ਦੀਵਾ ਜਲਾਉਣ ਨਾਲ ਵੀ ਮਿਲਦੇ ਹਨ ਕਈ ਲਾਭ

03/22/2017 5:24:40 PM

ਨਵੀਂ ਦਿੱਲੀ— ਭਾਰਤ ''ਚ ਦੀਵੇ ਦਾ ਜਲਾਉਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਦੀਵਾ ਉਹ ਪਾਤਰ ਹੁੰਦਾ ਹੈ, ਜਿਸ ''ਚ ਧਾਗਾ ਰੱਖ ਕੇ ਜੋਤ ਜਲਾਈ ਜਾਂਦੀ ਹੈ। ਕੁੱਝ ਲੋਕ ਮਿੱਟੀ ਦੇ ਦੀਵੇ ਜਲਾਉਂਦੇ ਹਨ ਅਤੇ ਕੁੱਝ ਧਾਤੂ ਦੇ ਬਣੇ ਦੀਵੇ ਜਲਾਉਂਦੇ ਹਨ। ਕਿਹਾ ਜਾਂਦਾ ਹੈ ਕਿ ਦੀਵਾ ਜਲਾਉਣ ਨਾਲ ਘਰ ਦਾ ਹਨੇਰਾ ਦੂਰ ਹੋ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਦੀਵਾ ਕਈ ਲਾਭ ਦਿੰਦਾ ਹੈ। ਦੀਵਾ ਘਰ ਦੀਆਂ ਬੀਮਾਰੀਆਂ ਵੀ ਦੂਰ ਕਰਦਾ ਹੈ। ਆਓ ਜਾਣੀਏ ਇਸ ਦੇ ਲਾਭ....
1.ਹਵਾ ਨੂੰ ਸਾਫ ਕਰਨ ਦਾ ਕੰਮ
ਜਦੋਂ ਵੀ ਤੁਸੀਂ ਘਰ ''ਚ ਦੀਵਾ ਜਲਾਉਦੇ ਹੋ ਤਾਂ ਉਸ ਦੀ ਜੋਤ ਦਾ ਧੂਆ ਘਰ ਦੀ ਹਵਾ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਘਿਓ ਅਤੇ ਤੇਲ ਦੀ ਖੂਸ਼ਬੂ ਘਰ ਦੀ ਹਵਾ ''ਚ ਮਜ਼ੂਦ ਹਾਨੀਕਾਰਕ ਕਣਾਂ ਨੂੰ ਬਾਹਰ ਕੱਢਦੀ ਹੈ। ਦੀਵਾ ਘਰ ਦੇ ਮਾਹੋਲ ਨੂੰ ਵੀ ਸਕਾਰਤਮਕ ਬਣਾਉਂਦਾ ਹੈ। ਕਹਿੰਦੇ ਹਨ ਕਿ ਜੇ ਤੇਲ ਦਾ ਦੀਵਾ ਜਲਾਇਆ ਜਾਵੇ ਤਾਂ ਦੀਵਾ ਬੁੱਝਣ ਤੋਂ ਬਾਅਦ ਇਸਦਾ ਅਸਰ ਸਿਰਫ ਅੱਧੇ ਘੰਟੇ ਵਾਸਤੇ ਰਹਿੰਦਾ ਹੈ। ਜੇਕਰ ਘਿਓ ਦਾ ਦੀਵਾ ਜਲਾਇਆ ਜਾਵੇ ਤਾਂ ਦੀਵਾ ਬੁੱਝਣ ਤੋਂ ਬਾਅਦ ਵੀ ਇਸ ਦਾ ਅਸਰ 4 ਘੰਟੇ ਤੱਕ ਰਹਿੰਦਾ ਹੈ। 
2. ਕਈ ਰੋਗਾਂ ਤੋਂ ਦੂਰ ਕਰੇ
ਘਰ ''ਚ ਦੀਵਾ ਜਲਾਉਣ ਨਾਲ ਇਹ ਬੀਮਾਰੀਆਂ ਨੂੰ ਦੂਰ ਕਰਨ ''ਚ ਵੀ ਲਾਭਕਾਰੀ ਸਾਬਤ ਹੋਇਆ। ਜਦੋਂ ਤੁਸੀਂ ਦੀਵੇ ਦੇ ਨਾਲ ਇਕ ਲੌਂਗ ਜਲਾਉਂਦੇ ਹੋ ਤਾਂ ਇਸ ਦਾ ਦੁਗਣਾ ਅਸਰ ਹੁੰਦਾ ਹੈ। ਇਸ ਤੋਂ ਇਲਾਵਾ ਘਿਓ ''ਚ ਚਮੜੀ ਦੇ ਰੋਗਾਂ ਨੂੰ ਦੂਰ ਕਰਨ ਦੇ ਵੀ ਸਾਰੇ ਗੁਣ ਹੁੰਦੇ ਹਨ। ਜੋ ਘਰ ਅਤੇ ਉਸ ''ਚ ਰਹਿਣ ਵਾਲੇ ਜੀਆਂ ਨੂੰ ਹਰ ਪਾਸਿਓ ਲਾਭ ਹੀ ਲਾਭ ਦਿੰਦਾ ਹੈ। 


Related News