Kitchen Tip: ਲਸਣ ਛਿੱਲਣ ਦੇ 5 ਆਸਾਨ ਤਰੀਕੇ

08/08/2019 5:12:05 PM

ਸਬਜ਼ੀ ਦਾ ਜਾਇਕਾ ਵਧਾਉਣ ਦੇ ਨਾਲ-ਨਾਲ ਸਿਹਤ ਲਈ ਫਾਇਦੇਮੰਦ ਲਸਣ ਨੂੰ ਛਿੱਲਣਾ ਲਗਭਗ ਸਭ ਨੂੰ ਮੁਸ਼ਕਿਲ ਕੰਮ ਲੱਗਦਾ ਹੈ। ਸਭ ਤੋਂ ਪਹਿਲਾਂ ਤਾਂ ਇਸ ਨੂੰ ਛਿੱਲਣ 'ਚ ਬਹੁਤ ਸਮਾਂ ਲੱਗਦਾ ਹੈ ਦੂਜਾ ਛਿੱਲਣ ਦੇ ਬਾਅਦ ਹੱਥਾਂ 'ਚੋਂ ਕਾਫੀ ਦੇਰ ਤੱਕ ਮਹਿਕ ਨਹੀਂ ਜਾਂਦੀ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਲਸਣ ਛਿੱਲਣ ਦੇ 5 ਤਰੀਕੇ ਲਿਆਏ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਲਈ ਲਸਣ ਛਿੱਲਣਾ ਮੁਸ਼ਕਿਲ ਨਹੀਂ ਹੋਵੇਗਾ। ਤਾਂ ਚੱਲੋ ਜਾਣਦੇ ਹਾਂ ਲਸਣ ਛਿੱਲਣ ਦਾ ਤਰੀਕਾ...
ਲਸਣ ਦੀ ਚੋਣ 
ਛਿੱਲਣ ਤੋਂ ਪਹਿਲਾਂ ਸਾਫ ਸੁਥਰਾ ਲਸਣ ਖਰੀਦਣ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਕਰੋ ਲਸਣ ਵੱਡੇ ਆਕਾਰ ਦਾ ਹੋਵੇ। ਅੱਜ ਕੱਲ ਉਂਝ ਤਾਂ ਮਾਰਕਿਟ 'ਚ ਬਹੁਤ ਤਰ੍ਹਾਂ ਦੇ ਅਦਰਕ-ਲਸਣ ਦੇ ਪੇਸਟ ਤਿਆਰ ਕੀਤੇ ਮਿਲ ਜਾਣਗੇ। ਪਰ ਹੱਥ ਨਾਲ ਕੁੱਟ ਕੇ ਸਬਜ਼ੀ 'ਚ ਪਾਏ ਹੋਏ ਲਸਣ ਦਾ ਆਪਣਾ ਵੱਖਰਾ ਸੁਆਦ ਹੁੰਦਾ ਹੈ। ਬਾਜ਼ਾਰ 'ਚ ਵੱਖਰਾ ਕੀਤਾ ਹੋਇਆ ਲਸਣ ਵੀ ਮਿਲ ਜਾਂਦਾ ਹੈ। ਜਿਸ ਨੂੰ ਛਿੱਲਣਾ ਹੋਰ ਵੀ ਆਸਾਨ ਹੋ ਜਾਂਦਾ ਹੈ।

PunjabKesari
ਲਸਣ ਛਿੱਲਣ ਦਾ ਤਰੀਕਾ
ਪਹਿਲਾਂ ਤਰੀਕਾ

ਇਕ ਕਟੋਰੀ 'ਚ ਹਲਕਾ ਗੁਣਗੁਣਾ ਪਾਣੀ ਲਓ। ਪਾਣੀ ਓਨਾ ਹੀ ਗਰਮ ਕਰੋ ਜਿੰਨੀਆਂ ਤੁਹਾਡੀਆਂ ਉਂਗਲੀਆਂ ਸਹਿਨ ਕਰ ਸਕਣ। ਹਲਕੇ ਗਰਮ ਪਾਣੀ 'ਚ 10 ਮਿੰਟ ਲਈ ਲਸਣ ਭਿਓ ਕੇ ਰੱਖ ਦਿਓ। ਫਿਰ ਲਸਣ ਨੂੰ ਹੱਥ ਨਾਲ ਰਗੜੋ, ਜਿਸ ਨਾਲ ਆਸਾਨੀ ਨਾਲ ਛਿੱਲਕਾ ਨਿਕਲ ਜਾਵੇਗਾ। 
ਦੂਜਾ ਤਰੀਕਾ
ਬੇਲਨ ਰੋਟੀ ਵੇਲਣ ਤੋਂ ਇਲਾਵਾ ਲਸਣ ਛਿੱਲਣ 'ਚ ਵੀ ਕੰਮ ਆਉਂਦੀ ਹੈ। ਬੇਲਨ ਜਿਸ ਤਰ੍ਹਾਂ ਆਟੇ ਦੀ ਲੋਈ 'ਤੇ ਚਲਾਇਆ ਜਾਂਦਾ ਹੈ, ਉਸ ਤਰ੍ਹਾਂ ਉਸ ਨੂੰ ਲਸਣ 'ਤੇ ਚਲਾਓ। ਅਜਿਹੇ 'ਚ ਛਿੱਲਕੇ ਆਪਣੇ ਆਪਣੇ ਨਿਕਲ ਜਾਣਗੇ, ਜਿਸ ਤੋਂ ਬਾਅਦ ਤੁਸੀਂ ਇਸ ਨੂੰ ਹਟਾ ਸਕਦੇ ਹੋ।

PunjabKesari
ਤੀਜਾ ਤਰੀਕਾ
ਜੇਕਰ ਲਸਣ ਜ਼ਿਆਦਾ ਮਾਤਰਾ 'ਚ ਹੈ ਤਾਂ ਇਸ ਨੂੰ ਹਲਕੀ ਗਰਮ ਕੜ੍ਹਾਹੀ 'ਚ ਭੁੰਨ੍ਹ ਲਓ। ਫਿਰ ਠੰਡਾ ਹੋਣ ਦੇ ਬਾਅਦ ਲਸਣ ਛਿੱਲ ਲਓ। ਇਸ ਨਾਲ ਛਿੱਲਕਾ ਆਸਾਨੀ ਨਾਲ ਉਤਰ ਜਾਵੇਗਾ। 
ਚੌਥਾ ਤਰੀਕਾ
ਲਸਣ ਨੂੰ ਘੱਟੋਂ ਘਟ 6 ਘੰਟੇ ਲਈ ਪਾਣੀ 'ਚ ਭਿਓ ਕੇ ਛੱਡ ਦਿਓ। ਉਸ ਦੇ ਬਾਅਦ ਲਸਣ ਛਿੱਲੋਗੇ ਤਾਂ ਤੁਹਾਨੂੰ ਆਸਾਨੀ ਰਹੇਗੀ। ਛਿੱਲਦੇ ਸਮੇਂ ਲਸਣ ਦਾ ਪਾਣੀ ਸੁੱਟ ਦਿਓ। ਪਾਣੀ ਦੀ ਮਦਦ ਦੇ ਨਾਲ-ਨਾਲ ਹੱਥਾਂ 'ਤੇ ਲਗਣ ਵਾਲੇ ਛਿੱਲਕੇ ਉਤਰਦੇ ਜਾਓ। 
ਪੰਜਵਾ ਤਰੀਕਾ
30 ਸੈਕਿੰਡ ਲਈ ਲਸਣ ਨੂੰ ਮਾਈਕ੍ਰੋਵੇਵ 'ਚ ਰੱਖੋ। ਮਿੰਟਾਂ 'ਚ ਲਸਣ ਨੂੰ ਛਿੱਲਕੇ ਤੋਂ ਵੱਖ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ। ਜੇਕਰ ਤੁਹਾਡੇ ਕੋਲ ਮਾਈਕ੍ਰੋਵੇਵ ਨਹੀਂ ਹੈ ਤਾਂ ਤੁਸੀਂ ਇਸ ਦੇ ਛਿੱਲਕੇ ਨੂੰ ਹਟਾਉਣ ਲਈ ਕੜ੍ਹਾਹੀ ਦੀ ਵਰਤੋਂ ਵੀ ਕਰ ਸਕਦੇ ਹੋ। 


Aarti dhillon

Content Editor

Related News