ਉੱਤਰ ਪ੍ਰਦੇਸ਼ ’ਚ ਲੱਗਭਗ 5 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਹੋ ਸਕਦੀ ਹੈ ਰੱਦ!

06/13/2024 7:08:03 PM

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ’ਚ ਲੱਗਭਗ 5 ਅਜਿਹੇ ਸੰਸਦ ਮੈਂਬਰ ਹਨ, ਜਿਨ੍ਹਾਂ ਦੀ ਅਦਾਲਤਾਂ ’ਚ ਚੱਲ ਰਹੇ ਅਪਰਾਧਿਕ ਮਾਮਲਿਆਂ ਕਾਰਨ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਰਿਪੋਰਟ ਮੁਤਾਬਕ ਜੇਕਰ ਇਨ੍ਹਾਂ 5 ਸਾਲਾਂ ’ਚ ਕਿਸੇ ਵੀ ਸੰਸਦ ਮੈਂਬਰ ਨੂੰ ਦੋ ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਫੈਸਲਾ ਆਉਣ ਦੇ ਨਾਲ ਹੀ ਉਸ ਦੀ ਸੰਸਦ ਮੈਂਬਰਸ਼ਿਪ ਰੱਦ ਹੋ ਜਾਵੇਗੀ।

ਇਨ੍ਹਾਂ ਨੇਤਾਵਾਂ ਦੀ ਸੂਚੀ ’ਚ ਪਹਿਲਾ ਨਾਂ ਯੂ. ਪੀ. ਦੇ ਗਾਜ਼ੀਪੁਰ ਤੋਂ ਲੋਕ ਸਭਾ ਸੰਸਦ ਮੈਂਬਰ ਅਫਜ਼ਲ ਅੰਸਾਰੀ ਦਾ ਹੈ। ਉਨ੍ਹਾਂ ਦੀ ਨਾਮਜ਼ਦਗੀ ਤੋਂ ਲੈ ਕੇ ਵੋਟਿੰਗ ਦੌਰਾਨ ਵਾਰ-ਵਾਰ ਵਿਵਾਦ ਖੜ੍ਹੇ ਹੁੰਦੇ ਰਹੇ। ਇਸ ਕਾਰਨ ਉਨ੍ਹਾਂ ਨੇ ਇਕ ਹੋਰ ਨਾਮਜ਼ਦਗੀ ਫਾਰਮ ਵੀ ਦਾਖਲ ਕੀਤਾ। ਅਫਜ਼ਲ ਦੀ ਜਿੱਤ ਹੋ ਗਈ ਹੈ ਪਰ ਉਸ ਦੇ ਖਿਲਾਫ 5 ਅਪਰਾਧਿਕ ਮਾਮਲੇ ਚੱਲ ਹਨ, ਜਿਨ੍ਹਾਂ ’ਚ ਗੈਂਗਸਟਰ ਐਕਟ ਤਹਿਤ ਇਕ ਮਾਮਲੇ ’ਚ ਉਸ ਨੂੰ 4 ਸਾਲ ਦੀ ਸਜ਼ਾ ਹੋ ਚੁੱਕੀ ਹੈ।

ਇਸ ਕਾਰਨ ਉਸ ਦੀ ਮੈਂਬਰਸ਼ਿਪ ਚਲੀ ਗਈ ਸੀ ਪਰ ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਇਸ ਮਾਮਲੇ ’ਚ ਕੁਝ ਰਾਹਤ ਮਿਲ ਗਈ ਸੀ, ਫਿਲਹਾਲ ਇਹ ਮਾਮਲਾ ਹਾਈ ਕੋਰਟ ’ਚ ਵਿਚਾਰ ਅਧੀਨ ਹੈ। ਜੇਕਰ ਅਦਾਲਤ ਇਸ ਫੈਸਲੇ ਨੂੰ ਬਰਕਰਾਰ ਰੱਖਦੀ ਹੈ ਤਾਂ ਅਫਜ਼ਲ ਦੀ ਮੈਂਬਰਸ਼ਿਪ ਜਾ ਸਕਦੀ ਹੈ। ਇਸ ਸੂਚੀ ’ਚ ਦੂਜਾ ਨਾਂ ਨਗੀਨਾ ਤੋਂ ਆਜ਼ਾਦ ਉਮੀਦਵਾਰ ਚੰਦਰਸ਼ੇਖਰ ਦਾ ਹੈ, ਜੋ ਚੰਗੇ ਫਰਕ ਨਾਲ ਚੋਣ ਜਿੱਤ ਕੇ ਸੰਸਦ ’ਚ ਪਹੁੰਚੇ ਹਨ।

ਆਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰਸ਼ੇਖਰ ਖਿਲਾਫ ਕਈ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ ਚਾਰ ’ਚ ਉਨ੍ਹਾਂ ’ਤੇ ਦੋਸ਼ ਵੀ ਤੈਅ ਹੋ ਚੁੱਕੇ ਹਨ। ਜੇਕਰ ਉਨ੍ਹਾਂ ਨੂੰ ਕਿਸੇ ਵੀ ਮਾਮਲੇ ’ਚ ਦੋ ਸਾਲ ਦੀ ਸਜ਼ਾ ਹੋਈ ਤਾਂ ਚੰਦਰਸ਼ੇਖਰ ਆਪਣੀ ਮੈਂਬਰਸ਼ਿਪ ਗੁਆ ਦੇਣਗੇ। ਦੱਸ ਦੇਈਏ ਕਿ ਚੰਦਰਸ਼ੇਖਰ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਹਨ।

ਇਸ ਸੂਚੀ ’ਚ ਵੱਡਾ ਨਾਂ ਬਾਬੂ ਸਿੰਘ ਕੁਸ਼ਵਾਹਾ ਦਾ ਵੀ ਹੈ। ਯੂ. ਪੀ. ਦੀ ਜੌਨਪੁਰ ਸੀਟ ਤੋਂ ਸਪਾ ਦੀ ਟਿਕਟ ’ਤੇ ਚੋਣ ਜਿੱਤ ਕੇ ਸੰਸਦ ਵਿਚ ਪਹੁੰਚੇ ਬਾਬੂ ਸਿੰਘ ਕੁਸ਼ਵਾਹਾ ਖ਼ਿਲਾਫ਼ ਵੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦਰਜ ਹਨ। ਉਸ ਵਿਰੁੱਧ 8 ਮਾਮਲਿਆਂ ਵਿਚ ਦੋਸ਼ ਤੈਅ ਹੋ ਚੁੱਕੇ ਹਨ। ਉਸ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਅਤੇ ਈ. ਡੀ. ਵੱਲੋਂ ਕੀਤੀ ਜਾ ਰਹੀ ਹੈ।


Rakesh

Content Editor

Related News