ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਨੇਵੀ ਦੇ 5 ਸਾਬਕਾ ਅਧਿਕਾਰੀਆਂ ਦੀ ਫਾਂਸੀ ''ਤੇ ਲਾਈ ਰੋਕ
Wednesday, Jun 05, 2024 - 12:11 PM (IST)
ਇਸਲਾਮਾਬਾਦ (ਭਾਸ਼ਾ) - ਇਸਲਾਮਾਬਾਦ ਦੀ ਇਕ ਸਿਖਰਲੀ ਅਦਾਲਤ ਨੇ ਪਾਕਿਸਤਾਨ ਨੇਵੀਂ ਦੇ ਪੰਜ ਸਾਬਕਾ ਅਧਿਕਾਰੀਆਂ ਦੀ ਫ਼ਾਂਸੀ 'ਤੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਉਕਤ ਅਧਿਕਾਰੀਆਂ ਨੂੰ ਪਹਿਲਾਂ ਜਨਰਲ ਕੋਰਟ ਮਾਰਸ਼ਨ ਦੇ ਇਕ ਆਦੇਸ਼ ਦੁਆਰਾ ਮੌਤ ਦੀ ਸਜ਼ਾ ਸੁਣਾਈ ਗਈ ਸੀ। ਡਾਨ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਇਸਲਾਮਾਬਾਦ ਹਾਈ ਕੋਰਟ (ਆਈਐੱਚਸੀ) ਦੇ ਜਸਟਿਸ ਬਾਬਰ ਸੱਤਾਰ ਨੇ ਨੇਵੀ ਅਧਿਕਾਰੀਆਂ ਦੀ ਬੇਨਤੀ 'ਤੇ ਮੰਗਲਵਾਰ ਨੂੰ ਲਿਖਤੀ ਆਦੇ ਜਾਰੀ ਕੀਤਾ।
ਇਹ ਵੀ ਪੜ੍ਹੋ - ਇਜ਼ਰਾਈਲ ਦੇ ਹਮਲੇ ’ਚ 3 ਬੱਚਿਆਂ ਸਣੇ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ
ਦੱਸ ਦੇਈਏ ਕਿ ਇਕ ਦਿਨ ਪਹਿਲਾਂ ਇਸ ਮਾਮਲੇ ਵਿਚ ਸੁਣਵਾਈ ਹੋਈ ਸੀ। ਅਧਿਕਾਰੀਆਂ ਨੇ ਕਿਹਾ ਕਿ ਜਨਰਲ ਕੋਰਟ ਮਾਰਸ਼ਲ ਦੇ ਆਦੇਸ਼ ਦੌਰਾਨ ਉਹਨਾਂ ਨੂੰ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਗਈ ਸੀ। ਇਸ ਬਾਰੇ ਵਿਚ ਕੋਈ ਹੋਰ ਵੇਰਵੇ ਉਪਲਬਧ ਨਹੀਂ ਸਨ ਕਿ ਨੇਵੀ ਦੇ ਪੰਜ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਕਿਉਂ ਸੁਣਾਈ ਗਈ ਸੀ। ਅਦਾਲਤ ਨੇ ਨਿਰਦੇਸ਼ ਜਾਰੀ ਕੀਤੇ ਸਨ ਕਿ ਜੀਵਨ ਦੇ ਅਧਿਕਾਰ ਅਤੇ ਉਚਿਤ ਪ੍ਰਕਿਰਿਆ ਦੀ ਸੁਰੱਖਿਆ ਦਾ ਬੁਨਿਆਦੀ ਸਵਾਲ ਦਾਅ 'ਤੇ ਹੈ, ਇਸ ਲਈ ਪਟੀਸ਼ਨ ਦੇ ਨਿਪਟਾਰੇ ਤੱਕ ਪਟੀਸ਼ਨਕਰਤਾਵਾਂ ਨੂੰ ਫ਼ਾਂਸੀ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - ਮਾਲਦੀਵ ਨੇ ਇਜ਼ਰਾਈਲੀ ਨਾਗਰਿਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਗਾਜ਼ਾ ਯੁੱਧ ਨੂੰ ਲੈ ਕੇ ਮੁਈਜ਼ੂ ਸਰਕਾਰ ਦਾ ਵੱਡਾ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8