ਇਸ ਤਰ੍ਹਾਂ ਬਣਾਓ ''ਕੇਸਰ ਪਿਸਤਾ ਫਿਰਨੀ''

01/16/2019 12:53:16 PM

ਨਵੀਂ ਦਿੱਲੀ— ਖਾਣੇ ਦੇ ਸ਼ੌਕੀਨ ਲੋਕਾਂ ਲਈ ਤਿਉਹਾਰ ਬਹੁਤ ਹੀ ਖਾਸ ਮੌਕਾ ਹੁੰਦਾ ਹੈ ਕਿਉਂਕਿ ਇਸ ਦੌਰਾਨ ਉਨ੍ਹਾਂ ਨੂੰ ਕਈ ਸੁਆਦ ਡਿਸ਼ੇਜ਼ ਖਾਣ ਨੂੰ ਮਿਲਦੀਆਂ ਹਨ। ਜੇਕਰ ਅੱਜ ਕੁਝ ਟੇਸਟੀ ਬਣਾਉਣ ਦੀ ਸੋਚ ਰਹੀ ਹੋ ਤਾਂ ਕੇਸਰ ਪਿਸਤਾ ਫਿਰਨੀ ਟ੍ਰਾਈ ਕਰ ਸਕਦੀ ਹੋ ਤਾਂ ਚਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
 

ਸਮੱਗਰੀ 
 

ਪਿਸਤਾ-2 ਚੱਮਚ 

ਖੰਡ-4 ਚੱਮਚ 

ਬਾਸਮਤੀ ਚੌਲ-2 ਚੱਮਚ 

ਕੇਸਰ-3 ਟੁਕੜੇ 

ਇਲਾਇਚੀ ਪਾਊਡਰ-1 ਚੱਮਚ 

ਦੁੱਧ-350 ਮਿ.ਲੀ.
 

ਬਣਾਉਣ ਦੀ ਵਿਧੀ 
 

1. ਇਕ ਬਾਊਲ 'ਚ ਚੌਲਾਂ ਨੂੰ 10 ਮਿੰਟ ਲਈ ਭਿਓਂ ਕੇ ਰੱਖ ਦਿਓ।

2. ਇਕ ਪੈਨ 'ਚ ਦੁੱਧ ਪਾ ਕੇ 5-6 ਮਿੰਟ ਤਕ ਗਰਮ ਕਰੋ। ਫਿਰ ਇਸ 'ਚ ਭਿਓਂਏ ਹੋਏ ਚੌਲ ਪਾ ਕੇ 15 ਮਿੰਟਾਂ ਲਈ ਪਕਾਓ।

3. ਫਿਰ ਇਸ 'ਚ ਪਿਸਤਾ, ਇਲਾਇਚੀ ਪਾਊਡਰ, ਖੰਡ ਅਤੇ ਦੁੱਧ ਪਾ ਕੇ 3-4 ਮਿੰਟ ਤਕ ਚੰਗੀ ਤਰ੍ਹਾਂ ਨਾਲ ਪਕਾਓ।

4. ਇਸ ਤੋਂ ਬਾਅਦ ਪਕੇ ਹੋਏ ਚੌਲਾਂ ਨੂੰ ਬਾਊਲ 'ਚ ਪਾਓ ਅਤੇ 2-3 ਕੇਸਰ ਦੇ ਟੁੱਕੜੇ ਪਾਓ।

5. ਲਓ ਜੀ ਤੁਹਾਡੀ ਕੇਸਰ ਪਿਸਤਾ ਫਿਰਨੀ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।


Neha Meniya

Content Editor

Related News