ਅਦਾਕਾਰ ਗੋਵਿੰਦਾ ਮੁੜ ਖੇਡਣਗੇ ਸਿਆਸੀ ਪਾਰੀ, ਇਸ ਜਗ੍ਹਾਂ ਤੋਂ ਮਿਲ ਸਕਦੀ ਹੈ ਟਿਕਟ

Thursday, Mar 28, 2024 - 04:45 PM (IST)

ਮੁੰਬਈ (ਬਿਊਰੋ) : ਅਦਾਕਾਰ ਗੋਵਿੰਦਾ ਨੇ ਬੀਤੀ ਰਾਤ ਕ੍ਰਿਸ਼ਨਾ ਹੇਗੜੇ ਨਾਲ ਮੁਲਾਕਾਤ ਕੀਤੀ। ਇਸ ਗੱਲ ਦੀ ਕਾਫੀ ਚਰਚਾ ਹੈ ਕਿ ਗੋਵਿੰਦਾ ਸ਼ਿਵ ਸੈਨਾ (ਏਕਨਾਥ ਸ਼ਿੰਦੇ ਗਰੁੱਪ) ਤੋਂ ਚੋਣ ਲੜ ਸਕਦੇ ਹਨ। ਕ੍ਰਿਸ਼ਨਾ ਹੇਗੜੇ ਨੇ ਫੋਨ 'ਤੇ ਦੱਸਿਆ ਕਿ ਗੋਵਿੰਦਾ ਰਾਸ਼ਟਰੀ ਪੱਧਰ 'ਤੇ ਕੰਮ ਕਰਨਾ ਚਾਹੁੰਦੇ ਹਨ। ਮੈਂ ਬਾਕੀ ਸੀਟਾਂ ਜਾਂ ਚੋਣਾਂ ਲੜਨ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਲੋਕ ਸਭਾ ਚੋਣਾਂ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਅਭਿਨੇਤਾ ਗੋਵਿੰਦਾ 2024 ਦੀਆਂ ਚੋਣਾਂ ਤੋਂ ਪਹਿਲਾਂ ਰਾਜਨੀਤੀ 'ਚ ਵਾਪਸੀ ਕਰ ਸਕਦੇ ਹਨ। TOI ਦੀ ਇੱਕ ਰਿਪੋਰਟ ਦੇ ਅਨੁਸਾਰ, ਗੋਵਿੰਦ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੀ ਟਿਕਟ 'ਤੇ ਉੱਤਰ-ਪੱਛਮੀ ਮੁੰਬਈ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਵੀਤ ਬਲਜੀਤ ਤੋਂ ਪੁੱਤ ਦਾ ਗੀਤ 295 ਸੁਣ ਖਿੜ ਉੱਠਿਆ ਬਾਪੂ ਬਲਕੌਰ ਸਿੰਘ, ਵੀਡੀਓ 'ਚ ਦੇਖੋ ਕਿਵੇਂ ਪਾਇਆ ਭੰਗੜਾ

ਵੱਡੇ ਪਰਦੇ 'ਤੇ ਵੱਖ-ਵੱਖ ਕਿਰਦਾਰ ਨਿਭਾਉਣ ਵਾਲੇ ਅਤੇ ਆਪਣੀਆਂ ਹਾਸਰਸ ਭੂਮਿਕਾਵਾਂ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਤੇ ਬਾਲੀਵੁੱਡ 'ਤੇ ਆਪਣੀ ਛਾਪ ਛੱਡਣ ਵਾਲੇ ਅਦਾਕਾਰ ਗੋਵਿੰਦਾ ਸਿਆਸਤ 'ਚ ਪ੍ਰਵੇਸ਼ ਕਰ ਸਕਦੇ ਹਨ। ਉਨ੍ਹਾਂ ਨੇ 2004 ਦੀਆਂ ਲੋਕ ਸਭਾ ਚੋਣਾਂ 'ਚ ਉੱਤਰੀ ਮੁੰਬਈ ਸੀਟ ਜਿੱਤ ਕੇ ਕਾਂਗਰਸ ਪਾਰਟੀ ਨਾਲ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ। ਹਾਲਾਂਕਿ, ਬਾਅਦ 'ਚ ਕੁਝ ਕਾਰਨਾਂ ਕਰਕੇ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਰਾਜਨੀਤੀ ਤੋਂ ਅਸਤੀਫਾ ਦੇ ਦਿੱਤਾ।

ਅਦਾਕਾਰ ਗੋਵਿੰਦਾ ਇੱਕ ਵਾਰ ਫਿਰ ਸਿਆਸੀ ਖੇਤਰ 'ਚ ਸੁਰਖੀਆਂ 'ਚ ਹਨ। ਇਸ ਵਾਰ ਸ਼ਿਵ ਸੈਨਾ ਪਾਰਟੀ ਨਾਲ ਗੋਵਿੰਦਾ ਦੀ ਰਾਜਨੀਤੀ 'ਚ ਸੰਭਾਵਿਤ ਵਾਪਸੀ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਹ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਗੋਵਿੰਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਮਿਲੇ। ਸੂਤਰਾਂ ਦਾ ਕਹਿਣਾ ਹੈ ਕਿ ਸ਼ਿੰਦੇ ਨੇ ਗੋਵਿੰਦਾ ਨੂੰ ਮੁੰਬਈ ਉੱਤਰ-ਪੱਛਮੀ ਹਲਕੇ ਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਲਈ ਟਿਕਟ ਦੀ ਪੇਸ਼ਕਸ਼ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ :  ਪ੍ਰਸਿੱਧ ਅਦਾਕਾਰ ਕਰਮਜੀਤ ਅਨਮੋਲ ਨੇ CM ਭਗਵੰਤ ਮਾਨ ਨੂੰ ਦਿੱਤੀਆਂ ਧੀ ਦੇ ਜਨਮ ਦੀਆਂ ਵਧਾਈਆਂ

ਭਾਜਪਾ ਅਤੇ ਐੱਨ. ਸੀ. ਪੀ. ਦੇ ਨਾਲ ਚੱਲ ਰਹੇ ਸੀਟ ਸ਼ੇਅਰਿੰਗ ਡੀਲ ਦੇ ਹਿੱਸੇ ਵਜੋਂ, ਸ਼ਿਵ ਸੈਨਾ ਕਥਿਤ ਤੌਰ 'ਤੇ ਮੁੰਬਈ ਉੱਤਰ-ਪੱਛਮੀ ਸੀਟ ਤੋਂ ਗੋਵਿੰਦਾ ਨੂੰ ਮੈਦਾਨ 'ਚ ਉਤਾਰਨ ਦੀ ਯੋਜਨਾ ਬਣਾ ਰਹੀ ਹੈ। ਮੁੰਬਈ ਉੱਤਰ-ਪੱਛਮੀ ਹਲਕੇ ਦੀ ਨੁਮਾਇੰਦਗੀ ਇਸ ਵੇਲੇ ਸ਼ਿਵ ਸੈਨਾ ਦੇ ਗਜਾਨਨ ਕੀਰਤੀਕਰ ਕਰ ਰਹੇ ਹਨ। ਹਾਲਾਂਕਿ, ਪਾਰਟੀ ਦਾ ਏਕਨਾਥ ਸ਼ਿੰਦੇ ਧੜਾ ਕਥਿਤ ਤੌਰ 'ਤੇ ਕੀਰਤੀਕਰ ਦੀ ਉਮਰ ਕਾਰਨ ਉਨ੍ਹਾਂ ਨੂੰ ਹੋਰ ਟਿਕਟ ਦੇਣ ਲਈ ਤਿਆਰ ਨਹੀਂ ਹੈ। ਇਸ ਨਾਲ ਗੋਵਿੰਦਾ ਦੀ ਸੰਭਾਵਿਤ ਉਮੀਦਵਾਰੀ ਦਾ ਰਾਹ ਸਾਫ਼ ਹੋ ਗਿਆ ਹੈ। ਮਹਾਰਾਸ਼ਟਰ 'ਚ ਲੋਕ ਸਭਾ ਚੋਣਾਂ 48 ਹਲਕਿਆਂ ਲਈ ਪੰਜ ਪੜਾਵਾਂ 'ਚ ਹੋਣੀਆਂ ਹਨ। ਉੱਤਰ-ਪੱਛਮੀ ਹਲਕੇ ਸਮੇਤ ਮੁੰਬਈ ਵਾਸੀ 20 ਮਈ ਨੂੰ ਆਪਣੀ ਵੋਟ ਪਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News