ਨਿੰਬੂ ਪਾਣੀ ਪੀਣ ਤੋਂ ਪਹਿਲਾਂ ਰੱਖੋ ਇਨ੍ਹਾਂ ਖਾਸ ਗੱਲਾਂ ਦਾ ਧਿਆਨ

04/26/2017 6:21:14 PM

ਜਲੰਧਰ— ਗਰਮੀ ਦੇ ਮੌਸਮ ''ਚ ਹਰ ਵੇਲੇ ਗਲਾ ਸੁੱਕਿਆ ਰਹਿੰਦਾ ਹੈ ਅਤੇ ਠੰਡਾ ਪਾਣੀ ਪੀਣ ਦੀ ਇੱਛਾ ਰਹਿੰਦੀ ਹੈ। ਅਜਿਹੀ ਹਾਲਤ ''ਚ ਪਾਣੀ ਦੀ ਥਾਂ ਨਿੰਬੂ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਮੌਸਮ ''ਚ ਸਰੀਰ ''ਚੋ ਕਾਫੀ ਪਸੀਨਾ ਨਿਕਲਦਾ ਹੈ ਜਿਸ ਨਾਲ ਸਰੀਰ ''ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਨਿੰਬੂ ਪਾਣੀ ਪੀਣਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਵਿਟਾਮਿਨ-ਸੀ ਮਿਲਦਾ ਹੈ ਜੋ ਸਰੀਰ ਦੇ ਲਈ ਬਹੁਤ ਜ਼ਰੂਰੀ ਵੀ ਹੈ। ਸ਼ਿਕੰਜੀ ਪੀਂਦੇ ਸਮੇਂ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਸਰੀਰ ਨੂੰ ਨੁਕਸਾਨ ਹੋ ਸਕਦੇ ਹਨ। 
ਨਿੰਬੂ ਪਾਣੀ ਪੀਣ ਦੇ ਫਾਇਦੇ
1. ਭਾਰ ਘੱਟ 
ਮੋਟਾਪਾ ਘੱਟ ਕਰਨ ਦੇ ਲਈ ਨਿੰਬੂ ਪਾਣੀ ਕਾਫੀ ਫਾਇਦੇਮੰਦ ਹੈ। ਜਿਨ੍ਹਾਂ ਲੋਕਾ ਦੇ ਸਰੀਰ ਦਾ ਭਾਰ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਬਿਨ੍ਹਾਂ ਸ਼ੱਕਰ ਵਾਲਾ ਨਿੰਬੂ ਪਾਣੀ ਪੀਣਾ ਚਾਹੀਦਾ ਹੈ। 
2. ਅਨਰਜੀ 
ਗਰਮੀ ਦੇ ਮੌਸਮ ''ਚ ਧੁੱਪ ਨਾਲ ਸਰੀਰ ਦੀ ਅਨਰਜੀ ਖਤਮ ਹੋ ਜਾਂਦੀ ਹੈ ਤਾਂ ਅਜਿਹੀ ਹਾਲਤ ''ਚ ਨਿੰਬੂ ਪਾਣੀ ਪੀਣਾ ਚਾਹੀਦਾ ਹੈ। ਇਸ ''ਚ ਵਿਟਾਮਿਨ-ਸੀ ਹੁੰਦਾ ਹੈ ਜੋ ਸਰੀਰ ''ਚ ਅਨਰਜੀ ਪੈਂਦਾ ਕਰਦਾ ਹੈ। 
3. ਮੂੰਹ ਦੀ ਬਦਬੂ
ਨਿੰਬੂ ''ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਰੀਰ ਦੀ ਬਦਬੂ ਨੂੰ ਕੱਟ ਕਰਨ ''ਚ ਮਦਦ ਕਰਦੇ ਹਨ। ਅਜਿਹੀ ਹਾਲਤ ''ਚ ਨਿੰਬੂ ਪਾਣੀ ਪੀਣ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ। 
4. ਚਮਕਦਾਰ ਚਮੜੀ
ਨਿੰਬੂ ਪਾਣੀ ਪੀਣ ਨਾਲ ਸਰੀਰ ''ਚ ਨਮੀ ਬਣੀ ਰਹਿੰਦੀ ਹੈ। ਗਰਮੀਆਂ ''ਚ ਅਕਸਰ ਪਸੀਨੇ ਕਾਰਨ ਚਿਹਰੇ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਅਜਿਹੀ ਹਾਲਤ ''ਚ ਰੋਜ਼ਾਨਾਂ ੱਨਿੰਬੂ ਪਾਣੀ ਪੀਣ ਨਾਲ ਚਿਹਰਾ ਚਮਕਦਾਰ ਹੁੰਦਾ ਹੈ। 
ਧਿਆਨ ਰੱਖਣ ਯੋਗ ਗੱਲਾਂ
- ਹਮੇਸ਼ਾ ਘਰ ''ਚ ਹੀ ਬਣੀ ਹੋਈ ਸ਼ਿਕੰਜੀ ਹੀ ਪੀਓ। ਮਾਰਕਿਟ ''ਚੋ ਮਿਲਣ ਵਾਲੇ ਨਿੰਬੂ ਪਾਣੀ ਪੀਣ ਨਾਲ ਸਰੀਰ ''ਚ ਇਨਫੈਕਸ਼ਨ ਹੋ ਸਕਦਾ ਹੈ। 
- ਸ਼ਿਕੰਜੀ ''ਚ ਨਿੰਬੂ ਪਾਉਣ ਤੋਂ ਪਹਿਲਾਂ ਧਿਆਨ ਰੱਖੋ ਕਿ ਨਿੰਬੂ ਨੂੰ ਪੂਰੀ ਤਰ੍ਹਾਂ ਨਾ ਨਿਚੋੜੋ। ਇਸ ਨਾਲ ਨਿੰਬੂ ਦਾ ਕੋੜਾਪਣ ਸ਼ਿਕੰਜੀ ਦੇ ਸੁਆਦ ਨੂੰ ਖਰਾਬ ਕਰ ਸਕਦਾ ਹੈ। 
- ਨਿੰਬੂ ਪਾਣੀ ਬਣਾਉਣੇ ਸਮੇਂ ਚੀਨੀ ਘੱਟ ਪਾਓ। ਜ਼ਿਆਦਾ ਚੀਨੀ ਪਾਉਣ ਨਾਲ ਸਰੀਰ ਦਾ ਭਾਰ ਵੱਧ ਸਕਦਾ ਹੈ। 
- ਨਿੰਬੂ ਪਾਣੀ ''ਚ ਸਾਈਟ੍ਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਗੈਸ ਦੀ ਪਰੇਸ਼ਾਨੀ ਹੈ। ਉਨ੍ਹਾਂ ਨੂੰ ਸ਼ਿਕੰਜੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। 


Related News