ਸ਼ਨੀਦੇਵ ਦੀ ਪੂਜਾ ਦੌਰਾਨ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਹੋਵੇਗੀ ਹਰ ਇੱਛਾ ਪੂਰੀ

4/6/2024 3:57:37 PM

ਜਲੰਧਰ (ਬਿਊਰੋ) : ਸ਼ਨੀਵਾਰ ਦੇ ਦਿਨ ਭਗਵਾਨ ਸ਼ਨੀਦੇਵ ਦੀ ਪੂਜਾ ਕੀਤੀ ਜਾਂਦੀ ਹੈ। ਜੇਕਰ ਕੁੰਡਲੀ 'ਚ ਸ਼ਨੀ ਸਬੰਧੀ ਕੋਈ ਵੀ ਮਾੜਾ ਪ੍ਰਭਾਵ ਚੱਲ ਰਿਹਾ ਹੋਵੇ ਤਾਂ ਇਸ ਦਿਨ ਵਿਸ਼ੇਸ਼ ਉਪਾਅ ਤੇ ਪੂਜਾ ਕਰਨ ਨਾਲ ਹਰ ਸਮੱਸਿਆ ਤੋਂ ਮੁਕਤੀ ਪਾਈ ਜਾ ਸਕਦੀ ਹੈ। ਸ਼ਨੀਦੇਵ ਨੂੰ ਨਿਆਂ ਦਾ ਦੇਵਤਾ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਉਨ੍ਹਾਂ ਤੋਂ ਡਰਦੇ ਹਨ ਪਰ ਉਹ ਅਜਿਹੇ ਦੇਵਤਾ ਹਨ, ਜੋ ਸਾਰਿਆਂ ਨੂੰ ਕਰਮਾਂ ਦਾ ਫਲ ਦਿੰਦੇ ਹਨ। ਉਨ੍ਹਾਂ ਤੋਂ ਕੋਈ ਵੀ ਬੁਰਾ ਕੰਮ ਲੁਕਿਆ ਨਹੀਂ ਰਹਿੰਦਾ। ਸ਼ਨੀਵਾਰ ਨੂੰ ਸ਼ਨੀਦੇਵ ਦੀ ਕ੍ਰਿਪਾ ਲਈ ਪੂਜਾ, ਵਰਤ, ਦਾਨ ਸਣੇ ਕਈ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨਾਲ ਤੁਸੀਂ ਸ਼ਨੀਦੇਵ ਦੀ ਕਿਰਪਾ ਪਾ ਸਕਦੇ ਹੋ। 

ਸ਼ਾਸਤਰਾਂ ਮੁਤਾਬਕ, ਸ਼ਨੀਦੇਵ ਦੇ ਨਾਖੁਸ਼ ਹੋਣ ਦਾ ਅਰਥ ਹੈ ਮੁਸੀਬਤਾਂ ਦਾ ਮਾਰਗ ਖੁੱਲ੍ਹਣਾ। ਜੇਕਰ ਸ਼ਨੀਵਾਰ ਨੂੰ ਭਗਵਾਨ ਸ਼ਨੀਦੇਵ ਦੀ ਪੂਜਾ ਪੂਰੀ ਸ਼ਰਧਾ ਅਤੇ ਸਹੀ ਤਰੀਕੇ ਨਾਲ ਪੂਜਾ ਕੀਤੀ ਜਾਵੇ ਤਾਂ ਸ਼ਨੀ ਦੇਵ ਦੀ ਕ੍ਰਿਪਾ ਹੁੰਦੀ ਹੈ ਅਤੇ ਹਰ ਕੰਮ ਚੰਗੇ ਤਰੀਕੇ ਨਾਲ ਸਿਰੇ ਚੜ੍ਹਦਾ ਹੈ। 


ਸ਼ਨੀਦੇਵ ਦੀ ਪੂਜਾ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ :-
1. ਸੂਰਜ ਚੜ੍ਹਣ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੋਂ ਬਾਅਦ ਕੀਤੀ ਗਈ ਪੂਜਾ ਲਾਭਦਾਇਕ ਹੁੰਦੀ ਹੈ।
2. ਹਮੇਸ਼ਾ ਹੀ ਸ਼ਾਂਤ ਮਨ ਨਾਲ ਸ਼ਨੀਦੇਵ ਦੀ ਪੂਜਾ ਕਰੋ।
3. ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾ ਕਰੋ। ਲੋਹੇ ਦੀਆਂ ਵਸਤੂਆਂ ਸ਼ਨੀਦੇਵ ਨੂੰ ਅਰਪਿਤ ਕਰਨ ਨਾਲ ਉਹ ਜਲਦੀ ਖੁਸ਼ ਹੁੰਦੇ ਹਨ।
4. ਸ਼ਨੀਦੇਵ ਦੀ ਪੂਜਾ ਪਿੱਪਲ ਦੇ ਰੁੱਖ ਦੇ ਹੇਠਾਂ ਬੈਠ ਕੇ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਪੂਜਾ ਕਰਨਾ ਜ਼ਿਆਦਾ ਸ਼ੁੱਭ ਹੁੰਦਾ ਹੈ।
5. ਸ਼ਨੀ ਮੰਤਰਾਂ ਦਾ ਜਾਪ ਕਰਦੇ ਸਮੇਂ ਆਪਣਾ ਮੂੰਹ ਪੱਛਮ ਦਿਸ਼ਾ 'ਚ ਹੀ ਰੱਖੋ।
5. ਲਾਲ ਕੱਪੜੇ, ਫਲ-ਫੁੱਲ ਸ਼ਨੀ ਦੇਵ ਨੂੰ ਨਹੀਂ ਚੜ੍ਹਾਉਣੇ ਚਾਹੀਦੇ। ਨੀਲੇ ਜਾਂ ਕਾਲੇ ਰੰਗ ਦੀਆਂ ਚੀਜ਼ਾਂ ਦੀ ਵਰਤੋਂ ਕਰਨਾ ਸ਼ੁੱਭ ਹੁੰਦਾ ਹੈ।
6. ਸ਼ਨੀਦੇਵ ਦੀ ਮੂਰਤੀ ਦੇ ਦਰਸ਼ਨ ਸਾਹਮਣੇ ਤੋਂ ਨਹੀਂ, ਸਾਈਡ ਤੋਂ ਕਰੋ।
7. ਸ਼ਨੀਦੇਵ ਦੇ ਉਸ ਮੰਦਰ 'ਚ ਜਾਓ, ਜਿੱਥੇ ਉਹ ਸ਼ਿਲਾ ਦੇ ਰੂਪ 'ਚ ਬਿਰਾਜਮਾਨ ਹੋਣ।
8. ਸ਼ਨੀਵਾਰ ਦੇ ਦਿਨ ਸਿਰਫ਼ ਸਾਤਵਿਕ ਆਹਾਰ ਲੈਣਾ ਚਾਹੀਦਾ ਹੈ।
9. ਧਿਆਨ ਰੱਖੋ ਜਦੋਂ ਸ਼ਨੀਦੇਵ 'ਤੇ ਤੇਲ ਚੜ੍ਹਾਓ ਤਾਂ ਉਹ ਇੱਧਰ-ਉੱਧਰ ਨਾ ਡਿੱਗੇ।


ਇਸ ਤਰੀਕੇ ਨਾਲ ਹੀ ਕਰੋ ਸ਼ਨੀਦੇਵ ਜੀ ਦੀ ਪੂਜਾ :- 
1. ਹਰ ਸ਼ਨੀਵਾਰ ਨੂੰ ਮੰਦਰ 'ਚ ਸਰ੍ਹੋਂ ਦੇ ਤੇਲ ਦਾ ਦੀਵਾ ਜ਼ਰੂਰ ਜਗਾਓ। ਇਸ ਦੀਵੇ ਨੂੰ ਭਗਵਾਨ ਦੇ ਮੰਦਰ 'ਚ ਉਨ੍ਹਾਂ ਦੀ ਮੂਰਤੀ ਦੇ ਸਾਹਮਣੇ ਜਗਾਓ।
2. ਜੇਕਰ ਤੁਹਾਡੇ ਘਰ ਨੇੜੇ ਸ਼ਨੀਦੇਵ ਦਾ ਮੰਦਰ ਨਾ ਹੋਵੇ ਤਾਂ ਦੀਵਾ ਪਿੱਪਲ ਦੇ ਦਰੱਖ਼ਤ ਹੇਠ ਵੀ ਜਗਾ ਸਕਦੇ ਹੋ।
3. ਸ਼ਨੀਦੇਵ ਦੀ ਪੂਜਾ ਕਰਨ ਤੋਂ ਬਾਅਦ ਹਨੂੰਮਾਨ ਜੀ ਦੀ ਵੀ ਪੂਜਾ ਕਰੋ। ਉਨ੍ਹਾਂ ਦੀ ਮੂਰਤੀ 'ਤੇ ਸਿੰਦੂਰ ਲਗਾਓ ਅਤੇ ਕੇਲੇ ਦਾ ਫਲ ਵੀ ਜ਼ਰੂਰ ਚੜ੍ਹਾਓ।
4. ਸ਼ਨੀਦੇਵ ਨੂੰ ਭੇਟ ਚੜ੍ਹਾਉਣ ਤੋਂ ਬਾਅਦ ਸ਼ਨੀ ਚਾਲੀਸਾ ਜ਼ਰੂਰ ਪੜ੍ਹੋ।
5. ਸ਼ਨੀ ਮਹਾਰਾਜ ਨੂੰ ਤੇਲ ਦੇ ਦੀਵੇ ਨਾਲ ਕਾਲੀ ਉੜਦ ਅਤੇ ਕੋਈ ਵੀ ਕਾਲੀ ਵਸਤੂ ਭੇਟ ਜ਼ਰੂਰ ਕਰੋ।
ਇਸ ਚੀਜ਼ ਨਾਲ ਸ਼ਨੀ ਰਹਿੰਦੇ ਹਨ ਹਮੇਸ਼ਾ ਖੁਸ਼
ਸ਼ਨੀਵਾਰ ਨੂੰ ਮਾਸ-ਮੱਛੀ, ਸ਼ਰਾਬ ਦੇ ਸੇਵਨ ਤੋਂ ਜਿਹੜੇ ਲੋਕੀ ਦੂਰ ਰਹਿੰਦੇ ਹਨ ਅਤੇ ਮੱਛੀਆਂ ਨੂੰ ਖਾਣਾ ਖੁਆਉਂਦੇ ਹਨ ਤੋਂ ਸ਼ਨੀ ਹਮੇਸ਼ਾ ਖੁਸ਼ ਹੁੰਦੇ ਹਨ।


sunita

Content Editor sunita