ਬਦਲਦੇ ਮੌਸਮ ’ਚ ਰੱਖੋ ਬੱਚਿਆਂ ਦਾ ਧਿਆਨ, ਅਪਣਾਓ ਇਹ ਘਰੇਲੂ ਨੁਸਖ਼ੇ

Friday, Apr 05, 2024 - 11:57 AM (IST)

ਬਦਲਦੇ ਮੌਸਮ ’ਚ ਰੱਖੋ ਬੱਚਿਆਂ ਦਾ ਧਿਆਨ, ਅਪਣਾਓ ਇਹ ਘਰੇਲੂ ਨੁਸਖ਼ੇ

ਜਲੰਧਰ (ਬਿਊਰੋ)– ਜਿਥੇ ਇਕ ਪਾਸੇ ਮੌਸਮ ’ਚ ਬਦਲਾਅ ਸੁਹਾਵਣਾ ਲੱਗਦਾ ਹੈ, ਉਥੇ ਹੀ ਦੂਜੇ ਪਾਸੇ ਸਿਹਤ ਨੂੰ ਉਸ ਮੁਤਾਬਕ ਢਾਲਣ ’ਚ ਕੁਝ ਸਮਾਂ ਲੱਗਦਾ ਹੈ। ਇਸ ਕਾਰਨ ਬੱਚਿਆਂ ’ਚ ਜ਼ੁਕਾਮ, ਖੰਘ ਤੇ ਗਲੇ ’ਚ ਖਰਾਸ਼ ਵਰਗੇ ਲੱਛਣ ਆਮ ਹਨ। ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ ਇਸ ਸਮੱਸਿਆ ਨੂੰ ਗੰਭੀਰ ਬਣਾ ਦਿੰਦਾ ਹੈ ਪਰ ਆਯੂਰਵੈਦਿਕ ਜੜੀ-ਬੂਟੀਆਂ ਇਸ ’ਚ ਬਹੁਤ ਕਾਰਗਰ ਸਾਬਿਤ ਹੁੰਦੀਆਂ ਹਨ। ਇਸ ਸਮੱਸਿਆ ਨੂੰ ਬਿਨਾਂ ਕਿਸੇ ਮਾੜੇ ਪ੍ਰਭਾਵ ਦੇ ਕੁਝ ਸਾਧਾਰਨ ਆਯੂਰਵੈਦਿਕ ਨੁਸਖ਼ਿਆਂ ਨਾਲ ਹੱਲ ਕੀਤਾ ਜਾ ਸਕਦਾ ਹੈ।

1 ਤੋਂ 3 ਮਹੀਨੇ ਤੱਕ ਦੇ ਬੱਚਿਆਂ ਨੂੰ ਕੋਈ ਦਵਾਈ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। ਛੋਟੀਆਂ-ਮੋਟੀਆਂ ਮੌਸਮੀ ਬੀਮਾਰੀਆਂ ਤੋਂ ਬਚਣ ਲਈ 2 ਸਾਲ ਤੋਂ ਵਧ ਉਮਰ ਦੇ ਬੱਚਿਆਂ ਲਈ ਕੁਝ ਆਮ ਘਰੇਲੂ ਨੁਸਖ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਖੰਘ ਤੇ ਜ਼ੁਕਾਮ ਤੋਂ ਪੀੜਤ ਬੱਚਿਆਂ ਨੂੰ ਕੇਲੇ ਤੇ ਚੌਲ ਨਾ ਖੁਆਓ। ਇਸ ਕਾਰਨ ਖੰਘ ਦੀ ਸਮੱਸਿਆ ਵਧਣ ਲੱਗਦੀ ਹੈ। ਇਸ ਤੋਂ ਇਲਾਵਾ ਜੇਕਰ ਗੁਣਾਂ ਨਾਲ ਭਰਪੂਰ ਸ਼ਹਿਦ ਨੂੰ ਕਿਸੇ ਵੀ ਜੜੀ ਬੂਟੀ ਜਾਂ ਖਾਣ ਵਾਲੀ ਚੀਜ਼ ਨਾਲ ਮਿਲਾ ਕੇ ਬੱਚੇ ਨੂੰ ਦਿੱਤੀ ਜਾਵੇ ਤਾਂ ਇਸ ਦਾ ਅਸਰ ਤੇਜ਼ੀ ਨਾਲ ਹੋਣ ਲੱਗਦਾ ਹੈ।

ਮੌਸਮੀ ਤਬਦੀਲੀਆਂ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਅਪਣਾਓ ਇਨ੍ਹਾਂ ਆਯੂਰਵੈਦਿਕ ਨੁਸਖ਼ਿਆਂ ਨੂੰ–

ਦੇਸੀ ਘਿਓ ਦੀ ਪੇਸਟ ਲੇਪ
ਜੇਕਰ 2 ਸਾਲ ਤੋਂ 12 ਸਾਲ ਤੱਕ ਦੇ ਬੱਚੇ ਜ਼ੁਕਾਮ, ਖੰਘ ਜਾਂ ਗਲੇ ਦੀ ਖਰਾਸ਼ ਤੋਂ ਪੀੜਤ ਹਨ। ਇਸ ਲਈ ਅਜਿਹੀ ਸਥਿਤੀ ’ਚ ਤੁਸੀਂ ਦੇਸੀ ਘਿਓ ਦੀ ਵਰਤੋਂ ਕਰਕੇ ਰਾਹਤ ਪਾ ਸਕਦੇ ਹੋ। ਇਸ ਦੇ ਲਈ ਕੋਸੇ ਪਾਣੀ ਦੀਆਂ ਕੁਝ ਬੂੰਦਾਂ ’ਚ ਇਕ ਚਮਚਾ ਘਿਓ ਮਿਲਾ ਕੇ ਬੱਚੇ ਦੇ ਸਰੀਰ ’ਤੇ ਲਗਾਓ। ਇਸ ਪੇਸਟ ਨੂੰ ਗਰਦਨ ਤੇ ਛਾਤੀ ਤੱਕ ਚੰਗੀ ਤਰ੍ਹਾਂ ਨਾਲ ਲਗਾਓ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪੇਸਟ ਨੂੰ ਲਗਾਉਣ ਨਾਲ ਬੱਚੇ ਨੂੰ ਜਲਦੀ ਆਰਾਮ ਮਿਲਦਾ ਹੈ।

ਜਾਵਿੱਤਰੀ ਤੇ ਜਾਇਫਲ
ਰਸੋਈ ਦੇ ਮਸਾਲਿਆਂ ’ਚ ਮੌਜੂਦ ਜਾਇਫਲ ਤੇ ਜਾਇਵੱਤਰੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ’ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਖੰਘ ਤੇ ਜ਼ੁਕਾਮ ਨਾਲ ਨਜਿੱਠਣ ਲਈ ਜਾਇਵੱਤਰੀ ਤੇ ਜਾਇਫਲ ਬਰਾਬਰ ਮਾਤਰਾ ’ਚ ਪੀਸ ਕੇ ਬੱਚਿਆਂ ਨੂੰ ਸ਼ਹਿਦ ਦੇ ਨਾਲ ਦੇਣ ’ਤੇ ਆਰਾਮ ਮਿਲਦਾ ਹੈ।

ਅਦਰਕ, ਹਲਦੀ ਤੇ ਪੁਰਾਣਾ ਗੁੜ੍ਹ
ਖੰਘ ਤੇ ਜ਼ੁਕਾਮ ਹੋਣ ਨਾਲ ਬੱਚਿਆਂ ਲਈ ਸਮੱਸਿਆਵਾਂ ਵਧ ਜਾਂਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ 1 ਇੰਚ ਅਦਰਕ ਨੂੰ ਦੁੱਧ ’ਚ ਚੁਟਕੀ ਹਲਦੀ ਤੇ ਪੁਰਾਣੇ ਗੁੜ੍ਹ ਦੇ ਨਾਲ ਉਬਾਲੋ। ਕੁਝ ਦੇਰ ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਬੱਚੇ ਨੂੰ ਪੀਣ ਲਈ ਦਿਓ। ਇਸ ਨਾਲ ਬੱਚੇ ਨੂੰ ਜਲਦੀ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਹੈ।

ਅਦਰਕ ਦਾ ਰਸ ਤੇ ਸ਼ਹਿਦ
ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਅਦਰਕ ਦੀ ਵਰਤੋਂ ਗਲੇ ਦੀ ਖਰਾਸ਼ ਨੂੰ ਘੱਟ ਕਰਨ ’ਚ ਫ਼ਾਇਦੇਮੰਦ ਸਾਬਿਤ ਹੁੰਦੀ ਹੈ। ਇਸ ਦੇ ਲਈ 1 ਇੰਚ ਅਦਰਕ ਨੂੰ ਕੱਸ ਕੇ ਨਿਚੋੜ ਲਓ ਤੇ ਇਸ ਦਾ ਰਸ ਕੱਢ ਲਓ। ਅੱਧਾ ਚਮਚਾ ਅਦਰਕ ਦੇ ਰਸ ’ਚ 2 ਤੋਂ 3 ਬੂੰਦਾਂ ਸ਼ਹਿਦ ਪਾਓ ਤੇ ਬੱਚੇ ਨੂੰ ਦਿਓ। ਧਿਆਨ ਰੱਖੋ ਕਿ ਇਸ ਨੂੰ ਹੌਲੀ-ਹੌਲੀ ਸੇਵਨ ਕਰੋ, ਨਹੀਂ ਤਾਂ ਗਲੇ ’ਚ ਸ਼ਹਿਦ ਚਿਪਕਣ ਦਾ ਡਰ ਰਹਿੰਦਾ ਹੈ।

ਮੁਲੱਠੀ ਦਾ ਪਾਣੀ
ਗਲੇ ਦੀ ਖਰਾਸ਼ ਤੇ ਬਲਗਮ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੁਲੱਠੀ ਦਾ ਸੇਵਨ ਕਰੋ। ਇਸ ’ਚ ਮੌਜੂਦ ਔਸ਼ੱਧੀ ਗੁਣ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਦੇ ਹਨ। ਜੋ ਵਿਟਾਮਿਨ, ਆਇਰਨ ਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ। ਤੁਸੀਂ ਇਸ ਨੂੰ ਚਬਾ ਕੇ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਅੱਧਾ ਚਮਚਾ ਮੁਲੱਠੀ ਪਾਊਡਰ ਨੂੰ ਪਾਣੀ ’ਚ ਉਬਾਲ ਕੇ ਪੀਣ ਨਾਲ ਵੀ ਆਰਾਮ ਮਿਲਦਾ ਹੈ। ਬੱਚਿਆਂ ਨੂੰ ਪੀਣ ਲਈ 1/4 ਕੱਪ ਕੋਸਾ ਮੁਲੱਠੀ ਦਾ ਪਾਣੀ ਦਿਓ। ਇਸ ਨਾਲ ਖੰਘ ਤੇ ਛਾਤੀ ’ਚ ਜ਼ੁਕਾਮ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

ਲੂਣ ਵਾਲੇ ਪਾਣੀ ਨਾਲ ਗਰਾਰੇ ਕਰੋ
ਇਕ ਗਲਾਸ ਕੋਸੇ ਪਾਣੀ ’ਚ 1 ਚਮਚਾ ਲੂਣ ਮਿਲਾ ਕੇ ਕੁਝ ਦੇਰ ਤੱਕ ਗਰਾਰੇ ਕਰਨ ਨਾਲ ਗਲੇ ’ਚ ਹੋਣ ਵਾਲੀ ਇੰਫੈਕਸ਼ਨ ਨੂੰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ। ਬਲਗਮ ਜਮ੍ਹਾ ਹੋਣ ਕਾਰਨ ਨੱਕ ਰਾਹੀਂ ਸਾਹ ਲੈਣਾ ਔਖਾ ਹੋ ਜਾਂਦਾ ਹੈ। ਮੌਸਮੀ ਤਬਦੀਲੀਆਂ ਕਾਰਨ ਹਵਾ ’ਚ ਮੌਜੂਦ ਪ੍ਰਦੂਸ਼ਣ ਛਾਤੀ ’ਚ ਜਮ੍ਹਾ ਹੋਣ ਲੱਗਦਾ ਹੈ। ਅਜਿਹੇ ’ਚ ਦਿਨ ’ਚ ਦੋ ਵਾਰ ਗਰਾਰੇ ਕਰਨ ਨਾਲ ਗਲੇ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

ਅਜਵਾਇਨ ਤੇ ਲਸਣ ਦਾ ਤੇਲ
ਅਜਵਾਇਨ ਤੇ ਲਸਣ ਦੇ ਗਰਮ ਸੁਭਾਅ ਦੇ ਕਾਰਨ ਇਨ੍ਹਾਂ ਨੂੰ ਸਰ੍ਹੋਂ ਦੇ ਤੇਲ ’ਚ ਕੁਝ ਦੇਰ ਪਕਾਓ ਤੇ ਇਸ ਨੂੰ ਛਾਤੀ ਤੇ ਲੱਤਾਂ ’ਤੇ ਲਗਾਉਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਜੇਕਰ ਤੁਸੀਂ ਓਵਰ ਕਾਊਂਟਰ ਦਵਾਈ ਤੋਂ ਪ੍ਰੇਸ਼ਾਨ ਹੋ ਤਾਂ ਕੁਝ ਆਸਾਨ ਉਪਾਅ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹਨ। ਅੱਧਾ ਕੱਪ ਸਰ੍ਹੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰੋ, ਇਸ ’ਚ ਕੁੱਟਿਆ ਲਸਣ ਤੇ 1 ਚਮਚਾ ਅਜਵਾਇਨ ਪਾਓ ਤੇ ਪਕਣ ਦਿਓ। ਇਸ ਨਾਲ ਜ਼ੁਕਾਮ, ਖੰਘ ਤੇ ਫਲੂ ਦੀ ਸਮੱਸਿਆ ਆਪਣੇ ਆਪ ਦੂਰ ਹੋ ਜਾਂਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਲਗਾਓ ਤੇ ਕੁਝ ਦੇਰ ਲਈ ਪੱਖਾ ਬੰਦ ਕਰ ਦਿਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਹੈ। ਕਿਸੇ ਵੀ ਨੁਸਖ਼ੇ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

sunita

Content Editor

Related News