ਐਮਰਜੈਂਸੀ ਮੌਕੇ ਡਾਕਟਰ ਕੋਲ ਪਹੁੰਚਣ ਤੋਂ ਪਹਿਲਾਂ ਜ਼ਰੂਰੀ ਹੈ ‘ਫਸਟ ਏਡ’, ਜਾਣੋ ਕਿਉਂ

02/19/2021 2:09:25 PM

ਅੰਜੂ ਵ ਰੱਤੀ 

ਕਿਸੇ ਦੁਰਘਟਨਾ ਗ੍ਰਸਤ ਵਿਅਕਤੀ ਕੋਲ ਡਾਕਟਰ ਦੇ ਆਉਣ ਜਾਂ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਉਸਦੀ ਜਾਨ ਬਚਾਉਣ ਲਈ ਦਿੱਤੀ ਜਾਣ ਵਾਲੀ ਸਹਾਇਤਾ ਹੀ ਮੁੱਢਲੀ ਸਹਾਇਤਾ ਜਾਂ ਫਸਟ ਏਡ ਅਖਵਾਉਂਦੀ ਹੈ। ਮੁੱਢਲੀ ਸਹਾਇਤਾ ਰੋਗੀ ਨੂੰ ਡਾਕਟਰ ਤੱਕ ਪਹੁੰਚਣ ਤੋਂ ਪਹਿਲਾਂ ਇਲਾਜ ਕਰਵਾਉਣ ਤੱਕ ਸਹਾਇਕ ਹੁੰਦੀ ਹੈ ਪਰ ਇਹ ਬਹੁਤ ਜ਼ਰੂਰੀ ਹੈ ਕਿ ਮੁੱਢਲੀ ਸਹਾਇਤਾ ਦੇਣ ਵਾਲਾ ਵਿਅਕਤੀ ਇਸ ਕੰਮ ’ਚ ਮਾਹਿਰ ਹੋਵੇ। ਬਿਨਾਂ ਮੁਹਾਰਤ ਹਾਸਲ ਕੀਤੇ ਬਿਨਾਂ ਕਿਸੇ ਵੀ ਬੀਮਾਰ ਜਾਂ ਦੁਰਘਟਨਾ ਗ੍ਰਸਤ ਵਿਅਕਤੀ ਦਾ ਇਲਾਜ ਕਰਨਾ ਉਸਨੂੰ ਮੌਤ ਦੇ ਮੂੰਹ ਵਿੱਚ ਧੱਕਣ ਵਾਲੀ ਗੱਲ ਸਿੱਧ ਹੋ ਸਕਦੀ ਹੈ। ਮੁੱਢਲੀ ਸਹਾਇਤਾ ਦੇਣ ਵਾਲੇ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਐਮਰਜੈਂਸੀ ਵਿੱਚ ਉਸਨੂੰ ਕੀ ਕਰਨਾ ਚਾਹੀਦਾ ਹੈ। ਹੜਬੜਾਹਟ ਜਾਂ ਅਣਜਾਣਪੁਣੇ ਵਿੱਚ ਉਹ ਕਿਸੇ ਲੋੜਵੰਦ ਨੂੰ ਮੌਤ ਦੇ ਮੂੰਹ ਵਿੱਚ ਲਿਜਾ ਸਕਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

ਕੋਰੋਨਾ ਕਾਲ ’ਚ ਵੱਧੀ ਫਸਟ ਏਡ ਵਾਲਿਆਂ ਦੀ ਲੋੜ 
ਪ੍ਰਾਪਤ ਆਂਕੜਿਆਂ ਅਨੁਸਾਰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸੜਕ ਦੁਰਘਟਨਾ ਵਿੱਚ ਮਰਨ ਵਾਲਿਆਂ ਦੀ ਸੰਖਿਆ ਦੇ ਮਾਮਲੇ ਵਿੱਚ ਭਾਰਤ ਪਹਿਲੇ ਨੰਬਰ ’ਤੇ ਹੈ। ਅਜਿਹੀ ਸਥਿਤੀ ਵਿੱਚ ਮੁੱਢਲੀ ਸਹਾਇਤਾ ਦੀ ਜਾਣਕਾਰੀ ਹੋਣ ਨਾਲ ਮੌਕੇ ’ਤੇ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਦੂਜੇ ਪਾਸੇ ਪਿੱਛਲੇ ਸਾਲ ਕੋਰੋਨਾ ਕਾਲ ਵਿੱਚ ਹਸਪਤਾਲ ਤੋਂ ਲੈ ਕੇ ਘਰ ਵਿੱਚ ਮਦਦ ਲਈ ਫਸਟ ਏਡ ਦੀ ਟ੍ਰੈਨਿੰਗ ਲੈ ਚੁੱਕੇ ਲੋਕਾਂ ਦੀ ਗਿਣਤੀ ਕਾਫ਼ੀ ਵੱਧੀ ਹੈ। ਡਾਕਟਰਾਂ ਦੇ ਨਾਲ ਇਨ੍ਹਾਂ ਲੋਕਾਂ ਨੇ ਵੀ ਮਿਲ ਕੇ ਮਰੀਜ਼ਾਂ ਦੀ ਬਹੁਤ ਸੇਵਾ ਅਤੇ ਰੱਖ ਰਖਾਵ ਕੀਤਾ ਹੈ। 

ਪੜ੍ਹੋ ਇਹ ਵੀ ਖ਼ਬਰ - ਦਿੱਲੀ ਧਰਨੇ ’ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸਿਹਤ ਖ਼ਰਾਬ ਹੋਣ ਕਰਕੇ ਰਸਤੇ ’ਚ ਹੋਈ ਮੌਤ

ਵੱਖ-ਵੱਖ ਕੋਰਸ ਅਤੇ ਯੋਗਤਾਵਾਂ: 
ਫਸਟ ਏਡ ਸਪੈਸ਼ਲਿਸਟ ਬਣਨ ਲਈ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ-ਕਾਲਜ ਤੋਂ 10+2 ਪਾਸ ਕਰਕੇ ਇਸ ਦੀ ਟ੍ਰੈਨਿੰਗ ਲੈ ਸਕਦੇ ਹੋ ਜਾਂ ਕੋਰਸ ਕਰ ਸਕਦੇ ਹੋ। ਇਸ ਕੋਰਸ ਰਾਹੀਂ ਵਿਦਿਆਰਥੀ ਮੁੱਢਲੀ ਸਹਾਇਤਾ ਦੇ ਸਹੀ ਤਰੀਕੇ ਸਿੱਖਣ ਅਤੇ ਕਿਸੇ ਵੀ ਆਪਾਤਕਾਲ ਵਿੱਚ ਦੂਜਿਆਂ ਨੂੰ ਜਾਨੀ ਨੁਕਸਾਨ ਤੋਂ ਬਚਾਉਣ ਲਈ ਤਿਆਰ ਹੁੰਦਾ ਹੈ। ਇਸ ਖੇਤਰ ਵਿੱਚ ਕੋਰਸ ਕਰਨ ਲਈ ਤੁਸੀਂ 10 ਅਤੇ 12 ਵੀਂ ਤੋਂ ਬਾਅਦ ਅਪਲਾਈ ਕਰ ਸਕਦੇ ਹੋ। ਇਸ ਵਿੱਚ ਤੁਸੀਂ ਸ਼ੁਰੁਆਤੀ ਕੋਰਸ ਕਰਨ ਤੋਂ ਬਾਅਦ ਬੇਸਿਕ, ਐਂਡਵਾਂਸ ਅਤੇ ਪੂਰਾ ਸਰਟੀਫਿਕੇਟ ਕੋਰਸ ਵੀ ਕਰ ਸਕਦੇ ਹੋ। 

ਪੜ੍ਹੋ ਇਹ ਵੀ ਖ਼ਬਰ - ਘਰ ‘ਚ ਹਮੇਸ਼ਾ ਰਹਿੰਦਾ ਹੈ ਕਲੇਸ਼ ਤਾਂ ਜ਼ਰੂਰ ਕਰੋ ਇਹ ਉਪਾਅ, ਆਉਣਗੀਆਂ ਖੁਸ਼ੀਆਂ

. ਅਟਲ ਬਿਹਾਰੀ ਵਾਜਪਾਈ ਹਿੰਦੀ ਵਿਸ਼ਵ ਵਿਦਿਆਲਾ ਭੋਪਾਲ ਤੋਂ ਵਿਦਿਆਰਥੀਆਂ ਲਈ ਇੱਕ ਸਾਲ ਦਾ ਮੁੱਢਲੀ ਸਹਾਇਤਾ ਮਾਹਿਰ ( ਫਸਟ ਏਡ ਸਪੈਸ਼ਲਿਸਟ) ਦਾ ਇੱਕ ਸਾਲ ਦਾ ਡਿਪਲੋਮਾ ਸ਼ੁਰੂ ਕੀਤਾ ਗਿਆ ਹੈ। 
. ਫਸਟ ਏਡ ਤਕਨੀਸ਼ਿਅਨ ਬਣਨ ਲਈ ਜ਼ਰੂਰੀ ਹੈ ਕਿ ਤੁਸੀਂ ਪਹਿਲੇ ਸੀਪਾਰ ਅਤੇ ਫਸਟ ਏਡ ਟ੍ਰੈਨਿੰਗ ਪ੍ਰੋਗਰਾਮ ਨੂੰ ਪੂਰਾ ਕਰੋ।
. ਇਗਨੂੰ ਤੋਂ 6 ਮਹੀਨੇ ਦਾ ਫਸਟ ਏਡ ਸਰਟੀਫਿਕੇਟ ਕੋਰਸ ਕਰ ਸਕਦੇ ਹੋ। ਇਸ ਲਈ ਹਾਈ ਸਕੂਲ ਦੀ ਸਿੱਖਿਆ ਹੋਣੀ ਜ਼ਰੂਰੀ ਹੈ।
. ਭਾਰਤ ਵਿੱਚ ਰੇਡ ਕ੍ਰਾਸ ਸੋਸਾਇਟੀ ਵੱਲੋਂ ਲੋਕਾਂ ਨੂੰ ਫਸਟ ਏਡ ਨਾਲ ਜੁੜੇ ਕੋਰਸ ਅਤੇ ਟ੍ਰੈਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਲੋੜ ਪੈਣ ’ਤੇ ਲੋਕਾਂ ਦੀ ਮਦਦ ਕਰ ਸਕੇ। 

ਕਿਹੜੇ ਖੇਤਰਾਂ ਇਸ ਦੀ ਹੋ ਸਕਦੀ ਹੈ ਲੋੜ

ਚਾਈਲਡ ਕੇਅਰ ਪ੍ਰੋਵਾਈਡਰ
ਸੀ.ਪੀ.ਆਰ ਅਤੇ ਫਸਟ ਏਡ ਦੀ ਸਿਖਲਾਈ ਲੈਣ ਤੋਂ ਬਾਅਦ ਤੁਸੀਂ ਚਾਈਲਡ ਕੇਅਰ ਦੇ ਖੇਤਰ ਵਿੱਚ ਕੰਮ ਕਰ ਸਕਦੇ ਹੋ। ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਮਾਂ-ਬਾਪ ਆਪਣੇ ਬੱਚੇ ਉਨ੍ਹਾਂ ਕੋਲ ਛੱਡਦੇ ਹਨ, ਜਿਨ੍ਹਾਂ ਕੋਲ ਫਸਟ ਏਡ ਸਿੱਖਿਆ ਦਾ ਸਰਟੀਫਿਕੇਟ ਹੋਵੇ।

ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਸੀਂ ਹੋ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਤਾਂ ਕਦੇ ਨਾ ਖਾਓ ‘ਬਾਦਾਮ’, ਹੋ ਸਕਦੈ ਨੁਕਸਾਨ

ਕੋਚ ਅਤੇ ਐਥਲੀਟ ਟ੍ਰੇਨਰ
ਇੱਕ ਖਿਡਾਰੀ ਨੂੰ ਟ੍ਰੈਨਿੰਗ ਦੇਣ ਦੇ ਨਾਲ ਉਸਦੀ ਸੁਰੱਖਿਆ ਦੀ ਧਿਆਨ ਰੱਖਣਾ ਕੋਚ ਦੀ ਜ਼ਿੰਮੇਦਾਰੀ ਹੁੰਦੀ ਹੈ। ਇਸ ਲਈ ਇਸ ਸਿੱਖਿਆ ਨਾਲ ਤੁਹਾਨੂੰ ਇੱਕ ਚੰਗਾ ਖਿਡਾਰੀ ਤਿਆਰ ਕਰਨ ਵਿੱਚ ਜ਼ਿਆਦਾ ਮਦਦ ਮਿਲੇਗੀ।  

ਇਲੈਕਟ੍ਰੀਸ਼ੀਅਨ ਅਤੇ ਉਸਾਰੀ ਦਾ ਕੰਮ
ਇਸ ਕੰਮ ਵਿੱਚ ਕਦੋਂ ਕਿਸੀ ਮਜ਼ਦੂਰ ਨੂੰ ਸੱਟ ਲੱਗ ਜਾਵੇ ਕੁੱਝ ਪਤਾ ਨਹੀਂ ਹੁੰਦਾ ਹੈ। ਇਸ ਲਈ ਟੀਮ ਵਿੱਚ ਇੱਕ ਅਜਿਹੇ ਆਦਮੀ ਦੀ ਲੋੜ ਹੁੰਦੀ ਹੈ, ਜੋ ਫਸਟ ਏਡ ਵਿੱਚ ਮਾਹਿਰ ਹੋਵੇ।

ਫਾਇਰਫਾਈਟਰਜ਼
ਜੇ ਕਰ ਤੁਸੀਂ ਇਸ ਖੇਤਰ ਵਿੱਚ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਫਸਟ ਏਡ ਦਾ ਪ੍ਰਮਾਣ ਪੱਤਰ ਹੋਣਾ ਜ਼ਰੂਰੀ ਹੈ। 

ਫਲਾਈਟ ਅਟੈਂਡੈਂਟ
ਫਲਾਈਟ ਦੌਰਾਨ ਯਾਤਰੀਆਂ ਦੀ ਜ਼ਰੂਰਤਾਂ ਦੇ ਨਾਲ ਜ਼ਰੂਰੀ ਹੈ ਕਿ ਤੁਹਾਨੂੰ ਉਨ੍ਹਾਂ ਦੀ ਸੁਰੱਖਿਆ ਬਾਰੇ ਵੀ ਜਾਣਕਾਰੀ ਹੋਵੇ। 

ਇਸੇ ਤਰ੍ਹਾਂ ਇਨ੍ਹਾਂ ਖੇਤਰਾਂ ਤੋਂ ਇਲਾਵਾ ਜੇਲ੍ਹ ਅਤੇ ਸੁਧਾਰਾਤਮਕ ਸਟਾਫ, ਲਾਈਫਗਾਰਡ, ਮੈਡੀਕਲ ਪੇਸ਼ੇਵਰ / ਮੈਡੀਕਲ ਦਫਤਰ ਦੇ ਕਰਮਚਾਰੀ, ਯੋਗਾ ਅਤੇ ਤੰਦਰੁਸਤੀ ਦੇ ਅਧਿਆਪਕ ਸਕੂਲ ਸਟਾਫ਼ ਅਤੇ ਅਧਿਆਪਕ, ਸੁਰੱਖਿਆ ਗਾਰਡ, ਨਰਸਿੰਗ ਹੋਮ ਦਾ ਸਟਾਫ ਆਦਿ ਖੇਤਰਾਂ ਵਿੱਚ ਫਸਟ ਏਡ ਮਾਹਿਰਾਂ ਦੀ ਲੋੜ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ: BSF ਦੇ ਜਵਾਨਾਂ ਨੇ ਪਾਕਿ ਤਸਕਰਾਂ ਨੂੰ ਭਜਾਉਣ ਲਈ ਕੀਤੀ ਗੋਲੀਬਾਰੀ, ਹੱਥ ਲੱਗੀ ਕਰੋੜਾਂ ਦੀ ਹੈਰੋਇਨ

ਹਾਸਿਲ ਕਰ ਸਕਦੇ ਹੋ ਇਹ ਮਿਹਨਤਾਨਾ 
ਫਸਟ ਏਡ ਸਪੈਸ਼ਲਿਸਟ ਦਾ ਡਿਪਲੋਮਾ ਕਰਕੇ ਵਿਦਿਆਰਥੀ ਸਰਕਾਰੀ ਜਾਂ ਗ਼ੈਰ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਕਲੀਨਿਕ, ਫਾਇਰ ਸੇਫਟੀ ਡਿਪਾਰਟਮੈਂਟ ਅਤੇ ਹੋਰ ਸੰਸਥਾਵਾਂ ਜਾਂ ਸਮੁਦਾਏ ਵਿੱਚ ਬਤੌਰ ਫਸਟ ਏਡ ਸਪੈਸ਼ਲਿਸਟ ਰੋਜ਼ਗਾਰ ਪ੍ਰਾਪਤ ਕਰਨ ਦੇ ਕਾਬਲ ਹੋ ਸਕਦਾ ਹੈ। ਇਸ ਖੇਤਰ ਵਿੱਚ ਘੱਟੋ-ਘੱਟ ਤਨਖ਼ਾਹ 10 ਤੋਂ 20 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ ਫਸਟ ਏਡ ਸਪੈਸ਼ਲਿਸਟ ਬਣਨ ਕੇ ਦੂਜਿਆਂ ਨੂੰ ਵੀ ਸਿਖਲਾਈ ਦੇਣ ਦੇ ਨਾਲ-ਨਾਲ ਮੁੱਢਲੀ ਸਹਾਇਤਾ ਪ੍ਰਤੀ ਪ੍ਰੇਰਿਤ ਕੀਤਾ ਜਾ ਸਕਦਾ ਹੈ। 

ਸਿਹਤ ਵਿਭਾਗ ਅਤੇ ਸਿਹਤ ਸੰਸਥਾਵਾਂ ਨੇ ਮੁੱਢਲੀ ਸਹਾਇਤਾ ਨੂੰ ਬਹੁਤ ਜ਼ਰੂਰੀ ਸਮਝਦਿਆਂ ਹੋਇਆਂ ਇਸ ਦੀ ਵਿਸਥਾਰ ਪੂਰਵਕ ਪੜ੍ਹਾਈ, ਕੋਰਸ ਅਤੇ ਟ੍ਰੇਨਿੰਗ ਤੇ ਜ਼ੋਰ ਦਿੱਤਾ ਹੈ। ਜ਼ਿਆਦਾਤਰ ਮਾਹਿਰ ਤਾਂ ਐਂਬੂਲੈਂਸ ਵਿੱਚ ਮੁੱਢਲੀ ਸਹਾਇਤਾ ਦਾ ਕੰਮ ਕਰਦੇ ਹਨ, ਕਿਉਂਕਿ ਆਪਾਤਕਾਲ ਵਿੱਚ ਐਂਬੂਲੈਂਸ ਸਭ ਤੋਂ ਪਹਿਲਾਂ ਪਹੁੰਚਦੀ ਹੈ। ਇਹ ਮਾਹਿਰ ਇਸੇ ਸਥਿਤੀ ਵਿੱਚ ਕੰਮ ਕਰਨ ਲਈ ਟ੍ਰੇਂਡ ਕੀਤੇ ਜਾ ਰਹੇ ਹਨ। ਐਂਬੂਲੈਂਸ ਅਤੇ ਫਸਟ ਏਡ ਸਪੈਸ਼ਲਿਸਟ ਸਰਕਾਰੀ, ਗ਼ੈਰ ਸਰਕਾਰੀ ਹਸਪਤਾਲ, ਪੁਲਿਸ ਵਿਭਾਗ ਅਤੇ ਦਮਕਲ ਵਿਭਾਗ ਵਿੱਚ ਵੀ ਕੰਮ ਕਰਦੇ ਹਨ। ਇਸ ਲਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਨ ਵਿਸ਼ੇਸ਼ ਕੋਰਸਾਂ ਅਤੇ ਟ੍ਰੇਨਿੰਗ ਦੇ ਕੇ ਨੌਜਵਾਨ ਵਰਗ ਲਈ ਰੋਜ਼ਗਾਰ ਉਪਲੱਬਧ ਕਰਵਾਉਣ ਲਈ ਕਦਮ ਚੁੱਕ ਰਹੀਆਂ ਹਨ। 


rajwinder kaur

Content Editor

Related News