ਜੇਕਰ ਤੁਹਾਡੇ ਬੱਚੇ ਵੀ ਕਰਦੇ ਹਨ ਸਿਰਦਰਦ ਦੀ ਸ਼ਿਕਾਇਤ ਤਾਂ ਨਾ ਕਰੋ ਨਜ਼ਰ-ਅੰਦਾਜ਼

Friday, Sep 25, 2020 - 11:16 AM (IST)

ਜੇਕਰ ਤੁਹਾਡੇ ਬੱਚੇ ਵੀ ਕਰਦੇ ਹਨ ਸਿਰਦਰਦ ਦੀ ਸ਼ਿਕਾਇਤ ਤਾਂ ਨਾ ਕਰੋ ਨਜ਼ਰ-ਅੰਦਾਜ਼

ਜਲੰਧਰ—ਵੱਡਿਆਂ ਦੀ ਤਰ੍ਹਾਂ ਬੱਚਿਆਂ ਅਤੇ ਕਿਸ਼ੋਰ ਨੂੰ ਵੀ ਸਿਰਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਰਿਸਰਚ ਮੁਤਾਬਕ ਸਕੂਲ ਜਾਣ ਵਾਲੇ 75 ਫੀਸਦੀ ਬੱਚਿਆਂ ਨੂੰ ਸਿਰਦਰਦ ਦੀ ਸ਼ਿਕਾਇਤ ਹੁੰਦੀ ਹੈ। ਇਹ ਸਿਰਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਸਟਡੀਜ਼ ਦਾ ਦਾਅਵਾ ਹੈ ਕਿ ਸਕੂਲ ਜਾਣ ਵਾਲੇ 58.4 ਫੀਸਦੀ ਬੱਚਿਆਂ 'ਚ ਤਣਾਅ ਕਾਰਨ ਸਿਰਦਰਦ ਹੋ ਸਕਦਾ ਹੈ। ਉੱਧਰ ਕੁਝ ਬੱਚਿਆਂ 'ਚ ਸਿਰਦਰਦ ਕਿਸੇ ਬੀਮਾਰੀ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਬੱਚਿਆਂ 'ਚ ਸਿਰਦਰਦ ਕਿੰਨੀ ਤਰ੍ਹਾਂ ਦੇ ਹੁੰਦੇ ਹਨ। 

PunjabKesari
ਬੱਚਿਆਂ 'ਚ ਕਿਉਂ ਹੁੰਦਾ ਹੈ ਸਿਰਦਰਦ—ਪੜ੍ਹਾਈ 'ਚ ਚੰਗਾ ਨਾ ਹੋਣਾ, ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਅਤੇ ਸਰੀਰਿਕ ਗਤੀਵਿਧੀ ਦਾ ਘੱਟ ਹੋਣਾ ਬੱਚਿਆਂ 'ਚ ਸਿਰਦਰਦ ਦੇ ਕੁਝ ਮੁੱੱਖ ਕਾਰਨ ਹਨ। ਬੱਚਿਆਂ ਦੀ ਸਿਹਤ ਕਿਸ ਤਰ੍ਹਾਂ ਹੈ, ਕੀ ਉਸ ਨੂੰ ਪਹਿਲਾਂ ਕੋਈ ਬੀਮਾਰੀ ਰਹੀ ਹੈ, ਇਨ੍ਹਾਂ ਸਭ ਗੱਲਾਂ ਦੇ ਰਾਹੀਂ ਸਿਰਦਰਦ ਦੇ ਕਾਰਨ ਦਾ ਪਤਾ ਲਗਾਇਆ ਜਾ ਸਕਦਾ ਹੈ। ਸਿਰਦਰਦ ਦੇ ਕਾਰਨ ਦਾ ਪਤਾ ਲੱਗਣ ਦੇ ਬਾਅਦ ਡਾਕਟਰ ਨੂੰ ਦਿਖਾ ਕੇ ਇਸ ਦਾ ਇਲਾਜ ਵੀ ਕਰਵਾਇਆ ਜਾ ਸਕਦਾ ਹੈ।
ਬੱਚਿਆਂ 'ਚ ਸਿਰਦਰਦ ਦੇ ਕੁਝ ਆਮ ਕਾਰਨ ਹਨ, ਜੋ ਜ਼ਿਆਦਾਤਰ ਬੱਚਿਆਂ 'ਚ ਪਾਏ ਜਾਂਦੇ ਹਨ। ਕਈ ਬੱਚੇ ਇਸ ਤਰ੍ਹਾਂ ਦੇ ਸਿਰਦਰਦ ਦੀ ਸ਼ਿਕਾਇਤ ਕਰਦੇ ਹਨ। 
ਤਣਾਅ ਕਾਰਨ ਹੋਣ ਵਾਲਾ ਦਰਦ—ਤਣਾਅ ਕਾਰਨ ਹੋਣ ਵਾਲਾ ਸਿਰਦਰਦ ਮੱਥੇ ਦੇ ਦੋਵੇਂ ਪਾਸੇ ਹੁੰਦਾ ਹੈ। ਇਸ ਕਾਰਨ ਸਿਰ ਅਤੇ ਗਰਦਨ ਦੀਆਂ ਮਾਸਪੇਸ਼ੀਆਂ 'ਚ ਖਿੱਚ ਪੈਣ ਲੱਗਦੀ ਹੈ। ਕਿਸ਼ੋਰ ਅਤੇ ਬੱਚਿਆਂ 'ਚ ਸਭ ਤੋਂ ਜ਼ਿਆਦਾ ਤਣਾਅ ਦਾ ਕਾਰਨ ਸਿਰਦਰਦ ਹੁੰਦਾ ਹੈ। ਤਣਾਅਗ੍ਰਸਤ ਹੋਣ ਜਾਂ ਥਕਾਵਟ ਮਹਿਸੂਸ ਕਰਨ ਨਾਲ ਸਿਰ ਅਤੇ ਗਰਦਨ 'ਚ ਖੂਨ ਦਾ ਦੌਰਾ ਬੰਦ ਹੁੰਦਾ ਹੈ ਜਿਸ ਕਾਰਨ ਸਿਰਦਰਦ ਮਹਿਸੂਸ ਹੁੰਦਾ ਹੈ। 

PunjabKesari
ਰੁੱਕ-ਰੁੱਕ ਕੇ ਹੋਣ ਵਾਲਾ ਸਿਰਦਰਦ—ਕੁਝ ਬੱਚਿਆਂ 'ਚ ਸਿਰਦਰਦ ਦੀ ਸ਼ਿਕਾਇਤ ਰੁੱਕ-ਰੁੱਕ ਕੇ ਹੁੰਦੀ ਹੈ। ਇਕ ਵਾਰ ਸ਼ੁਰੂ ਹੋਣ 'ਤੇ ਇਹ ਦਰਦ ਲਗਭਗ 15 ਮਿੰਟ ਤੱਕ ਰਹਿੰਦਾ ਹੈ। 
ਇਸ ਸਿਰਦਰਦ 'ਚ ਮੱਥੇ ਦੇ ਇਕ ਪਾਸੇ ਤੇਜ਼ ਦਰਦ ਹੁੰਦਾ ਹੈ, ਜੋ ਬਹੁਤ ਕਸ਼ਟਦਾਈ ਹੁੰਦਾ ਹੈ। ਇਸ ਤਰ੍ਹਾਂ ਨਾਲ ਸਿਰਦਰਦ ਦਾ ਕਾਰਨ ਬੇਚੈਨੀ, ਅੱਖਾਂ 'ਚ ਪਾਣੀ ਆਉਣਾ, ਨੱਕ ਬੰਦ ਹੋਣ ਵਰਗੇ ਲੱਛਣ ਵੀ ਦਿੱਸਣ ਲੱਗਦੇ ਹਨ।
ਮਾਈਗ੍ਰੇਨ—ਕੁਝ ਬੱਚਿਆਂ ਨੂੰ ਮਾਈਗ੍ਰੇਨ ਦਾ ਸਿਰਦਰਦ ਵੀ ਹੋ ਸਕਦ ਹੈ। ਮਾਈਗ੍ਰੇਨ ਕਾਰਨ ਸਿਰ ਦੇ ਇਕ ਪਾਸੇ ਤੇਜ਼ ਦਰਦ ਹੁੰਦਾ ਹੈ। ਇਸ ਕਾਰਨ ਕਰਕੇ ਮਾਸਪੇਸ਼ੀਆਂ 'ਚ ਖਿਚਾਅ ਹੁੰਦਾ ਹੈ। ਮਾਈਗ੍ਰੇਨ ਦੇ ਦਰਦ 'ਚ ਉਲਟੀ, ਬੇਚੈਨੀ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ।


author

Aarti dhillon

Content Editor

Related News