ਗਰਮੀ ਦੇ ਮੌਸਮ ''ਚ ਲੂ ਤੋਂ ਖੁਦ ਨੂੰ ਕਿਵੇਂ ਬਚਾਈਏ

05/26/2017 9:42:57 AM

ਜਲੰਧਰ— ਗਰਮੀਆਂ ਦੇ ਮੌਸਮ ''ਚ ਤਾਪਮਾਨ ਇੰਨਾ ਵੱਧ ਜਾਂਦਾ ਹੈ ਕਿ ਤਿੱਖੀ ਧੁੱਪ ''ਚ ਬਾਹਰ ਨਿਕਲੀਏ ਤਾਂ ਲੂ ਲੱਗਣਾ ਆਮ-ਜਿਹੀ ਗੱਲ ਹੈ ਪਰ ਜੇ ਇਸ ''ਚ ਲਾਪ੍ਰਵਾਹੀ ਵਰਤੀ ਜਾਵੇ ਤਾਂ ਇਹ ਲੂ ਤੋਂ ਪੀੜਤ ਵਿਅਕਤੀ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਗਰਮੀਆਂ ਦੇ ਮੌਸਮ ''ਚ ਵਾਰ-ਵਾਰ ਪਸੀਨਾ ਆਉਣ ਨਾਲ ਸਰੀਰ ''ਚ ਪਾਣੀ ਅਤੇ ਲੂਣ ਦੀ ਘਾਟ ਅਤੇ ਖੂਨ ਸੰਚਾਰ ''ਚ ਰੁਕਾਵਟ ਪਹੁੰਚਦੀ ਹੈ, ਜਿਸ ਨਾਲ ਤਾਪਮਾਨ ਇਕਦਮ ਵਧਣ ਲਗਦਾ ਹੈ। ਅਜਿਹੀ ਸਥਿਤੀ ਚੰਗਾ ਭਲਾ ਵਿਅਕਤੀ ਵੀ ਬੀਮਾਰ ਪੈ ਜਾਂਦਾ ਹੈ।
-ਕਿਸ ਨੂੰ ਕਹਿੰਦੇ ਹਨ ਲੂ
ਤੇਜ਼ ਕੜਾਕੇਦਾਰ ਧੁੱਪ ਅਤੇ ਗਰਮ ਹਵਾ ਦੇ ਸੰਪਰਕ ''ਚ ਆਉਣ ਨਾਲ ਜਦੋਂ ਸਰੀਰ ਦਾ ਤਾਪਮਾਨ ਕੰਟਰੋਲ ਸਿਸਟਮ ਜਵਾਬ ਦੇ ਦੇਵੇ ਤਾਂ ਉਸ ਨੂੰ ਲੂ ਲੱਗਣਾ ਕਹਿੰਦੇ ਹਨ।
- ਲੂ ਲੱਗਣ ਦੇ ਕਾਰਨ
1. ਸਿਰ ''ਤੇ ਸਿੱਧੀ ਧੁੱਪ ਪੈਣਾ
2. ਨੰਗੇ ਪੈਰ ਜਾਂ ਨੰਗੇ ਸਰੀਰ ਘੁੰਮਣਾ
3. ਇਕਦਮ ਗਰਮੀ ''ਚੋਂ ਆ ਕੇ ਠੰਡਾ ਪਾਣੀ ਪੀਣਾ
4. ਏ. ਸੀ. ''ਚੋਂ ਨਿਕਲ ਕੇ ਧੁੱਪ ''ਚ ਜਾਣਾ
ਕਮਜ਼ੋਰ ਇਮਿਊਨ ਸਿਸਟਮ ਵਾਲੇ ਵਿਅਕਤੀ, ਬੱਚਿਆਂ, ਡਾਈਬਿਟੀਜ਼ ਰੋਗੀ ਅਤੇ ਬਜ਼ੁਰਗਾਂ ਨੂੰ ਲੂ ਲੱਗਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ।
- ਇਸਦੇ ਪ੍ਰਮੁਖ ਲੱਛਣ
ਮੂੰਹ ਸੁੱਕਣਾ, ਵਾਰ-ਵਾਰ ਪਿਆਸ ਲੱਗਣਾ, ਸਰੀਰ ''ਚ ਜਲਣ, ਪੇਟ ਦਰਦ, ਅੱਖਾਂ ਅਤੇ ਹੱਥਾਂ-ਪੈਰਾਂ ਦੀਆਂ ਤਲੀਆਂ ''ਚ ਜਲਣ, ਪਸੀਨਾ ਨਾ ਆਉਣਾ, ਤੇਜ਼ ਬੁਖਾਰ ਇਸਦੇ ਪ੍ਰਮੁਖ ਲੱਛਣ ਹਨ। ਇਸ ਤੋਂ ਇਲਾਵਾ ਸਰੀਰ ''ਚ ਦਰਦ, ਘਬਰਾਹਟ, ਬੇਚੈਨੀ, ਪੇਸ਼ਾਬ ਗਰਮ, ਚਿਹਰਾ ਲਾਲ ਅਤੇ ਡਾਇਰੀਆ ਦੀ ਪ੍ਰੇਸ਼ਾਨੀ ਵੀ ਲੂ ਹੀ ਹੋ ਸਕਦੀ ਹੈ।
- ਲੂ ਤੋਂ ਬਚਾਈ ਰੱਖਣ ਇਹ ਚੀਜ਼ਾਂ
1. ਪਿਆਜ਼ ਦਾ ਜੂਸ 
ਲੂ ਤੋਂ ਬਚਣ ਲਈ ਪਿਆਜ਼ ਦਾ ਜੂਸ ਕਾਫੀ ਫਾਇਦੇਮੰਦ ਹੈ। ਪਿਆਜ਼ ਦੇ ਜੂਸ ''ਚ ਜੀਰਾ ਪਾਊਡਰ ਅਤੇ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾ ਕੇ ਪੀਓ। ਇਸ ਤੋਂ ਇਲਾਵਾ ਪਿਆਜ਼ ਦੇ ਰਸ ਨੂੰ ਕੰਨ ਦੇ ਹੇਠਾਂ ਅਤੇ ਛਾਤੀ ''ਤੇ ਲਾਉਣ ਨਾਲ ਸਰੀਰ ਦਾ ਤਾਪਮਾਨ ਘੱਟ ਹੁੰਦਾ ਹੈ।
2. ਇਮਲੀ ਅਤੇ ਗੁੜ
ਇਮਲੀ ''ਚ ਇਲੈਕਟ੍ਰੋਲਾਈਟਸ ਅਤੇ ਮਿਨਰਲਸ ਭਰਪੂਰ ਮਾਤਰਾ ''ਚ ਪਾਏ ਜਾਂਦੇ ਹਨ। ਇਮਲੀ ਦੇ ਪਾਣੀ ''ਚ ਗੁੜ ਮਿਲਾ ਕੇ ਪੀਓ। ਇਸ ਨਾਲ ਸਰੀਰ ''ਚ ਇਲੈਕਟ੍ਰੋਲਾਈਟਸ ਦੀ ਕਮੀ ਦੂਰ ਹੋਵੇਗੀ।
3. ਨਿੰਬੂ ਪਾਣੀ
ਨਿੰਬੂ ਪਾਣੀ ਵਿਟਾਮਿਨ ਸੀ ਦੇ ਗੁਣਾਂ ਨਾਲ ਭਰੂਪਰ ਹੁੰਦਾ ਹੈ। ਲੂ ਤੋਂ ਬਚਣ ਲਈ ਨਿੰਬੂ ਪਾਣੀ ਦਾ ਸੇਵਨ ਕਰੋ।
4. ਲੱਸੀ
ਗਰਮੀਆਂ ''ਚ ਦੁਪਹਿਰ ਨੂੰ ਤਾਪਮਾਨ ਬਹੁਤ ਵੱਧ ਹੁੰਦਾ ਹੈ। ਅਜਿਹੇ ''ਚ ਜੇ ਤੁਸੀਂ ਦੁਪਹਿਰ ਨੂੰ ਘਰੋਂ ਬਾਹਰ ਜਾ ਰਹੇ ਹੋ ਤਾਂ ਲੱਸੀ ਪੀ ਕੇ ਨਿਕਲੋ। ਇਸ ਨਾਲ ਧੁੱਪ ਦਾ ਅਸਰ ਘੱਟ ਪਵੇਗਾ ਅਤੇ ਲੂ ਤੋਂ ਵੀ ਬਚਾਅ ਹੋਵੇਗਾ।
5. ਨਾਰੀਅਲ ਪਾਣੀ
ਨਾਰੀਅਲ ਪਾਣੀ ਗਰਮੀ ਦੇ ਮੌਸਮ ਲਈ ਸਭ ਤੋਂ ਬੈਸਟ ਡ੍ਰਿੰਕ ਹੈ। ਇਸ ਨੂੰ ਪੀਣ ਨਾਲ ਇਮਿਊਨਿਟੀ ਪਾਵਰ ਸਟ੍ਰਾਂਗ ਹੁੰਦੀ ਹੈ। ਇਹ ਸਰੀਰ ਦਾ ਤਾਪਮਾਨ ਘੱਟ ਕਰਦਾ ਹੈ।
6. ਗੂੰਦ ਕਤੀਰਾ
ਗੂੰਦ ਕਤੀਰਾ ਦਾ ਸੇਵਨ ਕਰਨ ਨਾਲ ਗਰਮੀਆਂ ''ਚ ਲੂ ਤੋਂ ਬਚਿਆ ਜਾ ਸਕਦਾ ਹੈ।
7. ਧਨੀਆ ਅਤੇ ਪੁਦੀਨੇ ਦਾ ਜੂਸ
ਧਨੀਆ ਅਤੇ ਪੁਦੀਨੇ ਦੇ ਜੂਸ ''ਚ ਥੋੜ੍ਹੀ ਜਿਹੀ ਚੀਨੀ ਮਿਲਾ ਕੇ ਪੀਓ। ਇਸ ਨਾਲ ਸਰੀਰ ਨੂੰ ਠੰਡਕ ਮਿਲੇਗੀ ਅਤੇ ਲੂ ਤੋਂ ਬਚਾਅ ਹੋਵੇਗਾ।
- ਲੂ ਲੱਗ ਜਾਣ ''ਤੇ ਕੀ ਕਰੀਏ?
ਲੂ ਦੀ ਚਪੇਟ ''ਚ ਆਏ ਵਿਅਕਤੀ ਨੂੰ ਡਾਕਟਰੀ ਮਦਦ ਤੋਂ ਪਹਿਲਾਂ ਮੁੱਢਲੀ ਸਹਾਇਤਾ ਜ਼ਰੂਰ ਦਿਓ। ਜੇ ਰੋਗੀ ਬੇਹੋਸ਼ ਹੋ ਗਿਆ ਹੈ ਤਾਂ ਉਸ ਨੂੰ ਨਕਲੀ ਸਾਹ ਦਿਓ।
1. ਰੋਗੀ ਨੂੰ ਠੰਡੀ ਥਾਂ ''ਤੇ ਲਿਟਾਓ।
2. ਸਰੀਰ ਤੋਂ ਫਾਲਤੂ ਕੱਪੜੇ ਉਤਾਰ ਦਿਓ।
3. ਠੰਡੇ ਪਾਣੀ ਦੀਆਂ ਪਟੀਆਂ ਕਰੋ। 
4. ਗਰਦਨ, ਕੱਛਾਂ ਅਤੇ ਪੱਟਾਂ ''ਤੇ ਤੌਲੀਏ ''ਚ ਬਰਫ ਦੇ ਟੁੱਕੜੇ ਰੱਖ ਕੇ ਇਨ੍ਹਾਂ ਅੰਗਾਂ ''ਤੇ ਰੱਖੋ।
5. ਕੌਫੀ, ਚਾਹ, ਤਲੀਆਂ ਹੋਈਆਂ ਚੀਜ਼ਾਂ, ਮਿਰਚ-ਮਸਾਲੇਦਾਰ ਆਹਾਰ ਨਾ ਖਾਓ।

 


Related News