ਇਸ ਵਾਰ ਜ਼ਿਆਦਾ ਸਹਿਣਾ ਪਵੇਗਾ ਗਰਮੀ ਦਾ ਕਹਿਰ, ਹੀਟ ਵੇਵ ਜ਼ੋਨ ਤੱਕ ਹੀ ਸੀਮਤ ਨਹੀਂ ਰਹੇਗੀ ਲੂ

Wednesday, May 01, 2024 - 10:07 AM (IST)

ਇਸ ਵਾਰ ਜ਼ਿਆਦਾ ਸਹਿਣਾ ਪਵੇਗਾ ਗਰਮੀ ਦਾ ਕਹਿਰ, ਹੀਟ ਵੇਵ ਜ਼ੋਨ ਤੱਕ ਹੀ ਸੀਮਤ ਨਹੀਂ ਰਹੇਗੀ ਲੂ

ਨਵੀਂ ਦਿੱਲੀ (ਵਿਸ਼ੇਸ਼)- ਦੇਸ਼ ਵਿਚ ਇਸ ਵਾਰ ਲੂ ਦਾ ਕਹਿਰ ਸਿਰਫ਼ ਉਨ੍ਹਾਂ ਇਲਾਕਿਆਂ ਤੱਕ ਹੀ ਸੀਮਤ ਨਹੀਂ ਰਹੇਗਾ, ਜਿਨ੍ਹਾਂ ਨੂੰ ਰਵਾਇਤੀ ਤੌਰ ’ਤੇ ਹੀਟ ਵੇਵ ਜ਼ੋਨ ਵਜੋਂ ਜਾਣਿਆ ਜਾਂਦਾ ਹੈ। ਕੁਝ ਨਵੇਂ ਖੇਤਰਾਂ ਨੂੰ ਵੀ ਇਸ ਦਾ ਕਹਿਰ ਝੱਲਣਾ ਪੈ ਸਕਦਾ ਹੈ। ਭਾਰਤ ਮੌਸਮ ਵਿਭਾਗ (ਆਈ. ਐੱਮ. ਡੀ.) ਮੁਤਾਬਕ ਇਸ ਵਾਰ ਅਸਾਧਾਰਨ ਤੌਰ ’ਤੇ ਗਰਮ ਰਹੇ ਅਪ੍ਰੈਲ ਦੇ ਮਹੀਨੇ ਨੇ ਇਸ ਦੇ ਸੰਕੇਤ ਦਿੱਤੇ ਹਨ।

ਇਹ ਵੀ ਪੜ੍ਹੋ- ਤਿਹਾੜ ਜੇਲ੍ਹ 'ਚ ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਭਗਵੰਤ ਮਾਨ ਬੋਲੇ- CM ਦੀ ਸਿਹਤ ਬਿਲਕੁੱਲ ਠੀਕ

ਅਪ੍ਰੈਲ ਦੇ 26 ਦਿਨਾਂ ’ਚ ਭਾਰਤ ’ਚ ਕਿਤੇ ਨਾ ਕਿਤੇ ਛੋਟੇ ਖੇਤਰ ਜਾਂ ਬਹੁਤ ਵੱਡੇ ਭੂਗੋਲਿਕ ਖੇਤਰਾਂ ’ਚ ਲੂ ਦੀ ਸਥਿਤੀ ਰਹੀ ਹੈ। ਪ੍ਰਿਥਵੀ ਵਿਗਿਆਨ ਮੰਤਰਾਲਾ ਦੇ ਸਾਬਕਾ ਸਕੱਤਰ ਐੱਮ ਰਾਜੀਵਨ ਨੇ ਕਿਹਾ, “ਜਲਵਾਯੂ ਤਬਦੀਲੀ ’ਤੇ ਅੰਤਰ-ਸਰਕਾਰੀ ਪੈਨਲ (ਆਈ. ਪੀ. ਸੀ. ਸੀ.) ਦੀਆਂ ਰਿਪੋਰਟਾਂ ਅਤੇ ਮੌਸਮ ਮਾਡਲ ਦੇ ਵਿਸ਼ਲੇਸ਼ਣ ਤੋਂ ਸਪੱਸ਼ਟ ਤੌਰ ’ਤੇ ਸੰਕੇਤ ਮਿਲਦਾ ਹੈ ਕਿ ਭਾਰਤ ’ਚ ਲੂ ਹੁਣ ਸਿਰਫ਼ ਉਨ੍ਹਾਂ ਖੇਤਰਾਂ ਤੱਕ ਹੀ ਸੀਮਿਤ ਨਹੀਂ ਰਹੇਗੀ, ਜਿਨ੍ਹਾਂ ਨੂੰ ਰਵਾਇਤੀ ਤੌਰ ’ਤੇ ਹੀਟ ਵੇਵ ਜ਼ੋਨ ਮੰਨਿਆ ਜਾਂਦਾ ਹੈ। ਨਵੇਂ ਖੇਤਰ ਖਾਸ ਕਰ ਕੇ ਦੱਖਣੀ ਪ੍ਰਾਇਦੀਪ ਭਾਰਤ ਪਹਿਲਾਂ ਤੋਂ ਹੀ ਲੂ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ ਦੱਖਣੀ ਪ੍ਰਾਇਦੀਪ ਅਤੇ ਦੱਖਣ-ਪੂਰਬੀ ਤੱਟਵਰਤੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ- 8 ਸਾਲ ਦੇ ਲੰਬੇ ਸੰਘਰਸ਼ ਨੂੰ ਪਿਆ ਬੂਰ, 10 ਅਸਫ਼ਲ  IVF ਮਗਰੋਂ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

ਆਈ. ਐੱਮ. ਡੀ. ਲੂ ਦਾ ਐਲਾਨ ਉਦੋਂ ਕਰਦਾ ਹੈ, ਜਦੋਂ ਮੈਦਾਨੀ ਖੇਤਰਾਂ ’ਚ ਘੱਟੋ-ਘੱਟ ਦੋ ਸਥਾਨਾਂ ’ਤੇ ਦਰਜ ਕੀਤਾ ਗਿਆ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਛੂਹ ਲੈਂਦਾ ਹੈ ਜਾਂ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਹੋ ਜਾਂਦਾ ਹੈ। ਪਹਾੜੀ ਅਤੇ ਤੱਟਵਰਤੀ ਖੇਤਰਾਂ ’ਚ ਤਾਪਮਾਨ ਕ੍ਰਮਵਾਰ 30 ਡਿਗਰੀ ਅਤੇ 37 ਡਿਗਰੀ ਸੈਲਸੀਅਸ ਨੂੰ ਪਾਰ ਕਰਨ ’ਤੇ ਲੂ ਦਾ ਐਲਾਨ ਕੀਤਾ ਜਾਂਦਾ ਹੈ। ਜੇ ਤਾਪਮਾਨ ’ਚ ਗਿਰਾਵਟ ਆਮ ਨਾਲੋਂ 6 ਡਿਗਰੀ ਸੈਲਸੀਅਸ ਤੋਂ ਵਧ ਜਾਂਦੀ ਹੈ, ਤਾਂ ਭਿਆਨਕ ਲੂ ਦਾ ਐਲਾਨ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ- ਭਿਆਨਕ ਗਰਮੀ ਦਾ ਕਹਿਰ; ਜਮਾਤ 8ਵੀਂ ਤੱਕ ਦੇ ਸਾਰੇ ਸਕੂਲ ਬੰਦ, ਜਾਰੀ ਹੋਇਆ ਇਹ ਆਦੇਸ਼

ਇਸ ਵਾਰ ਦੱਖਣੀ ਏਸ਼ੀਆ ’ਚ ਆਮ ਨਾਲੋਂ ਵੱਧ ਪਵੇਗਾ ਮੀਂਹ

ਇਸ ਸਾਲ ਦੱਖਣ-ਪੱਛਮੀ ਮਾਨਸੂਨ ਸੀਜ਼ਨ ਦੌਰਾਨ ਦੱਖਣੀ ਏਸ਼ੀਆ ਦੇ ਜ਼ਿਆਦਾਤਰ ਹਿੱਸਿਆਂ ’ਚ ਆਮ ਨਾਲੋਂ ਵੱਧ ਮੀਂਹ ਪੈਣ ਦਾ ਅਗਾਊਂ ਅੰਦਾਜ਼ਾ ਹੈ। ਸਾਊਥ ਏਸ਼ੀਅਨ ਕਲਾਈਮੇਟ ਆਉਟਲੁੱਕ ਫੋਰਮ (ਐੱਸ. ਏ. ਐੱਸ. ਸੀ. ਓ. ਐੱਫ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਅਗਾਊਂ ਅੰਦਾਜ਼ਾ ਅਗਸਤ-ਸਤੰਬਰ ਤੱਕ ਅਨੁਕੂਲ ਲਾ ਨੀਨਾ ਹਾਲਾਤ ਕਾਰਨ ਭਾਰਤ ’ਚ ਮੌਨਸੂਨ ਸੀਜ਼ਨ ’ਚ ਆਮ ਨਾਲੋਂ ਵੱਧ ਮੀਂਹ ਦੀ ਭਵਿੱਖਬਾਣੀ ਦੇ ਅਨੁਸਾਰ ਹੈ। ਐੱਸ. ਏ. ਐੱਸ. ਸੀ. ਓ. ਐੱਫ. ਨੇ ਕਿਹਾ, ‘‘2024 ਦੇ ਦੱਖਣ-ਪੱਛਮੀ ਮਾਨਸੂਨ (ਜੂਨ-ਸਤੰਬਰ) ਸੀਜ਼ਨ ’ਚ ਦੱਖਣੀ ਏਸ਼ੀਆ ਦੇ ਉੱਤਰੀ, ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਦੇ ਕੁਝ ਖੇਤਰਾਂ ਨੂੰ ਛੱਡ ਕੇ, ਦੱਖਣੀ ਏਸ਼ੀਆ ਦੇ ਜ਼ਿਆਦਾਤਰ ਹਿੱਸਿਆਂ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।’’


author

Tanu

Content Editor

Related News