ਘਰ ਦਾ ਬਣਿਆ ਚੰਦਨ ਪੈਕ ਲਿਆਵੇਗਾ ਤੁਹਾਡੇ ਚਿਹਰੇ ''ਤੇ ਨਿਖਾਰ

Saturday, Oct 03, 2020 - 01:53 PM (IST)

ਘਰ ਦਾ ਬਣਿਆ ਚੰਦਨ ਪੈਕ ਲਿਆਵੇਗਾ ਤੁਹਾਡੇ ਚਿਹਰੇ ''ਤੇ ਨਿਖਾਰ

ਜਲੰਧਰ—ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਲੜਕੀਆਂ ਬਹੁਤ ਸਾਰੇ ਬਿਊਟੀ ਪ੍ਰਾਡੈਕਟਸ ਦੀ ਵਰਤੋਂ ਕਰਦੀਆਂ ਹਨ। ਪਰ ਕਈ ਲੜਕੀਆਂ ਦੀ ਸਕਿਨ ਸੈਂਸਟਿਵ ਹੋਣ ਕਰਕੇ  ਉਨ੍ਹਾਂ ਨੂੰ ਕੈਮੀਕਲ ਨਾਲ ਭਰੀਆਂ ਚੀਜ਼ਾਂ ਸੂਟ ਨਹੀਂ ਕਰਦੀਆਂ। ਅਜਿਹੇ 'ਚ ਜੇਕਰ ਤੁਹਾਡੀ ਸਕਿਨ ਸੈਂਸਟਿਵ ਹੈ ਤਾਂ ਤੁਸੀਂ ਆਪਣੀ ਸਕਿਨ ਕੇਅਰ 'ਚ ਚੰਦਨ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤਿਆਰ ਫੇਸਪੈਕ ਨੂੰ ਲਗਾਉਣ ਨਾਲ ਸਕਿਨ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਕੇ ਚਿਹਰੇ 'ਤੇ ਨੈਚੂਰਲ ਗਲੋਅ ਆਉਣ 'ਚ ਮਦਦ ਮਿਲੇਗੀ। ਨਾਲ ਹੀ ਕੁਦਰਤੀ ਹੋਣ ਨਾਲ ਇਹ ਸਕਿਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰਿਐਕਸ਼ਨ ਵੀ ਨਹੀਂ ਕਰੇਗਾ। ਤਾਂ ਚੱਲੋ ਜਾਣਦੇ ਹਾਂ ਚੰਦਨ ਫੇਸਪੈਕ ਬਣਾਉਣ ਦਾ ਤਾਰੀਕਾ...
ਫੇਸਪੈਕ ਬਣਾਉਣ ਦੀ ਸਮੱਗਰੀ
ਚੰਦਨ ਪਾਊਡਰ- 1 ਵੱਡਾ ਚਮਚ
ਗੁਲਾਬ ਜਲ-1 ਵੱਡਾ ਚਮਚ
ਕੱਚਾ ਦੁੱਧ- 1 ਵੱਡਾ ਚਮਚ
ਹਲਦੀ ਪਾਊਡਰ-ਚੁਟਕੀ ਭਰ

PunjabKesari
ਫੇਸਪੈਕ ਬਣਾਉਣ ਦੀ ਵਿਧੀ ਅਤੇ ਲਗਾਉਣ ਦਾ ਤਾਰੀਕਾ
ਇਕ ਕੌਲੀ 'ਚ ਸਾਰੀਆਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤਿਆਰ ਫੇਸਪੈਕ ਨੂੰ ਚਿਹਰੇ ਅਤੇ ਗਰਦਨ 'ਤੇ ਹਲਕੇ ਹੱਥਾਂ ਨਾਲ ਲਗਾ ਕੇ 15-20 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ 'ਚ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। 
ਚੰਗਾ ਰਿਜ਼ਲਟ ਪਾਉਣ ਲਈ ਇਸ ਫੇਸਪੈਕ ਨੂੰ ਹਫਤੇ 'ਚ 2-3 ਵਾਰ ਲਗਾਓ
ਫੇਸਪੈਕ ਨੂੰ ਲਗਾਉਣ ਦੇ ਫਾਇਦੇ
—ਇਸ ਫੇਸਪੈਕ ਨੂੰ ਲਗਾਉਣ ਨਾਲ ਪਿੰਪਲਸ, ਦਾਗ-ਧੱਬੇ, ਝੁਰੜੀਆਂ ਅਤੇ ਛਾਈਆਂ ਦੂਰ ਹੁੰਦੀਆਂ ਹਨ। 
—ਚਿਹਰਾ ਇਕਦਮ ਫਰੈੱਸ਼ ਨਜ਼ਰ ਆਉਂਦਾ ਹੈ।
—ਸਨਟੈਨ ਨਾਲ ਸੜੀ ਸਕਿਨ ਠੀਕ ਹੋਣ 'ਚ ਮਦਦ ਮਿਲਦੀ ਹੈ। 
—ਡਰਾਈ ਸਕਿਨ ਦੀ ਪ੍ਰੇਸ਼ਾਨੀ ਦੂਰ ਹੋ ਕੇ ਨਮੀ ਬਰਕਰਾਰ ਹੁੰਦੀ ਹੈ। 
—ਚਿਹਰੇ ਦੀ ਰੰਗਤ ਨਿਖਾਰਨ ਦੇ ਨਾਲ ਸਕਿਨ ਮੁਲਾਇਮ ਹੁੰਦੀ ਹੈ। 
—ਠੰਡਕ ਦਾ ਅਹਿਸਾਸ ਹੁੰਦਾ ਹੈ। 


author

Aarti dhillon

Content Editor

Related News