ਇੱਥੇ ਮੌਤ ਦੇ ਬਾਅਦ ਵੀ ਆਪਣੇ ਪਰਿਵਾਰ ਨਾਲ ਰਹਿੰਦੇ ਹਨ ਮੁਰਦੇ

Saturday, Jan 28, 2017 - 03:16 PM (IST)

 ਇੱਥੇ ਮੌਤ ਦੇ ਬਾਅਦ ਵੀ ਆਪਣੇ ਪਰਿਵਾਰ ਨਾਲ ਰਹਿੰਦੇ ਹਨ ਮੁਰਦੇ

ਮੁੰਬਈ— ਮੌਤ ਦੇ ਬਾਅਦ ਹਰ ਕਿਸੇ ਨੂੰ ਇਹ ਦੁਨੀਆਂ ਛੱਡ ਕੇ ਜਾਣਾ ਪੈਂਦਾ ਹੈ ਪਰ ਇਸ ਵਿਛੋੜੇ ਨਾਲ ਪਰਿਵਾਰ ''ਚ ਮਾਤਮ ਛਾ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਜੋ ਇਸ ਦੁਨੀਆ ''ਚ ਆਇਆ ਹੈ ਉਸ ਨੂੰ ਇੱਕ ਨਾ ਇੱਕ ਦਿਨ ਦੁਨੀਆ ਛੱਡ ਕੇ ਜਾਣਾ ਹੀ ਹੁੰਦਾ ਹੈ ਇਹ ਹੀ ਕੁਦਰਤ ਦਾ ਨਿਯਮ ਹੈ। ਪਰ ਦੁਨੀਆ ''ਚ ਇੱਕ ਅਜਿਹੀ ਥਾਂ ਵੀ ਹੈ ਜਿੱਥੇ ਮਰਨ ਦੇ ਬਾਅਦ ਵੀ ਲੋਕ ਆਪਣੇ ਪਰਿਵਾਰ ਤੋਂ ਅਲੱਗ ਨਹੀਂ ਹੁੰਦੇ, ਆਪਣੇ ਘਰ ''ਚ ਹੀ ਰਹਿੰਦੇ ਹਨ ਤਾਂ ਸ਼ਾਇਦ ਤੁਹਾਨੂੰ ਯਕੀਨ ਨਹੀਂ ਹੋਵੋਗਾ, ਪਰ ਇਹ ਸੱਚ ਹੈ।
ਇੰਡੋਨੇਸ਼ੀਆ ਦੇ ਸੁਦੂਰ ਦਿਵਪੀਆ ਹਿੱਸੇ ''ਚ ਲੋਕ ਮੌਤ ਦੇ ਬਾਅਦ ਵੀ ਆਪਣੇ ਪਰਿਵਾਰਿਕ ਮੈਬਰÎਾਂ ਤੋਂ ਜੁਦਾ ਨਹੀਂ ਹੁੰਦੇ। ਇੱਥੇ ਲੋਕਾਂ ਦੀ ਮੌਤ ਦੇ ਬਾਅਦ ਦਫਨਾਇਆ ਜਾਂ ਜਲਾਇਆ ਨਹੀਂ ਜਾਂਦਾ, ਬਲਕਿ ਇੱਥੇ ਤਾਂ ਮ੍ਰਿਤਕ ਵਿਅਕਤੀ ਨੂੰ ਵੀ ਆਪਣੇ ਨਾਲ ਘਰ ''ਚ ਹੀ ਰੱਖਿਆ ਜਾਂਦਾ ਹੈ। ਉਨ੍ਹਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਨਾਲ ਗੱਲ ਬਾਤ ਕੀਤਾ ਜਾਂਦੀ ਹੈ, ਉਨ੍ਹਾਂ ਨੂੰ ਖਾਣਾ ਖਿਲਾਇਆ ਜਾਂਦਾ ਹੈ। 
ਇੰਡੋਨੇਸ਼ੀਆ ਦੇ ਸੁਲਾਵੇਸੀ ਆਈਲੈਂਡ ''ਤੇ ਵੱਸੇ ਰੈਂਟੇਪਾਓ ਕਸਬੇ ''ਚ ਰਹਿਣ ਵਾਲੀ ਇੱਕ ਔਰਤ ਏਲਿਜ਼ਬੇਤ ਕੀ, ਜੋ ਪਤੀ ਦੀ ਮੌਤ ਦੇ ਬਾਅਦ ਵੀ ਉਸਦੀ ਲਾਸ਼ ਦੇ ਨਾਲ ਰਹਿੰਦੀ ਹੈ। ਚਾਹੇ ਉਸ ਦਾ ਪਤੀ ਮਰ ਚੁਕਿਆ ਹੈ ਫਿਰ ਵੀ ਉਨ੍ਹਾਂ ਦਾ ਸਾਰਾ ਪਰਿਵਾਰ ਹਰ ਦਿਨ ਨਾਸ਼ਤਾ, ਲੰਚ, ਸ਼ਾਮ ਦੀ ਚਾਹ ਅਤੇ ਰਾਤ ਦਾ ਭੋਜਨ ਉਨ੍ਹਾਂ ਦੇ ਨਾਲ ਹੀ ਕਰਦੇ ਹਨ। ਏਲਿਜ਼ਬੇਤ ਕਹਿੰਦੀ ਹੈ ਕਿ ਅਜਿਹਾ ਕਰਨ ਦੀ ਵਜ੍ਹਾਂ ਸਾਡਾ ਪਿਆਰ ਹੈ। ਉਨ੍ਹਾਂ ਨੇ ਆਪਣੇ ਪਤੀ ਦਾ ਮ੍ਰਿਤਕ ਸਰੀਰ ਆਪਣੇ ਘਰ ''ਚ ਰੱਖਇਆ ਹੈ, ਬਿਲਕੁਲ ਜਿੰਦਾ ਇਨਸਾਨ ਦੀ ਤਰ੍ਹਾਂ।
ਇੱਥੇ ਦੇ ਕਬੀਲੇ ''ਚ ਇਹ ਪਰੰਪਰਾ ਹੈ ਅਤੇ ਕੋਈ ਘਰਾਂ ''ਚ ਕਈ ਸਾਲ ਪੁਰਾਣੇ ਮ੍ਰਿਤਕ ਸਰੀਰ ਪਏ ਹਨ। ਲੋਕ ਉਨ੍ਹਾਂ ਨਾਲ ਉੱਠ ਦੇ ਬੈਠ ਅਤੇ ਆਪਣੀ ਹਰ ਖੁਸ਼ੀ ਉਨ੍ਹਾਂ ਨਾਲ ਵੰਡ ਦੇ ਹਨ। ਵਾਸਤਵ ''ਚ ਇਹ ਲੋਕ ਕਿਸੇ ਖਾਸ ਲੇਪ ਦੀ ਵਰਤੋਂ ਕਰਦੇ ਹਨ, ਤਾਂ ਕਿ ਲਾਸ਼ ਖਰਾਬ ਨਾ ਹੋ ਸਕੇ  ਅਤੇ ਮਮੀ ਦੀ ਤਰ੍ਹਾਂ ਰਹੇ। ਅਜਿਹੇ ਕਈ ਮਾਮਲਿਆਂ ਦੇ ਸਾਹਮਣੇ ਆਉਂਣ ਦੇ ਬਾਅਦ  ਇਹ ਕਸਬਾ ਅਚਾਨਕ ਹੀ ਦੁਨੀਆ ਦੀਆਂ ਨਜ਼ਰਾਂ ''ਚ ਆ ਗਿਆ ਹੈ


Related News