ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੀ ਹੈ ਹਾਫ ਸ਼ੋਲਡਰ ਡ੍ਰੈੱਸ

Tuesday, Apr 29, 2025 - 11:38 AM (IST)

ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੀ ਹੈ ਹਾਫ ਸ਼ੋਲਡਰ ਡ੍ਰੈੱਸ

ਮੁੰਬਈ- ਵੈਸਟਰਨ ਡ੍ਰੈੱਸਾਂ ’ਚ ਇਨ੍ਹੀਂ ਦਿਨੀਂ ਹਾਫ ਸ਼ੋਲਡਰ ਡ੍ਰੈੱਸ ਕਾਫ਼ੀ ਟ੍ਰੈਂਡ ’ਚ ਹੈ। ਇਸ ਤਰ੍ਹਾਂ ਦੀਆਂ ਡ੍ਰੈੱਸਾਂ ਗਰਮੀਆਂ ’ਚ ਕਾਫ਼ੀ ਲੋਕਪ੍ਰਿਯ ਹੁੰਦੀਆਂ ਹਨ, ਕਿਉਂਕਿ ਇਹ ਆਰਾਮਦਾਇਕ ਅਤੇ ਸਟਾਈਲਿਸ਼ ਹੁੰਦੀਆਂ ਹਨ। ਹਾਫ-ਸ਼ੋਲਡਰ ਡ੍ਰੈੱਸ ਵੱਖ-ਵੱਖ ਸਟਾਈਲ ਅਤੇ ਫੈਬਰਿਕ ’ਚ ਆਉਂਦੀ ਹੈ ਅਤੇ ਇਸ ਨੂੰ ਕੈਜ਼ੂਅਲ ਆਊਟਿੰਗ ਤੋਂ ਲੈ ਕੇ ਪਾਰਟੀ ਅਤੇ ਹੋਰ ਮੌਕਿਆਂ ’ਤੇ ਪਾਇਆ ਜਾ ਸਕਦਾ ਹੈ। ਪਾਰਟੀ ਜਾਂ ਸੈਲੀਬ੍ਰੇਸ਼ਨ ਲਈ ਇਹ ਇਕ ਆਕਰਸ਼ਕ ਅਤੇ ਸਟਾਈਲਿਸ਼ ਬਦਲ ਹੋ ਸਕਦਾ ਹੈ।

ਹਾਫ ਸ਼ੋਲਡਰ ਡ੍ਰੈੱਸ ਫ਼ੈਸ਼ਨ ਸ਼ੋਅ ਜਾਂ ਇਵੈਂਟਸ ’ਚ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਅਟਰੈਕਟਿਵ ਲੁਕ ਦਿੰਦੀਆਂ ਹਨ। ਜ਼ਿਆਦਾਤਰ ਬਾਲੀਵੁੱਡ ਅਭੀਨੇਤਰੀਆਂ ਅਤੇ ਮਾਡਲਾਂ ਨੂੰ ਵੀ ਕਈ ਮੌਕਿਆਂ ’ਤੇ ਹਾਫ ਸ਼ੋਲਡਰ ਡਿਜ਼ਾਈਨ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਡ੍ਰੈੱਸਾਂ ’ਚ ਵੇਖਿਆ ਜਾ ਸਕਦਾ ਹੈ। ਹਾਫ ਸ਼ੋਲਡਰ ਡ੍ਰੈੱਸ ਮੁਟਿਆਰਾਂ ਨੂੰ ਕਾਫ਼ੀ ਮਾਡਰਨ, ਸਟਾਈਲਿਸ਼ ਅਤੇ ਕੂਲ ਲੁਕ ਦਿੰਦੀ ਹੈ। ਹਾਫ ਸ਼ੋਲਡਰ ਮਿਨੀ ਡ੍ਰੈੱਸ ਇਕ ਛੋਟੀ ਅਤੇ ਆਕਰਸ਼ਕ ਡ੍ਰੈੱਸ ਹੁੰਦੀ ਹੈ, ਜੋ ਪਾਰਟੀ ਜਾਂ ਕੈਜ਼ੂਅਲ ਆਊਟਿੰਗ ਲਈ ਉਪਯੁਕਤ ਹੁੰਦੀ ਹੈ। ਇਸ ’ਚ ਮੈਕਸੀ ਡ੍ਰੈੱਸ ਇਕ ਲੰਮੀ ਅਤੇ ਸੁੰਦਰ ਡ੍ਰੈੱਸ ਹੁੰਦੀ ਹੈ ਜੋ ਫਾਰਮਲ ਜਾਂ ਸੈਮੀ-ਫਾਰਮਲ ਮੌਕਿਆਂ ਲਈ ਮੁਟਿਆਰਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ।

ਫੁੱਟਵੀਅਰ ’ਚ ਇਸ ਦੇ ਨਾਲ ਸੈਂਡਲ ਜਾਂ ਫਲੈਟ ਸ਼ੂਜ ਨਾਲ ਮੁਟਿਆਰਾਂ ਨੂੰ ਆਰਾਮਦਾਇਕ ਅਤੇ ਸਟਾਈਲਿਸ਼ ਲੁਕ ਮਿਲਦੀ ਹੈ। ਉੱਥੇ ਹੀ, ਕੁਝ ਮੁਟਿਆਰਾਂ ਨੂੰ ਪਾਰਟੀ ਦੌਰਾਨ ਹਾਫ ਸ਼ੋਲਡਰ ਡ੍ਰੈੱਸ ਦੇ ਨਾਲ ਲਾਂਗ ਸ਼ੂਜ ਜਾਂ ਹਾਈ ਹੀਲਜ਼ ਪਹਿਨੇ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ ਮੁਟਿਆਰਾਂ ਅਸੈੱਸਰੀਜ਼ ’ਚ ਨੈਕਲੇਸ, ਇਅਰਰਿੰਗਜ਼, ਬ੍ਰੈਸਲੇਟ ਆਦਿ ਨੂੰ ਵੀ ਪਹਿਨ ਰਹੀਆਂ ਹਨ। ਹੇਅਰ ਸਟਾਈਲ ’ਚ ਇਸ ਦੇ ਨਾਲ ਮੁਟਿਆਰਾਂ ਜ਼ਿਆਦਾਤਰ ਓਪਨ ਹੇਅਰ ਰੱਖਣਾ ਪਸੰਦ ਕਰ ਰਹੀਆਂ ਹਨ।


author

cherry

Content Editor

Related News