ਨਿੰਬੂ ਨਾਲ ਕਰੋਂ ਗੋਢਿਆਂ ਦਾ ਦਰਦ ਦੂਰ
Wednesday, Feb 08, 2017 - 12:10 PM (IST)

ਨਵੀਂ ਦਿੱਲੀ— ਗਠੀਏ ਦੀ ਪਰੇਸ਼ਾਨੀ ਅੱਜਕਲ ਆਮ ਸੁਣਨ ਨੂੰ ਮਿਲ ਰਹੀ ਹੈ। ਸਰਦੀਆਂ ''ਚ ਇਹ ਦਰਦ ਬਹੁਤ ਵੱਧ ਜਾਂਦਾ ਹੈ। ਹੁਣ ਤਾਂ ਇਹ ਨੌਜਵਾਨਾਂ ਅਤੇ ਬੱਚਿਆਂ ''ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸਦੇ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸਾਹਾਰਾ ਲੈਂਦੇ ਹਨ। ਪਰ ਦਵਾਈ ਦਾ ਅਸਰ ਖਤਮ ਹੁੰਦੇ ਹੀ ਦਰਦ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ ਪਰ ਜੇਕਰ ਇਸਦੀ ਥਾਂ ''ਤੇ ਮਾਲਿਸ਼ ਅਤੇ ਕਸਰਤ ਦਾ ਸਾਹਾਰਾ ਲਿਆ ਜਾਵੇ ਤਾਂ ਜ਼ਿਆਦਾ ਆਰਾਮ ਮਿਲਦਾ ਹੈ।
ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜੋ ਗਠੀਏ ਦੀ ਵਜ੍ਹਾਂ ਮਾਲ ਗੋਢਿਆਂ ''ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ।
ਸਮੱਗਰੀ
-ਸਰਜੀਕਲ ਪੱਟੀ ਜਾਂ ਕਰੇਪ ਬੈਂਡੇਜ-1 ਰੋਲ
-ਨਿੰਬੂ-3
-ਨਾਰੀਅਲ ਦਾ ਤੇਲ 2 ਚਮਚ
ਵਿਧੀ
1. ਸਭ ਤੋਂ ਪਹਿਲਾਂ ਨਿੰਬੂ ਲਓ ਅਤੇ ਇਸਦੇ ਛਿਲਕੇ ਉਤਾਰ ਦਿਓ। ਤੁਸੀਂ ਚਾਹੋ ਤਾਂ ਛਿਲਕੇ ਨੂੰ ਕੱਦੂਕਸ ਵੀ ਕਰ ਸਕਦੇ ਹੋ। ਹੁਣ ਹਵਾ ਟਾਈਟ ਕੰਟੇਨਰ ''ਚ ਥੋੜਾ ਜਿਹਾ ਨਾਰੀਅਲ ਦਾ ਤੇਲ ਪਾ ਕੇ ਰੱਖੋ।
2. ਇਸ ਜਾਰ ਨੂੰ 2 ਦਿਨ੍ਹਾਂ ਦੇ ਲਈ ਬੰਦ ਕਰਕੇ ਹੀ ਰੱਖੋ। 2 ਦਿਨ ਦੇ ਬਾਅਦ ਇਨ੍ਹਾਂ ਨਿੰਬੂਆਂ ਦੇ ਛਿਲਕਿਆਂ ਨੂੰ ਕੱਢੋ ਅਤੇ ਉਸ ਪੱਟੀ ''ਤੇ ਰੱਖ ਕੇ ਗੋਢਿਆਂ ''ਤੇ ਬੰਨ ਲਓ। ਰਾਤ ਭਰ ਇਸਨੂੰ ਇਸ ਤਰ੍ਹਾਂ ਬੰਨ ਕੇ ਰੱਖੋ।
3. ਇਹ ਨੁਸਖਾ ਲਗਭਗ 2 ਮਹੀਨੇ ਲਗਾਤਾਰ ਕਰੋਂ। ਇਸ ਨਾਲ ਤੁਹਾਨੂੰ ਗੋਢਿਆਂ ਨੂੰ ਬਹੁਤ ਆਰਾਮ ਮਿਲੇਗਾ। ਇਸਦੇ ਇਲਾਵਾ ਨਿੰਬੂ ਨੂੰ ਗੋਢਿਆਂ ''ਤੇ ਰਗੜਨ ਨਾਲ ਗੋਢਿਆਂ ਦੀ ਸੋਝ ਬਹੁਤ ਘੱਟ ਹੋ ਜਾਂਦੀ ਹੈ।