ਵਿੱਕੀ ਮਿੱਡੂਖੇੜਾ ਕਤਲ ਮਾਮਲੇ ਨਾਲ ਜੁੜੀ ਵੱਡੀ UPDATE, ਪੜ੍ਹੋ ਹਾਈਕੋਰਟ ਦਾ ਵੱਡਾ ਫ਼ੈਸਲਾ (ਵੀਡੀਓ)
Monday, Jul 07, 2025 - 01:04 PM (IST)

ਚੰਡੀਗੜ੍ਹ : ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਮੁਲਜ਼ਮ ਅਜੇ ਲੈਫਟੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰਾਹਤ ਦਿੱਤੀ ਗਈ ਹੈ। ਉਸ ਦੀ ਸਜ਼ਾ ਅਤੇ ਜੁਰਮਾਨੇ 'ਤੇ ਅਦਾਲਤ ਵਲੋਂ ਰੋਕ ਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬੀਓ ਜ਼ਰਾ ਬਚ ਕੇ! ਅਗਲੇ 3 ਦਿਨ ਬੇਹੱਦ ਭਾਰੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਲਈ ਚਿਤਾਵਨੀ ਜਾਰੀ
ਜਾਣਕਾਰੀ ਮੁਤਾਬਕ ਮੋਹਾਲੀ ਅਦਾਲਤ ਨੇ ਇਸ ਮਾਮਲੇ 'ਚ 3 ਮੁਲਜ਼ਮਾਂ ਨੂੰ ਸਜ਼ਾ ਸੁਣਾਈ ਸੀ। ਅਦਾਲਤ ਵਲੋਂ ਅਜੇ ਲੈਫਟੀ, ਭੋਲੂ ਅਤੇ ਅਨਿਲ ਬਾਠ ਨੂੰ ਸਜ਼ਾ ਸੁਣਾਈ ਗਈ ਸੀ, ਜਿਸ 'ਚ ਹੁਣ ਹਾਈਕੋਰਟ ਨੇ ਅਜੇ ਲੈਫਟੀ ਦੀ ਸਜ਼ਾ ਅਤੇ ਜੁਰਮਾਨੇ 'ਤੇ ਰੋਕ ਲਾ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫੈਲੀ ਖ਼ਤਰਨਾਕ ਬੀਮਾਰੀ! ਹੁਣ ਤੱਕ 2 ਲੋਕਾਂ ਦੀ ਮੌਤ, ALERT 'ਤੇ ਸਿਹਤ ਵਿਭਾਗ
ਦੱਸਣਯੋਗ ਹੈ ਕਿ ਵਿੱਕੀ ਮਿੱਡੂਖੇੜਾ ਅਕਾਲੀ ਦਲ ਦਾ ਯੂਥ ਆਗੂ ਸੀ ਅਤੇ ਸਾਲ 2021 ਮੋਹਾਲੀ 'ਚ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8