ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਪੰਜਾਬ, ਮਾਲਵੇ ਵੱਡੇ ਵਪਾਰੀ ਦਾ ਸ਼ਰੇਆਮ ਕਤਲ
Monday, Jul 07, 2025 - 11:57 AM (IST)

ਅਬੋਹਰ (ਰਹੇਜਾ) : ਅਬੋਹਰ ਵਿਚ ਮਸ਼ਹੂਰ ਸ਼ੋਅਰੂਮ ਦੇ ਮਾਲਕ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀਆਂ ਲੱਗਣ ਕਾਰਣ ਸ਼ੋਅਰੂਮ ਮਾਲਕ ਦੀ ਮੌਕੇ "ਤੇ ਹੀ ਮੌਤ ਹੋ ਗਈ। ਸੂਤਰਾਂ ਮੁਤਾਬਕ ਵਾਰਦਾਤ ਵਿਚ ਦੋ ਤੋਂ ਤਿੰਨ ਲੋਕ ਸ਼ਾਮਲ ਸਨ, ਜੋ ਵਾਰਦਾਤ ਪਿੱਛੋਂ ਤੇਜ਼ੀ ਨਾਲ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਸੰਜੇ ਵਰਮਾ ਦੇ ਰੂਪ ਵਿਚ ਹੋਈ ਹੈ, ਜੋ ਕੁੜਤਾ ਪਜਾਮਾ ਸ਼ੋਅ ਰੂਮ ਦੇ ਮਾਲਕ ਸਨ ਅਤੇ ਮਾਲਵੇ ਦੇ ਵੱਡੇ ਕੱਪੜਾ ਵਪਾਰੀਆਂ ਵਿਚ ਆਉਂਦੇ ਸਨ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ "ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਨਾਕਾਬੰਦੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 31 ਲੱਖ ਪਰਿਵਾਰਾਂ ਨੂੰ ਵੱਡਾ ਝਟਕਾ, ਮਾਝਾ ਤੇ ਦੁਆਬਾ ਸਭ ਤੋਂ ਵੱਧ ਪ੍ਰਭਾਵਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e