ਇਨ੍ਹਾਂ ਰਾਸ਼ੀਆਂ ਦੀਆਂ ਲੜਕੀਆਂ ਹੁੰਦੀਆਂ ਹਨ ਲੜਕਿਆਂ ਦੀ ਪਹਿਲੀ ਪਸੰਦ

02/23/2018 5:24:23 PM

ਨਵੀਂ ਦਿੱਲੀ— ਲੜਕੀਆਂ ਹੀ ਨਹੀਂ, ਸਗੋਂ ਲੜਕਿਆਂ ਦੀ ਵੀ ਖੁਆਹਿਸ਼ ਹੁੰਦੀ ਹੈ ਕਿ ਉਨ੍ਹਾਂ ਨੂੰ ਕੇਅਰਿੰਗ,ਕਿਊਟ ਅਤੇ ਸ਼ਰਮੀਲਾ ਪਾਰਟਨਰ ਮਿਲੇ। ਹਰ ਲੜਕਾ ਚਾਹੁੰਦਾ ਹੈ ਕਿ ਉਸ ਦੀ ਗ੍ਰਲਫਰੈਂਡ ਸਭ ਤੋਂ ਪਰਫੈਕਟ ਹੋਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਰਾਸ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਸਭ ਤੋਂ ਪਰਫੈਕਟ ਗ੍ਰਲਫਰੈਂਡ ਬਣਦੀਆਂ ਹਨ। ਪਰਫੈਕਟ ਗ੍ਰਲਫਰੈਂਡ ਹੋਣ ਦੇ ਨਾਲ-ਨਾਲ ਇਨ੍ਹਾਂ ਰਾਸ਼ੀਆਂ ਦੀਆਂ ਲੜਕੀਆਂ ਸਭ ਤੋਂ ਸ਼ਰਮੀਲੀ ਅਤੇ ਪਿਆਰੀਆਂ ਵੀ ਹੁੰਦੀਆਂ ਹਨ। ਇਨ੍ਹਾਂ ਦੇ ਇਸੇ ਅੰਦਾਜ 'ਤੇ ਲੜਕੇ ਇਨ੍ਹਾਂ ਨੂੰ ਦਿਲ ਦੇ ਬੈਠਦੇ ਹਨ। ਤਾਂ ਆਓ ਜਾਣਦੇ ਹਾਂ ਸ਼ਰਮੀਲੀ,ਪਿਆਰੀ ਅਤੇ ਆਪਣੇ ਪਾਰਟਨਰ ਦਾ ਖਿਆਲ ਰੱਖਣ ਵਾਲੀਆਂ ਇਨ੍ਹਾਂ ਰਾਸ਼ੀਆਂ ਦੀਆਂ ਲੜਕੀਆਂ ਬਾਰੇ...
ਇਨ੍ਹਾਂ ਰਾਸ਼ੀਆਂ ਦੀਆਂ ਲੜਕੀਆਂ ਹੁੰਦੀਆਂ ਹਨ ਸ਼ਰਮੀਲੀ ਅਤੇ ਪਿਆਰੀ
1. ਮੇਖ ਰਾਸ਼ੀ
ਖੂਬਸੂਰਤੀ ਦੇ ਨਾਲ-ਨਾਲ ਇਨ੍ਹਾਂ ਰਾਸ਼ੀਆਂ ਦੀਆਂ ਲੜਕੀਆਂ ਦਾ ਸ਼ਰਮੀਲਾ ਸੁਭਾਅ ਲੜਕਿਆਂ ਨੂੰ ਪਸੰਦ ਆਉਂਦਾ ਹੈ। ਇਨ੍ਹਾਂ ਦੇ ਇਸੇ ਅੰਦਾਜ ਨੂੰ ਲਵ ਪਾਰਟਨਰ ਬਹੁਤ ਪਸੰਦ ਕਰਦੇ ਹਨ।

PunjabKesari
2. ਕੰਨਿਆ ਰਾਸ਼ੀ
ਇਸ ਰਾਸ਼ੀ ਦੀਆਂ ਲੜਕੀਆਂ ਗ੍ਰਲਫਰੈਂਡ ਬਣਨ ਲਈ ਸਭ ਤੋਂ ਚੰਗੀਆਂ ਹੁੰਦੀਆਂ ਹਨ। ਸਟ੍ਰਾਂਗ ਪਰਸਨੈਲਿਟੀ ਵਾਲੀ ਇਸ ਰਾਸ਼ੀ ਦੀਆਂ ਲੜਕੀਆਂ ਸੁਭਾਅ ਤੋਂ ਕਾਫੀ ਸੈਂਸਟਿਵ ਹੁੰਦੀਆਂ ਹਨ। ਇਸ ਲਈ ਇਹ ਕਦੇ ਕਿਸੇ ਨੂੰ ਹਰਟ ਨਹੀਂ ਕਰਦੀਆਂ।
3. ਸਿੰਘ ਰਾਸ਼ੀ
ਇਨ੍ਹਾਂ ਲੜਕੀਆਂ ਦੀ ਮਾਸੂਮ ਅਦਾਵਾਂ ਲੜਕੇ ਨੂੰ ਬਹੁਤ ਜਲਦੀ ਦੀਵਾਨਾ ਬਣਾ ਦਿੰਦੀਆਂ ਹਨ। ਬੈਸਟ ਗ੍ਰਲਫਰੈਂਡ ਹੋਣ ਦੇ ਨਾਲ-ਨਾਲ ਇਸ ਰਾਸ਼ੀ ਦੀਆਂ ਲੜਕੀਆਂ ਚੰਗੀ ਲਾਈਫ ਪਾਰਟਨਰ ਵੀ ਹੁੰਦੀਆਂ ਹਨ।
4. ਬ੍ਰਿਖ ਰਾਸ਼ੀ
ਖੂਬਸੂਰਤੀ ਦੇ ਲਈ ਜਾਣੀ ਜਾਣ ਵਾਲੀਆਂ ਇਨ੍ਹਾਂ ਰਾਸ਼ੀਆਂ ਦੀਆਂ ਲੜਕੀਆਂ ਚੰਚਲ ਸੁਭਾਅ ਦੀਆਂ ਹੁੰਦੀਆਂ ਹਨ। ਚੰਚਲ ਹੋਣ ਕਾਰਨ ਇਨ੍ਹਾਂ ਦੀ ਪਿਆਰੀ-ਪਿਆਰੀ ਅਦਾਵਾਂ ਲੜਕਿਆਂ ਨੂੰ ਜਲਦੀ ਪਸੰਦ ਆ ਜਾਂਦੀਆਂ ਹਨ।

PunjabKesari
5. ਤੁਲਾ ਰਾਸ਼ੀ
ਪਿਆਰ 'ਚ ਪੈਣ ਦੇ ਬਾਅਦ ਇਸ ਰਾਸ਼ੀ ਦੀਆਂ ਲੜਕੀਆਂ ਬਹੁਤ ਸ਼ਰਮੀਲੀ ਅਤੇ ਕੇਅਰਿੰਗ ਹੁੰਦੀਆਂ ਹਨ। ਇਨ੍ਹਾਂ ਦੇ ਲਵ ਪਾਰਟਨਰ ਇਨ੍ਹਾਂ ਦੀ ਇਸੇ ਅਦਾ ਦੇ ਦੀਵਾਨੇ ਹੁੰਦੇ ਹਨ।
6. ਮੀਨ ਰਾਸ਼ੀ
ਇਮੋਸ਼ਨਲ ਅਤੇ ਦਿਲ ਦੀ ਸਾਫ ਇਸ ਰਾਸ਼ੀ ਦੀਆਂ ਲੜਕੀਆਂ ਰਿਲੇਸ਼ਨਸ਼ਿਪ 'ਚ ਸਤਰਕ ਰਹਿੰਦੀਆਂ ਹਨ। ਇਹ ਆਪਣੀ ਲਵ ਲਾਈਫ 'ਚ ਇਮੋਸ਼ਨਲ ਹੋਣ ਦੇ ਨਾਲ-ਨਾਲ ਕੇਅਰਿੰਗ ਵੀ ਹੁੰਦੀਆਂ ਹਨ।

 


Related News