ਪਾਰਟਨਰ ਦੀਆਂ ਇਨ੍ਹਾਂ ਆਦਤਾਂ ਤੋਂ ਖਿਝਦੀਆਂ ਹਨ ਲੜਕੀਆਂ

09/03/2019 9:31:58 PM

ਨਵੀਂ ਦਿੱਲੀ— ਲੜਕਿਆਂ ਦੀਆਂ ਬਹੁਤ ਸਾਰੀਆਂ ਆਦਤਾਂ ਅਜਿਹੀਆਂ ਹੁੰਦੀਆਂ ਹਨ, ਜੋ ਲੜਕੀਆਂ ਨੂੰ ਪਸੰਦ ਨਹੀਂ ਆਉਂਦੀਆਂ। ਲੜਕੀਆਂ ਇਨ੍ਹਾਂ ਆਦਤਾਂ ਤੋਂ ਬਹੁਤ ਖਿਝਦੀਆਂ ਹਨ। ਕਈ ਵਾਰ ਰਿਲੇਸ਼ਨ 'ਚ ਲੜਕੀਆਂ ਲੜਕਿਆਂ ਦੀਆਂ ਇਨ੍ਹਾਂ ਆਦਤਾਂ ਬਾਰੇ ਖੁੱਲ੍ਹ ਕੇ ਬੋਲਦੀਆਂ ਹਨ ਤੇ ਕਈ ਵਾਰ ਚੁੱਪ ਰਹਿੰਦੀਆਂ ਹਨ। ਪਰ ਉਨ੍ਹਾਂ ਦੇ ਮਨ 'ਚ ਇਸ ਬਾਰੇ ਬਹੁਤ ਗੁੱਸਾ ਰਹਿੰਦਾ ਹੈ।

ਇਹ ਤਾਂ ਲਗਭਗ ਹਰ ਲੜਕੀ ਤੇ ਮਹਿਲਾ ਦੀ ਸ਼ਿਕਾਇਤ ਰਹਿੰਦੀ ਹੈ ਕਿ ਲੜਕੇ ਉਨ੍ਹਾਂ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ। ਪੁਰਸ਼ ਅਕਸਰ ਉਨਾਂ ਹੀ ਸੁਣਦੇ ਹਨ, ਜਿੰਨਾਂ ਉਨ੍ਹਾਂ ਨੂੰ ਕੰਮ ਦਾ ਲੱਗਦਾ ਹੈ ਤੇ ਇਹ ਆਦਤ ਔਰਤਾਂ ਨੂੰ ਬਹੁਤ ਬੁਰੀ ਲੱਗਦੀ ਹੈ।

ਟਾਇਲੇਟ ਦੀ ਵਰਤੋਂ ਕਰਨ ਤੋਂ ਬਾਅਦ ਲੜਕਿਆਂ ਦੀ ਆਦਤ ਹੁੰਦੀ ਹੈ ਕਿ ਉਹ ਟਾਇਲੇਟ ਦੀ ਸੀਟ ਖੁੱਲ੍ਹੀ ਛੱਡ ਦਿੰਦੇ ਹਨ। ਚਾਹੇ ਇਹ ਛੋਟੀ ਜਿਹੀ ਗੱਲ ਹੋਵੇ ਪਰ ਵਾਰ-ਵਾਰ ਦੱਸਣ ਤੋਂ ਬਾਅਦ ਵੀ ਜਦੋਂ ਲੜਕੇ ਅਜਿਹਾ ਨਹੀਂ ਕਰਦੇ ਤਾਂ ਲੜਕੀਆਂ ਨੂੰ ਗੁੱਸਾ ਆ ਹੀ ਜਾਂਦਾ ਹੈ।

ਲੜਕੀਆਂ ਨੂੰ ਬਹੁਤ ਬੁਰਾ ਲੱਗਦਾ ਹੈ ਜਦੋਂ ਉਨ੍ਹਾਂ ਦੇ ਪਾਰਟਨਰ ਕਿਸੇ ਗਰੀਬ ਜਾਂ ਦੂਜੇ ਇਨਸਾਨ ਨਾਲ ਬਿਨਾਂ ਕਾਰਨ ਗਲਤ ਵਿਵਹਾਰ ਕਰਦੇ ਹਨ।

ਡੇਟ 'ਤੇ ਗਰਲਫ੍ਰੈਂਡ ਦੇ ਨਾਲ ਰੋਮੈਂਟਿਕ ਗੱਲਾਂ ਕਰਨ ਦੀ ਬਜਾਏ ਜੇਕਰ ਤੁਸੀਂ ਫੋਨ 'ਤੇ ਵਿਅਸਤ ਹੋ ਤਾਂ ਸੋਚ ਲਓ ਕਿ ਉਸ ਲੜਕੀ ਦਾ ਪਾਰਾ ਕਿੰਨਾਂ ਚੜ੍ਹਿਆ ਹੋਵੇਗਾ। ਚਾਹੇ ਦਫਤਰ ਦਾ ਕੰਮ ਹੋਵੇ ਜਾਂ ਕਿਸੇ ਦੋਸਤ ਦਾ ਮੈਸੇਜ, ਲੜਕੀਆਂ ਚਾਹੁੰਦੀਆਂ ਹਨ ਕਿ ਤੁਹਾਡਾ ਪੂਰਾ ਧਿਆਨ ਉਨ੍ਹਾਂ 'ਤੇ ਹੀ ਰਹੇ।

ਲੜਕੀਆਂ ਹਰ ਚੀਜ਼ ਪਹਿਲਾਂ ਤੋਂ ਹੀ ਪਲਾਨ ਕਰ ਕੇ ਚੱਲਦੀਆਂ ਹਨ। ਅਜਿਹੇ 'ਚ ਲੜਕੇ ਦਾ ਅਚਾਨਕ ਕੋਈ ਫੈਸਲਾ ਲੈਣਾ ਜਾਂ ਪਲਾਨ ਬਣਾ ਲੈਣ ਦੀ ਆਦਤ ਲੜਕੀਆਂ ਨੂੰ ਬਹੁਤ ਬੁਰੀ ਲੱਗਦੀ ਹੈ।

ਪੁਰਸ਼ਾਂ ਦੀ ਯੌਨ ਕਿਰਿਆ ਤੋਂ ਤੁਰੰਤ ਬਾਅਦ ਸੌਣ ਦੀ ਆਦਤ ਨਾਲ ਤਾਂ ਔਰਤਾਂ ਪਰੇਸ਼ਾਨ ਰਹਿੰਦੀਆਂ ਹਨ। ਔਰਤਾਂ ਨੂੰ ਯੌਨ ਸਬੰਧ ਬਣਾਉਣ ਤੋਂ ਬਾਅਦ ਕੁਝ ਦੇਰ ਤੱਕ ਗੱਲਾਂ ਕਰਨਾ ਪਸੰਦ ਹੁੰਦਾ ਹੈ। ਅਜਿਹਾ ਨਾ ਹੋਣ 'ਤੇ ਔਰਤਾਂ ਨੂੰ ਬੁਰਾ ਲੱਗਦਾ ਹੈ ਤੇ ਉਹ ਦੁਖੀ ਹੋ ਜਾਂਦੀਆਂ ਹਨ।

ਲੜਕਿਆਂ ਦੀ ਕਿਤੇ ਵੀ ਕੂੜਾ ਸੁੱਟਣ ਤੇ ਚੀਜ਼ਾਂ ਵਰਤ ਕੇ ਉਥੇ ਹੀ ਛੱਡ ਦੇਣ ਦੀ ਆਦਤ ਲੜਕੀਆਂ ਨੂੰ ਬਹੁਤ ਬੁਰੀ ਲੱਗਦੀ ਹੈ।


Baljit Singh

Content Editor

Related News