ਇਨ੍ਹਾਂ ਤਰੀਕਿਆਂ ਨਾਲ ਪਾਓ ਚਿਪਚਿਪੇ ਵਾਲਾਂ ਤੋਂ ਛੁਟਕਾਰਾ

09/19/2017 1:22:44 PM

ਨਵੀਂ ਦਿੱਲੀ— ਖੂਬਸੂਰਤੀ ਸਿਰਫ ਚਿਹਰੇ ਤੋਂ ਹੀ ਨਹੀਂ ਝਲਕਦੀ ਸਗੋਂ ਚਮਕਦਾਰ ਤੇ ਮਜ਼ਬੂਤ ਵਾਲ ਵੀ ਸਾਡੀ ਪ੍ਰਸਨੈਲਿਟੀ ਨੂੰ ਦਮਦਾਰ ਦਿਖਾਉਂਦੇ ਹਨ ਪਰ ਜੇ ਵਾਲ ਪਤਲੇ, ਬੇਜਾਨ ਅਤੇ ਦੋ-ਮੂੰਹੇ ਹੋ ਜਾਣ ਤਾਂ ਖੂਬਸੂਰਤੀ ਅਧੂਰੀ ਜਿਹੀ ਲਗਦੀ ਹੈ। ਵਾਲਾਂ ਦੀਆਂ ਇਨ੍ਹਾਂ ਪ੍ਰੇਸ਼ਾਨੀਆਂ ਦਾ ਕਾਰਨ ਖਾਣ-ਪੀਣ ਦਾ ਸਹੀ ਨਾ ਹੋਣਾ, ਧੁੱਪ ਅਤੇ ਪ੍ਰਦੂਸ਼ਣ ਹੋ ਸਕਦੇ ਹਨ। ਇਸ ਮੌਸਮ ਵਿਚ ਵਾਲਾਂ ਦੇ ਚਿਪਚਿਪੇ ਹੋਣ ਦੀ ਸਮੱਸਿਆ ਵੀ ਆਮ ਹੀ ਸੁਣਨ ਨੂੰ ਮਿਲਦੀ ਹੈ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸ਼ੈਂਪੂ ਕਰਨ ਤੋਂ ਇਕ ਦਿਨ ਬਾਅਦ ਹੀ ਉਨ੍ਹਾਂ ਦੇ ਵਾਲ ਚਿਪਚਿਪੇ ਤੇ ਆਇਲੀ ਹੋਣ ਲਗਦੇ ਹਨ। ਚਿਪਚਿਪਾਹਟ ਦੀ ਇਹ ਸਮੱਸਿਆ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਦੀ ਸਕਿਨ ਆਇਲੀ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਦਰਅਸਲ ਚਮੜੀ ਤੋਂ ਵੱਧ ਪਸੀਨਾ ਨਿਕਲਣ ਨਾਲ ਰੋਮ ਖੁੱਲ੍ਹ ਜਾਂਦੇ ਹਨ, ਜੋ ਸਕਿਨ ਵਾਂਗ ਹੀ ਵਾਲਾਂ ਨੂੰ ਚਿਪਚਿਪਾ ਕਰ ਦਿੰਦੇ ਹਨ। ਇਨ੍ਹਾਂ ਚਿਪਚਿਪੇ ਵਾਲਾਂ ਤੋਂ ਜ਼ਿਆਦਾ ਪ੍ਰੇਸ਼ਾਨ ਲੜਕੀਆਂ ਰਹਿੰਦੀਆਂ ਹਨ ਕਿਉਂਕਿ ਅਜਿਹੇ ਵਾਲਾਂ 'ਚ ਹੇਅਰ ਸਟਾਈਲ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਖੁੱਲ੍ਹੇ ਵਾਲ ਵੀ ਚੰਗੇ ਨਹੀਂ ਲਗਦੇ।
1. ਗੁਲਾਬ ਜਲ
ਵਾਲਾਂ ਨੂੰ ਸ਼ੈਂਪੂ ਨਾਲ ਧੋਣ ਤੋਂ ਬਾਅਦ ਇਕ ਵਾਰ ਗੁਲਾਬ ਜਲ ਨਾਲ ਜ਼ਰੂਰ ਧੋਵੋ। ਤੁਸੀਂ ਹਫਤੇ ਵਿਚ ਇਕ ਵਾਰ ਅਜਿਹਾ ਕਰੋ। ਵਾਲਾਂ ਤੋਂ ਚਿਪਚਿਪਾਹਟ ਵੀ ਦੂਰ ਹੋਵੇਗੀ ਅਤੇ ਵਾਲਾਂ 'ਚੋਂ ਮਿੱਠੀ-ਮਿੱਠੀ ਖੁਸ਼ਬੂ ਵੀ ਆਵੇਗੀ।
2. ਨਿੰਬੂ ਦਾ ਰਸ
ਵਾਲਾਂ ਵਿਚ ਸ਼ੈਂਪੂ ਕਰਨ ਤੋਂ ਬਾਅਦ 1 ਮੱਗ ਪਾਣੀ ਵਿਚ ਅੱਧੇ ਨਿੰਬੂ ਦਾ ਰਸ ਮਿਲਾਓ ਅਤੇ ਉਸ ਨਾਲ ਵਾਲਾਂ ਨੂੰ ਧੋ ਲਓ। ਚਿਪਚਿਪੇ ਵਾਲਾਂ ਤੋਂ ਛੁਟਕਾਰਾ ਮਿਲੇਗਾ। ਤੁਸੀਂ ਹਫਤੇ ਵਿਚ ਦੋ ਵਾਰ ਨਿੰਬੂ ਦੇ ਰਸ ਨਾਲ ਵਾਲਾਂ ਨੂੰ ਧੋ ਸਕਦੇ ਹੋ।
3. ਸਹੀ ਕੰਡੀਸ਼ਨਰ
ਆਪਣੇ ਵਾਲਾਂ ਦੇ ਹਿਸਾਬ ਨਾਲ ਸਹੀ ਕੰਡੀਸ਼ਨਰ ਦੀ ਚੋਣ ਕਰੋ ਅਤੇ ਕੰਡੀਸ਼ਨਰ ਵਾਲਾਂ ਦੀਆਂ ਜੜ੍ਹਾਂ ਤੇ ਸਕਿਨ 'ਤੇ ਨਾ ਲਗਾਓ, ਸਿਰਫ ਵਾਲਾਂ ਦੇ ਟਿਪਸ 'ਤੇ ਇਸ ਦੀ ਵਰਤੋਂ ਕਰੋ। ਬਹੁਤ ਜ਼ਿਆਦਾ ਵਾਲ ਆਇਲੀ ਹੋ ਜਾਂਦੇ ਹਨ ਤਾਂ ਲਗਾਤਾਰ ਕੰਡੀਸ਼ਨਰ ਦੀ ਵਰਤੋਂ ਨਾ ਕਰੋ।
4. ਹੇਅਰ ਪੈਕ
ਵਾਲਾਂ ਤੋਂ ਚਿਪਚਿਪਾਹਟ ਦੂਰ ਰੱਖਣ ਲਈ ਹੇਅਰ ਪੈਕ ਲਗਾਓ। ਸੰਤਰਾ, ਸਟ੍ਰਾਅਬੇਰੀ ਅਤੇ ਦੁੱਧ ਮਿਕਸ ਕਰ ਕੇ ਵਾਲਾਂ 'ਤੇ ਲਗਾਓ। ਵਾਲਾਂ 'ਚ ਚਮਕ ਤਾਂ ਆਵੇਗੀ ਹੀ, ਚਿਪਚਿਪਾਹਟ ਤੇ ਪਸੀਨੇ ਦੀ ਬਦਬੂ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਹਫਤੇ ਵਿਚ ਦੋ ਵਾਰ ਹੇਅਰ ਪੈਕ ਲਗਾਓ।
5. ਪਾਊਡਰ ਦਾ ਕਰੋ ਇਸਤੇਮਾਲ
ਹੁਣ ਤੁਸੀਂ ਰੋਜ਼-ਰੋਜ਼ ਸ਼ੈਂਪੂ ਵੀ ਨਹੀਂ ਕਰ ਸਕਦੇ ਹੋ ਕਿਉਂਕਿ ਵਾਰ-ਵਾਰ ਸ਼ੈਂਪੂ ਕਰਨ ਨਾਲ ਵੀ ਵਾਲ ਕਮਜ਼ੋਰ ਹੋ ਜਾਂਦੇ ਹਨ ਪਰ ਕਿਤੇ ਬਾਹਰ ਜਾਣਾ ਹੋਵੇ ਤਾਂ ਅਜਿਹੇ ਵਾਲਾਂ ਵਿਚ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ ਪਰ ਹੇਅਰ ਆਇਲ ਸੋਖਣ ਦਾ ਇਕ ਹੋਰ ਬਦਲ ਹੈ ਪਾਊਡਰ। ਤੁਸੀਂ ਕੰਘੀ ਜਾਂ ਸਿਰ ਦੀ ਸਕਿਨ 'ਤੇ ਕੋਈ ਵੀ ਪਾਊਡਰ ਲਗਾ ਸਕਦੇ ਹੋ। ਪਾਊਡਰ ਸਾਰਾ ਤੇਲ ਸੋਖ ਲਵੇਗਾ। ਬਸ ਫਿਰ ਵਾਲਾਂ 'ਤੇ ਲੱਗੇ ਵਾਧੂ ਪਾਊਡਰ ਨੂੰ ਕੰਘੀ ਨਾਲ ਕੱਢ ਦਿਓ।
ਨਾ ਕਰੋ ਇਹ ਗਲਤੀਆਂ
1.
ਵਾਲ ਛੇਤੀ ਚਿਪਚਿਪੇ ਹੋ ਜਾਂਦੇ ਹਨ ਤਾਂ ਹੇਅਰ ਡ੍ਰਾਇਰ ਦੀ ਵਰਤੋਂ ਨਾ ਕਰੋ। ਗਿੱਲੇ ਵਾਲਾਂ ਨੂੰ ਸੁਕਾਉਣ ਲਈ ਡ੍ਰਾਇਰ ਦੀ ਵਰਤੋਂ ਕਰਦੇ ਹੋ ਤਾਂ ਉਸ ਨੂੰ ਬੰਦ ਕਰ ਦਿਓ ਕਿਉਂਕਿ ਇਹ ਸਿਰ ਨੂੰ ਗਰਮ ਕਰਦਾ ਹੈ, ਜਿਸ ਨਾਲ ਪਸੀਨਾ ਜ਼ਿਆਦਾ ਆਉਂਦਾ ਹੈ ਅਤੇ ਵਾਲਾਂ ਵਿਚ ਚਿਪਚਿਪਾਹਟ ਹੁੰਦੀ ਹੈ।
2. ਵਾਲਾਂ ਨੂੰ ਕੱਸ ਕੇ ਨਾ ਬੰਨ੍ਹੋੋ। ਇਸ ਨਾਲ ਵਾਲਾਂ ਵਿਚ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਨਾਲ ਉਹ ਚਿਪਚਿਪੇ ਹੋ ਜਾਂਦੇ ਹਨ।
3. ਦਿਨ ਵਿਚ ਸਿਰਫ ਇਕ ਵਾਰ ਕੰਘੀ ਕਰੋ। ਵਾਰ-ਵਾਰ ਕੰਘੀ ਕਰਨ ਨਾਲ ਵੀ ਵਾਲ ਆਇਲੀ ਤੇ ਚਿਪਚਿਪੇ ਹੋ ਜਾਂਦੇ ਹਨ।


Related News