ਲੰਬੇ ਵਾਲਾਂ ਲਈ ਅਪਣਾਓ ਇਹ ਤਰੀਕੇ

02/03/2017 4:20:51 PM

ਜਲੰਧਰ—  ਲੰਬੇ ਵਾਲਾਂ ਲਈ ਸਿਰਫ ਚੰਗੇ ਉਤਪਾਦਾਂ ਦਾ ਇਸਤੇਮਾਲ ਹੀ ਜ਼ਰੂਰੀ ਨਹੀਂ ਹੁੰਦਾ ਸਗੋਂ ਵਾਲਾਂ ਦੀ ਸਹੀ ਦੇਖਭਾਲ ਜ਼ਰੂਰੀ ਹੈ। ਇਸ ਨਾਲ ਪੂਰਨ ਮਾਤਰਾ ''ਚ ਭੋਜਨ ਨਾ ਕਰਨ ਕਾਰਨ ਵੀ ਵਾਲਾਂ ਦੇ ਵਾਧੇ ''ਚ ਰੋਕ ਲੱਗ ਜਾਂਦੀ ਹੈ। ਆਓ ਜਾਣਦੇ ਹਾਂ ਲੰਬੇ ਵਾਲ ਪਾਉਣ ਦੇ ਉਪਾਅ
1 ਆਮ ਤੌਰ ''ਤੇ ਲੰਬੇ ਵਾਲਾਂ ਲਈ ਜ਼ਰੂਰੀ ਹੈ ਕਿ ਬਾਹਰੀ ਉਤਪਾਦਾਂ ਨੂੰ ਛੱਡ ਕੇ ਘਰੇਲੂ ਨੁਸਖਿਆਂ ਨੂੰ ਅਪਣਾਇਆ ਜਾਵੇ ਇਸ ਨਾਲ ਵਾਲ ਸਿਹਤਮੰਦ ਰਹਿੰਦੇ ਹਨ।
2. ਵਾਲਾਂ ਨੂੰ ਲੰਬੇ ਕਰਨ ਦੀ ਸਮੇਂ-ਸਮੇਂ ''ਤੇ ਤੇਲ ਮਾਲਸ਼ ਕਰਨੀ ਚਾਹੀਦੀ ਹੈ। ਵਾਲਾਂ ਦੀ ਮਾਲਸ਼ ਕਰਨ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ।
3 ਵਾਲਾਂ ''ਚ ਪ੍ਰਯੋਗ ਕਰਨ ਵਾਲੇ ਤੇਲ ਨਾਰੀਅਲ ਤੇਲ, ਸ਼ਿਕਾਕਾਈ ਦਾ ਤੇਲ, ਬਦਾਮ ਦਾ ਜਾਂ ਜੈਤੂਨ ਦਾ ਤੇਲ ਹੀ ਲਗਾਉਣਾ ਚਾਹੀਦਾ ਹੈ।
4 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਬਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਾਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਵਾਲਾਂ ਨੂੰ ਰੰਗ ਕਰਨ ਤੋਂ ਵੀਂ ਬੱਚਣਾ ਚਾਹੀਦਾ ਹੈ।
5 ਮੇਥੀ ਦੇ ਦਾਣਿਆਂ ਦਾ ਪੇਸਟ ਬਣਾ ਕੇ ਵਾਲਾਂ ਨੂੰ ਲਗਾਉਣ ਨਾਲ ਵਾਲ ਸੰਘਣੇ ਅਤੇ ਲੰਬੇ ਹੁੰਦੇ ਹਨ।
6 ਵਾਲਾਂ ਨੂੰ ਪੌਸ਼ਣ ਦੇਣ ਲਈ ਆਂਵਲਾ ਬਹੁਤ ਫਾਇਦੇਮੰਦ ਹੁੰਦਾ ਹੈ। ਆਂਵਲੇ ''ਚ ਵਿਟਾਮਿਨ ਭਰਪੂਰ ਮਾਤਰਾ ''ਚ ਪਾਏ ਜਾਂਦੇ ਹਨ।
7 ਜੇਕਰ ਤੁਸੀਂ ਹਫ਼ਤੇ ''ਚ 3 ਜਾਂ 4 ਵਾਰ ਵਾਲ ਧੋਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਵਾਲ ਧੋਣ ਤੋਂ 1 ਘੰਟਾ ਪਹਿਲਾਂ ਦਹੀਂ ਜਾਂ ਤੇਲ ਲਗਾਓ, ਧਿਆਨ ਰੱਖੋ ਕਿ ਸਕੈਲਪ ਜ਼ਿਆਦਾ ਤੇਲੀ ਨਹੀਂ ਹੋਣੇ ਚਾਹੀਦੇ ਹਨ।

 


Related News