'ਪੰਜਾਬ ਕੇਸਰੀ ਗਰੁੱਪ' 'ਤੇ ਅੱਜ ਫਿਰ ਛਾਪੇ! ਪੰਜਾਬ ਸਰਕਾਰ ਦੀ ਇਹ ਕਾਰਵਾਈ ਅੱਤ ਨਿੰਦਣਯੋਗ : ਸੁਨੀਲ ਜਾਖੜ

Thursday, Feb 05, 2026 - 03:58 PM (IST)

'ਪੰਜਾਬ ਕੇਸਰੀ ਗਰੁੱਪ' 'ਤੇ ਅੱਜ ਫਿਰ ਛਾਪੇ! ਪੰਜਾਬ ਸਰਕਾਰ ਦੀ ਇਹ ਕਾਰਵਾਈ ਅੱਤ ਨਿੰਦਣਯੋਗ : ਸੁਨੀਲ ਜਾਖੜ

ਚੰਡੀਗੜ੍ਹ : 'ਪੰਜਾਬ ਕੇਸਰੀ ਗਰੁੱਪ' 'ਤੇ ਸਟੇਟ ਜੀ. ਐੱਸ. ਟੀ. ਟੀਮਾਂ ਵਲੋਂ ਅੱਜ ਫਿਰ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਤਿੱਖਾ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਉਨ੍ਹਾਂ ਨੇ ਐਕਸ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ ਸਰਕਾਰ ਲਗਾਤਾਰ ਮੀਡੀਆ ਦੀ ਆਵਾਜ਼ ਦਬਾਉਣ ਲਈ ਨੀਵੇਂ ਪੱਧਰ ਦੀਆਂ ਕਾਰਵਾਈਆਂ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰ ਹੋ ਜਾਣ ALERT, ਪੂਰੇ ਸੂਬੇ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖ਼ਬਰ

ਉਨ੍ਹਾਂ ਕਿਹਾ ਕਿ 'ਪੰਜਾਬ ਕੇਸਰੀ ਗਰੁੱਪ' 'ਤੇ ਅੱਜ ਫਿਰ ਬਦਲਾਲਊ ਕਾਰਵਾਈ ਤਹਿਤ ਜੀ. ਐੱਸ. ਟੀ. ਦੀ ਰੇਡ ਕੀਤੀ ਗਈ ਹੈ। ਉਨ੍ਹਾਂ ਨੇ ਸਰਕਾਰ ਦੀ ਇਸ ਕਾਰਵਾਈ ਨੂੰ ਅੱਤ ਨਿੰਦਣਯੋਗ ਦੱਸਿਆ ਹੈ।

ਇਹ ਵੀ ਪੜ੍ਹੋ : ਪੰਜਾਬ ਭਰ ਦੇ ਵਕੀਲ 3 ਦਿਨਾਂ ਦੀ ਹੜਤਾਲ 'ਤੇ, ਕੰਮ ਕੀਤਾ ਬੰਦ, ਪੜ੍ਹੋ ਕੀ ਹੈ ਵਜ੍ਹਾ (ਵੀਡੀਓ)

ਸੁਨੀਲ ਜਾਖੜ ਨੇ ਕਿਹਾ ਕਿ 'ਆਪ' ਸਰਕਾਰ ਮੀਡੀਆ ਨੂੰ ਦਬਾਉਣ ਦੀ ਨੀਤੀ ਤੋਂ ਪਰਹੇਜ਼ ਕਰੇ, ਇਹ ਲੋਕਤੰਤਰ ਲਈ ਘਾਤਕ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਇਸ ਦਾ ਜ਼ੋਰਦਾਰ ਵਿਰੋਧ ਕਰਦੀ ਹੈ।
PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News