ਫ਼ੈਸ਼ਨ ਟਰੈਂਡ ਬਣੇ ਪੈਪਲਮ ਬਲੇਜ਼ਰ ਟਾਪ ਕੋ-ਆਰਡ ਸੈੱਟ

Monday, Sep 29, 2025 - 09:58 AM (IST)

ਫ਼ੈਸ਼ਨ ਟਰੈਂਡ ਬਣੇ ਪੈਪਲਮ ਬਲੇਜ਼ਰ ਟਾਪ ਕੋ-ਆਰਡ ਸੈੱਟ

ਵੈੱਬ ਡੈਸਕ- ਅੱਜਕੱਲ ਮੁਟਿਆਰਾਂ ਅਤੇ ਔਰਤਾਂ ਆਪਣੇ ਸਟਾਈਲ ਨੂੰ ਨਿਖਾਰਣ ਲਈ ਨਵੀਆਂ-ਨਵੀਆਂ ਡਿਜ਼ਾਈਨਰ ਡਰੈੱਸਾਂ ਪਹਿਨਣਾ ਪਸੰਦ ਕਰਦੀਆਂ ਹਨ। ਇੰਡੀਅਨ ਲੁਕ ਹੋਵੇ ਜਾਂ ਵੈਸਟਰਨ, ਫ਼ੈਸ਼ਨ ਦੇ ਇਸ ਦੌਰ ’ਚ ਪੈਪਲਮ ਬਲੇਜ਼ਰ ਟਾਪ ਕੋ-ਆਰਡ ਸੈੱਟ ਮੁਟਿਆਰਾਂ ’ਚ ਲੋਕਪ੍ਰਿਯ ਹੋ ਰਹੇ ਹਨ। ਪੈਪਲਮ ਬਲੇਜ਼ਰ ਕੋ-ਆਰਡ ਸੈੱਟ ਇਕ ਫੈਸ਼ਨੇਬਲ ਅਤੇ ਸਟਾਈਲਿਸ਼ ਆਉਟਫਿਟ ਹੈ, ਜਿਸ ’ਚ ਇਕ ਪੈਪਲਮ ਬਲੇਜ਼ਰ ਅਤੇ ਇਕ ਤਾਲਮੇਲ ਵਾਲਾ (ਕੋ-ਆਰਡੀਨੇਟਿਡ) ਟਾਪ ਜਾਂ ਬਾਟਮ ਹੁੰਦਾ ਹੈ। ਪੈਪਲਮ ਬਲੇਜ਼ਰ ਇਕ ਪ੍ਰਕਾਰ ਦਾ ਬਲੇਜ਼ਰ ਹੈ, ਜਿਸ ’ਚ ਇਕ ਫਲੇਅਰਡ ਜਾਂ ਰਫਲਡ ਹੇਮਲਾਈਨ ਹੁੰਦੀ ਹੈ, ਜੋ ਆਮ ਤੌਰ ’ਤੇ ਕਮਰ ਦੇ ਹੇਠਾਂ ਤੱਕ ਜਾਂਦੀ ਹੈ।

PunjabKesari

ਇਹ ਟਰੈਂਡੀ ਆਉਟਫਿਟ ਮੁਟਿਆਰਾਂ ਨੂੰ ਨਾ ਸਿਰਫ ਸਟਾਈਲਿਸ਼ ਅਤੇ ਕਲਾਸੀ ਲੁਕ ਦਿੰਦਾ ਹੈ, ਸਗੋਂ ਮੁਟਿਆਰਾਂ ਨੂੰ ‘ਬਾਸ ਲੇਡੀ’ ਵਾਲਾ ਆਤਮਵਿਸ਼ਵਾਸ ਵੀ ਪ੍ਰਦਾਨ ਕਰਦਾ ਹੈ। ਪੈਪਲਮ ਬਲੇਜ਼ਰ ਟਾਪ ਕੋ-ਆਰਡ ਸੈੱਟ ਵੱਖ-ਵੱਖ ਡਿਜ਼ਾਈਨਾਂ, ਪੈਟਰਨ ਅਤੇ ਰੰਗਾਂ ’ਚ ਉਪਲੱਬਧ ਹਨ। ਇਹ ਆਉਟਫਿਟ ਸਿਲਕ, ਕਾਟਨ ਅਤੇ ਹੋਰ ਪ੍ਰੀਮੀਅਮ ਫੈਬਰਿਕਸ ’ਚ ਫੁੱਲ ਸਲੀਵਜ਼, ਡਿਜ਼ਾਈਨਰ ਸਲੀਵਜ਼ ਅਤੇ ਕ੍ਰਾਪ ਟਾਪ ਸਟਾਈਲ ’ਚ ਆਉਂਦੇ ਹਨ। ਕੋ-ਆਰਡ ਸੈੱਟ ’ਚ ਆਮ ਤੌਰ ’ਤੇ ਦੋ ਜਾਂ ਤਿੰਨ ਪੀਸ ਸ਼ਾਮਲ ਹੁੰਦੇ ਹਨ, ਜਿਵੇਂ ਪੈਪਲਮ ਬਲੇਜ਼ਰ, ਟਰਾਊਜ਼ਰ ਅਤੇ ਕੁਝ ’ਚ ਕ੍ਰਾਪ ਟਾਪ। ਇਹ ਪਹਿਨਣ ’ਚ ਆਰਾਮਦਾਇਕ ਹੋਣ ਦੇ ਨਾਲ-ਨਾਲ ਮਾਡਰਨ ਅਤੇ ਟਰੈਂਡੀ ਲੁਕ ਵੀ ਪ੍ਰਦਾਨ ਕਰਦੇ ਹਨ। ਮੁਟਿਆਰਾਂ ਇਨ੍ਹਾਂ ਕੋ-ਆਰਡ ਸੈੱਟਾਂ ਨੂੰ ਨਾ ਸਿਰਫ ਆਫਿਸ ਜਾਂ ਪ੍ਰੋਫੈਸ਼ਨਲ ਮੌਕਿਆਂ ਲਈ, ਸਗੋਂ ਆਊਟਿੰਗ ਅਤੇ ਕੈਜ਼ੂਅਲ ਮੌਕਿਆਂ ’ਤੇ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਇਹ ਆਊਟਫਿਟ ਪ੍ਰੋਫੈਸ਼ਨਲ ਲੁਕ ਲਈ ਵਿਸ਼ੇਸ਼ ਤੌਰ ’ਤੇ ਲੋਕਪ੍ਰਿਯ ਹਨ। ਸਟਾਈਲਿੰਗ ਦੇ ਮਾਮਲੇ ’ਚ ਮੁਟਿਆਰਾਂ ਇਸ ਨੂੰ ਹਲਕੇ ਮੇਕਅਪ ਅਤੇ ਡਾਰਕ ਲਿਪਸਟਿਕ ਦੇ ਨਾਲ ਪੇਅਰ ਕਰਨਾ ਪਸੰਦ ਕਰਦੀਆਂ ਹਨ।

ਮੁਟਿਆਰਾਂ ਇਨ੍ਹਾਂ ਦੇ ਨਾਲ ਹੇਅਰ ਸਟਾਈਲ ’ਚ ਓਪਨ ਹੇਅਰ, ਹਾਈ ਪੋਨੀਟੇਲ ਜਾਂ ਮੈਸੀ ਬੰਨ ਨੂੰ ਤਰਜੀਹ ਦੇ ਰਹੀਆਂ ਹਨ। ਫੁੱਟਵੀਅਰ ਦੀ ਗੱਲ ਕਰੀਏ ਤਾਂ ਸੈਂਡਲ, ਹੀਲਜ਼ ਅਤੇ ਬੈਲੀ ਫਲੈਟਸ ਇਸ ਲੁਕ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਇਸ ਦੇ ਨਾਲ ਹੀ, ਅਸੈਸਰੀਜ਼ ਜਿਵੇਂ ਸਟਾਈਲਿਸ਼ ਬੈਗ, ਗਾਗਲਜ਼ ਅਤੇ ਵਾਚ ਇਨ੍ਹਾਂ ਆਊਟਫਿਟਸ ਨੂੰ ਕੰਪਲੀਟ ਕਰਦੇ ਹਨ। ਮੁਟਿਆਰਾਂ ਇਨ੍ਹਾਂ ਕੋ-ਆਰਡ ਸੈੱਟਾਂ ਨੂੰ ਆਪਣੀ ਸ਼ਖਸੀਅਤ ਅਤੇ ਸਟਾਈਲ ਸਟੇਟਮੈਂਟ ਦੇ ਹਿਸਾਬ ਨਾਲ ਕਸਟਮਾਈਜ਼ ਕਰ ਰਹੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਹਰ ਮੌਕੇ ’ਤੇ ਸਭ ਤੋਂ ਵੱਖ ਅਤੇ ਸਟਾਈਲਿਸ਼ ਲੁਕ ਮਿਲਦੀ ਹੈ। 


author

DIsha

Content Editor

Related News