Beauty Tips: ਅੱਖਾਂ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਅਪਣਾਓ ਇਹ ਤਰੀਕੇ, ਵਧੇਗੀ ਸੁੰਦਰਤਾ
Monday, Aug 08, 2022 - 04:41 PM (IST)
ਜਲੰਧਰ (ਬਿਊਰੋ) - ਅੱਖਾਂ ਸਰੀਰ ਦਾ ਸਭ ਤੋਂ ਨਾਜ਼ੁਕ ਅੰਗ ਹਨ। ਅਜਿਹੇ 'ਚ ਇਸ ਨੂੰ ਸਿਹਤਮੰਦ ਅਤੇ ਖ਼ੂਬਸੂਰਤ ਰੱਖਣ ਲਈ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਅੱਜ-ਕੱਲ੍ਹ ਸਾਰਾ ਕੰਮ ਕੰਪਿਊਟਰ 'ਤੇ ਹੋਣ ਕਾਰਨ ਅੱਖਾਂ 'ਚ ਥਕਾਵਟ ਨਜ਼ਰ ਆਉਣ ਲੱਗਦੀ ਹੈ। ਅਜਿਹੀ ਸਥਿਤੀ 'ਚ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰੇ ਦਿਖਾਈ ਦਿੰਦੇ ਹਨ, ਜਿਸ ਨਾਲ ਅੱਖਾਂ ਦੀ ਖ਼ੂਬਸੂਰਤੀ ਖ਼ਰਾਬ ਹੋਣ ਲੱਗਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਬਿਊਟੀ ਟਿਪਸ ਦੱਸਾਂਗੇ, ਜਿਸ ਨਾਲ ਤੁਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਅਤੇ ਸੁੰਦਰ ਰੱਖ ਸਕਦੇ ਹੋ....
ਗੁਲਾਬ ਜਲ
ਅੱਖਾਂ ਦੀ ਥਕਾਵਟ ਨੂੰ ਦੂਰ ਕਰਨ ਲਈ ਗੁਲਾਬ ਜਲ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਸਭ ਤੋਂ ਜ਼ਿਆਦਾ ਰੂੰ 'ਤੇ ਗੁਲਾਬ ਜਲ ਲਗਾ ਕੇ ਇਸ ਨਾਲ ਆਪਣੀਆਂ ਅੱਖਾਂ ਨੂੰ ਸਾਫ ਕਰੋ। ਫਿਰ ਇਸ ਨੂੰ ਕੁਝ ਦੇਰ ਲਈ ਅੱਖਾਂ 'ਤੇ ਪਿਆ ਰਹਿਣ ਦਿਓ। ਇਸ ਨਾਲ ਡਾਰਕ ਸਰਕਲ, ਪਫੀ ਆਇਸ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਅੱਖਾਂ ਨੂੰ ਰਾਹਤ ਮਿਲੇਗੀ। ਤੁਸੀਂ ਚਾਹੋ ਤਾਂ ਗੁਲਾਬ ਜਲ ਦੀ ਸਪਰੇਅ ਵੀ ਵਰਤ ਸਕਦੇ ਹੋ।
ਆਂਵਲਾ
ਵਿਟਾਮਿਨ-ਸੀ ਨਾਲ ਭਰਪੂਰ ਆਂਵਲਾ ਅੱਖਾਂ ਲਈ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ 1 ਆਂਵਲਾ ਖਾਣ ਨਾਲ ਅੱਖਾਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਇਸ ਦੇ ਪਾਣੀ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਲਈ ਆਂਵਲੇ ਨੂੰ ਪਾਣੀ 'ਚ ਕੁਝ ਘੰਟੇ ਜਾਂ ਰਾਤ ਭਰ ਭਿਓ ਕੇ ਰੱਖ ਦਿਓ। ਸਵੇਰੇ ਪਾਣੀ ਨੂੰ ਛਾਣ ਲਓ ਅਤੇ ਇਸ ਨਾਲ ਅੱਖਾਂ ਧੋ ਲਓ। ਤੁਸੀਂ ਚਾਹੋ ਤਾਂ ਇਸ 'ਚ ਕਾਟਨ ਡੁਬੋ ਕੇ ਵੀ ਅੱਖਾਂ 'ਤੇ ਰੱਖ ਸਕਦੇ ਹੋ। ਇਸ ਨਾਲ ਥਕਾਵਟ ਦੂਰ ਹੋਵੇਗੀ ਅਤੇ ਤਾਜ਼ਗੀ ਮਹਿਸੂਸ ਹੋਵੇਗੀ।
ਟੀ-ਬੈਗ ਦਾ ਇਸਤੇਮਾਲ
ਚਾਹ ਲਈ ਵਰਤੇ ਹੋਏ ਟੀ-ਬੈਗ ਨੂੰ ਸੁੱਟਣ ਦੀ ਬਜਾਏ ਤੁਸੀਂ ਅੱਖਾਂ ਦੀ ਥਕਾਵਟ ਨੂੰ ਦੂਰ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਟੀ-ਬੈਗ ਨੂੰ ਠੰਡੇ ਪਾਣੀ 'ਚ 5 ਮਿੰਟ ਲਈ ਰੱਖੋ। ਫਿਰ 1-1 ਟੀ-ਬੈਗ ਅੱਖਾਂ 'ਤੇ ਰੱਖਣਾ ਸ਼ੁਰੂ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਠੰਡਕ ਮਿਲੇਗੀ ਅਤੇ ਅੱਖਾਂ ਦੇ ਆਲੇ-ਦੁਆਲੇ ਪਏ ਕਾਲੇ ਘੇਰੇ ਵੀ ਸਾਫ ਹੋ ਜਾਣਗੇ।
ਬਦਾਮ ਦਾ ਤੇਲ
ਬਦਾਮ ਦੇ ਤੇਲ ’ਚ ਵਿਟਾਮਿਨ-ਏ, ਈ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਅਜਿਹੇ 'ਚ ਚਮੜੀ ਦੀ ਦੇਖਭਾਲ 'ਚ ਇਸ ਦੀ ਵਰਤੋਂ ਕਰਨਾ ਫ਼ਾਇਦੇਮੰਦ ਰਹੇਗਾ। ਅੱਖਾਂ ਦੇ ਆਲੇ-ਦੁਆਲੇ ਪਏ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਬਦਾਮ ਦਾ ਤੇਲ ਬਹੁਤ ਕਾਰੀਗਰ ਸਾਬਤ ਹੁੰਦਾ ਹੈ। ਹਰ ਰੋਜ਼ ਸੌਣ ਤੋਂ ਪਹਿਲਾਂ ਇਸ ਤੇਲ ਦੀਆਂ ਕੁਝ ਬੂੰਦਾਂ ਨਾਲ ਆਪਣੇ ਚਿਹਰੇ ਅਤੇ ਅੱਖਾਂ ਦੇ ਆਲੇ-ਦੁਆਲੇ ਦੀ ਮਾਲਿਸ਼ ਕਰੋ। ਫਿਰ ਅਗਲੀ ਸਵੇਰ ਚਿਹਰਾ ਧੋ ਲਓ। ਇਸ ਨਾਲ ਡਾਰਕ ਸਪੋਰਟਸ ਦੀ ਸਮੱਸਿਆ ਦੂਰ ਹੋਵੇਗੀ ਅਤੇ ਅੱਖਾਂ ਨੂੰ ਆਰਾਮ ਮਿਲੇਗਾ। ਇਸ ਦੇ ਨਾਲ ਹੀ ਚਮੜੀ ਨਾਲ ਜੁੜੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਚਿਹਰਾ ਸਾਫ਼, ਚਮਕਦਾਰ ਅਤੇ ਮੁਲਾਇਮ ਦਿਖਾਈ ਦੇਵੇਗਾ।