Beauty Tips : ਜੇਕਰ ਤੁਸੀਂ ਵੀ ਆਪਣੀਆਂ ਅੱਖਾਂ ਨੂੰ ਬਣਾਉਣਾ ਚਾਹੁੰਦੇ ਹੋ ‘ਖ਼ੂਬਸੂਰਤ’ ਤਾਂ ਅਪਣਾਓ ਇਹ ਤਰੀਕੇ

Monday, Mar 29, 2021 - 03:38 PM (IST)

Beauty Tips : ਜੇਕਰ ਤੁਸੀਂ ਵੀ ਆਪਣੀਆਂ ਅੱਖਾਂ ਨੂੰ ਬਣਾਉਣਾ ਚਾਹੁੰਦੇ ਹੋ ‘ਖ਼ੂਬਸੂਰਤ’ ਤਾਂ ਅਪਣਾਓ ਇਹ ਤਰੀਕੇ

ਜਲੰਧਰ (ਬਿਊਰੋ) - ਅੱਖਾਂ ਸਾਰੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਅੱਖਾਂ ਹੀ ਹਨ, ਜਿਨ੍ਹਾਂ ਨਾਲ ਅਸੀਂ ਕੁਦਰਤ ਦੇ ਖ਼ੂਬਸੂਰਤ ਨਜ਼ਾਰਿਆਂ ਨੂੰ ਵੇਖਦੇ ਹਾਂ। ਆਪਣੀਆਂ ਅੱਖਾਂ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਕੁੜੀਆਂ ਕਈ ਤਰ੍ਹਾਂ ਦੇ ਸੁੰਦਰਤਾ ਵਧਾਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਦੀਆਂ ਹਨ। ਅੱਖਾਂ ਦਾ ਸਹੀ ਮੇਕਅੱਪ ਚਿਹਰੇ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਅੱਖਾਂ ਨੂੰ ਖ਼ੂਬਸੂਰਤ ਦਿੱਖ ਦੇਣ ਦੇ ਕੁਝ ਤਰੀਕੇ ਦੱਸਾਂਗੇ, ਜਿਨ੍ਹਾਂ ਨਾਲ ਤੁਸੀਂ ਹੋਰ ਆਕ੍ਰਸ਼ਕ ਹੋ ਜਾਵੋਗੇ। ਅੱਖਾਂ ਦੇ ਮੇਕਅੱਪ ਦੇ ਨਾਲ-ਨਾਲ ਅੱਖਾਂ ਦੀ ਸੁੱਰਖਿਆ ਨੂੰ ਲੈ ਕੇ ਸਚੇਤ ਹੋਣ ਦੀ ਜ਼ਰੂਰਤ ਹੈ। ਅੱਖਾਂ ਦਾ ਮੇਕਅੱਪ ਜੇ ਵਧੀਆ ਤਰੀਕੇ ਨਾਲ ਕੀਤਾ ਜਾਵੇ ਤਾਂ ਛੋਟੀਆਂ ਅੱਖਾਂ ਵੀ ਖ਼ੂਬਸੂਰਤ ਦਿਖ ਸਕਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਅੱਖਾਂ ਨੂੰ ਖ਼ੂਬਸੂਰਤ ਦਿਖਾਉਣ ਲਈ ਕੁਝ ਟਿਪਸ ।  

ਆਈਲਾਈਨਰ
ਆਈਲਾਈਨਰ ਅੱਖਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦਾ ਹੈ। ਇਸ ਨੂੰ ਲਗਾਉਣ ਨਾਲ ਅੱਖਾਂ ਭਰੀਆਂ ਹੋਈਆਂ ਅਤੇ ਖ਼ੂਬਸੂਰਤ ਨਜ਼ਰ ਆਉਂਦੀਆਂ ਹਨ ਪਰ ਇਸ ਨੂੰ ਲਗਾਉਣ ਦਾ ਵੀ ਇੱਕ ਤਰੀਕਾ ਹੁੰਦਾ ਹੈ। ਗਲਤ ਤਰੀਕੇ ਨਾਲ ਆਈਲਾਈਨਰ ਲਗਾਉਣ ਨਾਲ ਜਿੱਥੇ ਚਿਹਰੇ ਦੀ ਖ਼ੂਬਸੂਰਤੀ ਖਰਾਬ ਹੋ ਸਕਦੀ ਹੈ, ਉੱਥੇ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ ।

ਲੈਸ਼ਲਾਈਨ ਦੀ ਰੇਖਾ
ਲੈਸ਼ਲਾਈਨ ਦੀ ਰੇਖਾ ਕੋਲ ਜੇਕਰ ਆਈਲਾਈਨਰ ਲਗਾਇਆ ਜਾਵੇ ਤਾਂ ਇਹ ਨਜ਼ਰ ਨੂੰ ਧੁੰਦਲਾ ਕਰ ਸਕਦਾ ਹੈ। ਇਸ ਲਈ ਜੇ ਇਸ ਨੂੰ ਸਹੀ ਤਰੀਕੇ ਨਾਲ ਨਾ ਲਗਾਇਆ ਜਾਵੇ ਤਾਂ ਇਹ ਨੇਤਰ ਰੋਗ ਦਾ ਕਾਰਨ ਬਣ ਸਕਦਾ ਹੈ। ਇਸ ਲਈ ਅੱਖਾਂ ’ਤੇ ਆਈਲਾਈਨਰ ਸਹੀ ਤਰੀਕੇ ਨਾਲ ਲਗਾਉਣਾ ਚਾਹੀਦਾ ਹੈ। 

ਵੱਖ-ਵੱਖ ਰੰਗਾਂ ਦੇ ਆਈ ਸ਼ੈਡੋ
ਅੱਖਾਂ ਲਈ ਹਰ ਮੌਸਮ ਵਿੱਚ ਬੇਜ, ਗੋਲਡਨ ਰੰਗ ਦੇ ਆਈ ਸ਼ੈਡੋ ਵਧੀਆ ਹੁੰਦੇ ਹਨ। ਨਿਊਟਲ ਸ਼ੈਡੋ ਨੂੰ ਆਈਲਿਡ ਦੀ ਕ੍ਰੀਜ ’ਤੇ ਲਗਾਓ। ਜੇ ਇਸ ਵਿੱਚ ਕਲਰ ਜੋੜਨਾ ਚਾਹੁੰਦੇ ਹੋ ਤਾਂ ਵਨੀਲਾ ਜਾਂ ਲਾਈਟ ਕਲਰ ਨਾਲ ਇੱਕ ਸਟਰੋਕ ਦਿਓ ਤੇ ਫਿਰ ਵਧੀਆ ਤਰੀਕੇ ਨਾਲ ਬਲੇਂਡ ਕਰੋ। 

ਲਾਈਟ ਕਲਰ ਨਾਲ ਸਟਰੋਕ
ਇਸ ਤੋਂ ਬਾਅਦ ਇਸ ਨੂੰ ਦੋਬਾਰਾ ਲਿਡ ’ਤੇ ਲਾਈਟ ਕਲਰ ਨਾਲ ਸਟਰੋਕ ਦਿਓ। ਫਿਰ ਥੋੜਾ ਗੂੜਾ ਰੰਗ ਕ੍ਰੀਜ ’ਤੇ ਲਗਾਓ। ਅਪਰ ਅਤੇ ਲੋਅਰ ਲੈਸ਼ ਲਾਈਨ ’ਤੇ ਵੀ ਗੂੜੇ ਰੰਗ ਨਾਲ ਕਵਰ ਕਰ ਦਿਓ । 

ਡਿਫਾਈਨਿੰਗ ਮਸਕਾਰਾ
ਬਰਾਊਨ ਆਈਲਾਈਨਰ ਅੱਖਾਂ ਦੇ ਅੰਦਰੂਨੀ ਕੋਨਿਆਂ ਤੋਂ ਥੋੜੀ ਦੂਰ ਤੋਂ ਸ਼ੁਰੂ ਕਰਦੇ ਹੋਏ ਬਾਹਰੀ ਕੋਨਿਆਂ ਤੋਂ ਥੋੜਾ ਬਾਹਰ ਤੱਕ ਲਗਾਓ ਤਾਂ ਕਿ ਅੱਖਾਂ ਵੱਡੀਆਂ ਲੱਗਣ। ਡਿਫਾਈਨਿੰਗ ਮਸਕਾਰਾ ਲਗਾਉਣਾ ਨਾ ਭੁੱਲੋ ਇਸਦਾ ਡਬਲ ਕੋਟ ਲਗਾਓ। ਆਈ ਪੈਨਸਿਲ ਸ਼ਾਰਪ ਕਰਨ ਤੋਂ ਪਹਿਲਾਂ ਫਰੀਜ਼ ਕਰ ਲਓ ਤਾਂ ਕਿ ਉਹ ਟੁੱਟੇ ਨਹੀਂ । 

ਕ੍ਰੀਮੀ ਪਾਊਡਰ ਟੈਕਸਚਰਜ਼
ਫੈਟ ਕੇਰਆਨ ਦਾ ਇਸਤੇਮਾਲ ਕਰੋ, ਜੋ ਕ੍ਰੀਮੀ ਪਾਊਡਰ ਟੈਕਸਚਰਜ਼ ਵਾਲੀ ਹੋਵੇ ਤਾਂ ਕਿ ਫੈਲਣ 'ਚ ਆਸਾਨੀ ਹੋਵੇ ।


author

rajwinder kaur

Content Editor

Related News