ਬੱਚੇ ਦੇ ਜਨਮ ਮਗਰੋਂ ਹਰ ਮਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ ਇਹ ਗੱਲਾਂ

05/29/2017 2:02:08 PM

ਜਲੰਧਰ— ਅਕਸਰ ਔਰਤਾਂ ਆਪਣੀ ਗਰਭ ਅਵਸਥਾ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਕੁਝ ਗੱਲਾਂ ਦਾ ਧਿਆਨ ਨਹੀ ਰੱਖਦੀਆਂ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚੇ ਦੇ ਜਨਮ ਮਗਰੋਂ ਸਾਰੀਆਂ ਚੀਜ਼ਾਂ ਖੁਦ ਹੀ ਆਸਾਨ ਹੋ ਜਾਣਗੀਆਂ ਪਰ ਅਜਿਹਾ ਨਹੀਂ ਹੈ। ਮਾਂ ਬਨਣ ਮਗਰੋਂ ਔਰਤ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਉਸ ਕੋਲ ਖੁਦ ਲਈ ਵੀ ਸਮਾਂ ਨਹੀ ਬੱਚਦਾ। ਅੱਜ ਅਸੀਂ ਤੁਹਾਨੂੰ ਅਜਿਹੀਅ ਗੱਲਾਂ ਦੱਸਾਂਗੇ ਜਿਸ ਬਾਰੇ ਗਰਭਵਤੀ ਔਰਤ ਨੂੰ ਪਤਾ ਹੋਣਾ ਚਾਹੀਦਾ ਹੈ।
1. ਰਿਸ਼ਤੇ ''ਚ ਨਵਾਂਪਨ
ਮਾਂ ਬਨਣ ਹਰ ਔਰਤ ਦਾ ਸੁਪਨਾ ਹੁੰਦਾ ਹੈ। ਮਾਂ ਬਨਣ ''ਤੇ ਔਰਤ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਉਹ ਆਪਣੇ ਪਤੀ ਨੂੰ ਵੀ ਇਹ ਜ਼ਿੰਮੇਵਾਰੀ ਸੰਭਾਲਣ ਲਈ ਕਹੇ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਰਾਮ ਕਰਨ ਦਾ ਮੌਕਾ ਮਿਲ ਜਾਂਦਾ ਹੈ ਜਾਂ ਫਿਰ ਉਹ ਆਪਣੇ ਹੋਰ ਕੰਮ ਕਰ ਸਕਦੀ ਹੈ।
2. ਖੁਦ ਨੂੰ ਭੁੱਲ ਜਾਣਾ
ਬੱਚਾ ਹੋਣ ਮਗਰੋਂ ਔਰਤ ਖੁਦ ਨੂੰ ਜਿਵੇਂ ਭੁੱਲ ਹੀ ਜਾਂਦੀ ਹੈ। ਉਸ ਕੋਲ ਨਾ ਤਾਂ ਸ਼ਿੰਗਾਰ ਕਰਨ ਦਾ ਸਮਾਂ ਹੁੰਦਾ ਹੈ ਅਤੇ ਨਾ ਹੀ ਪਾਰਲਰ ਜਾਣ ਦਾ। ਇਸ ਬਾਰੇ ਔਰਤ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਖੁਦ ਲਈ ਵੀ ਕੁਝ ਸਮਾਂ ਕੱਢਣਾ ਚਾਹੀਦਾ ਹੈ।
3. ਪਤੀ ਲਈ ਸਮਾਂ ਨਹੀਂ
ਇਹ ਗੱਲ ਠੀਕ ਹੈ ਕਿ ਬੱਚਾ ਹੋਣ ਮਗਰੋਂ ਔਰਤ ਆਪਣੇ ਪਤੀ ਨੂੰ ਪਹਿਲਾਂ ਦੀ ਤਰ੍ਹਾਂ ਸਮਾਂ ਨਹੀਂ ਦੇ ਪਾਉਂਦੀ। ਕਿਉਂਕਿ ਤੁਹਾਡਾ ਪਤੀ ਵੀ ਤੁਹਾਡੇ ''ਤੇ ਨਿਰਭਰ ਕਰਦਾ ਹੈ ਇਸ ਲਈ ਤੁਹਾਨੂੰ ਆਪਣੇ ਪਤੀ ਲਈ ਵੀ ਥੋੜ੍ਹਾ ਸਮਾਂ ਕੱਢਣਾ ਚਾਹੀਦਾ ਹੈ।
4. ਨੀਂਦ ਲਈ ਤਰਸਣਾ
ਬੱਚੇ ਦੇ ਜਨਮ ਮਗਰੋਂ ਮਾਂ ਦੇ ਕੰਮ ਕਰਨ ਦੀ ਰੁਟੀਨ ਬੱਚੇ ਦੇ ਸੋਣ-ਜਾਗਣ ਨਾਲ ਬਣਦੀ ਹੈ। ਇਸ ਕਾਰਨ ਉਹ ਖੁਦ ਚੰਗੀ ਤਰ੍ਹਾਂ ਨਾ ਤਾਂ ਸੋ ਪਾਉਂਦੀ ਹੈ ਅਤੇ ਨਾ ਹੀ ਖਾ ਪਾਉਂਦੀ ਹੈ। ਇਸ ਲਈ ਹਰ ਮਾਂ ਨੂੰ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਾਨਸਿਕ ਤੌਰ ''ਤੇ ਇਸ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ।
5. ਜ਼ਰੂਰਤ ਤੋਂ ਜ਼ਿਆਦਾ ਥਕਾਵਟ
ਬੱਚੇ ਦੇ ਜਨਮ ਮਗਰੋਂ ਮਾਂ ਦੀਆਂ ਮਾਸਪੇਸ਼ੀਆਂ ''ਚ ਦਰਦ ਰਹਿੰਦਾ ਹੈ ਜੋ ਕਿ ਬਹੁਤ ਦਿਨਾਂ ਬਾਅਦ ਠੀਕ ਹੁੰਦਾ ਹੈ। ਇਸ ਦੇ ਬਾਵਜੂਦ ਵੀ ਉਸ ਨੂੰ ਬੱਚੇ ਦੇ ਹਿਸਾਬ ਨਾਲ ਸੋਣਾ ਅਤੇ ਜਾਗਣਾ ਪੈਂਦਾ ਹੈ। ਇਸ ਲਈ ਉਹ ਖੁਦ ਨੂੰ ਥੱਕਿਆ-ਥੱਕਿਆ ਮਹਿਸੂਸ ਕਰਦੀ ਹੈ। ਇਸ ਸਥਿਤੀ ''ਚ ਮਾਂ ਨੂੰ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਮਦਦ ਲੈਣੀ ਚਾਹੀਦੀ ਹੈ।


Related News