ਗਰਮੀ ''ਚ ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਹੁੰਦੇ ਹਨ ਇਹ ਨੁਕਸਾਨ

04/21/2017 1:54:53 PM

ਨਵੀਂ ਦਿੱਲੀ— ਗਰਮੀ ਦਾ ਮੌਸਮ ਲਗਭਗ ਸ਼ੁਰੂ ਹੋ ਗਿਆ ਹੈ ਅਤੇ ਘਰ ਆਉਣ ਤੋਂ ਬਾਅਦ ਅਸੀਂ ਸਾਰੇ ਜ਼ਿਆਦਾ ਫਰਿੱਜ਼ ਦਾ ਠੰਡਾ ਪਾਣੀ ਹੀ ਪੀਂਦੇ ਹਾਂ। ਬਰਫ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ ਪਰ ਬਰਫ ਦਾ ਠੰਡਾ ਪਾÎਣੀ ਪੀਣ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਹੁੰਦੇ ਹਨ। 
ਪਾਚਨ ਕ੍ਰਿਰਿਆਂ ''ਤੇ ਪ੍ਰਭਾਵ
ਠੰਡਾ ਪਾਣੀ ਤੁਹਾਡੇ ਖਾਣੇ ਦੀ ਪਾਚਨ ਕ੍ਰਿਰਿਆ ''ਤੇ ਪ੍ਰਭਾਵ ਪਾਉਂਦਾ ਹੈ ਕਿਉਂਕਿ ਠੰਡਾ ਪਾਣੀ ਪੀਣ ਨਾਲ ਖੂਨ ਦੀਆਂ ਕਈ ਨਾੜੀਆਂ ਸੁੰਗੜ ਜਾਂਦੀਆਂ ਹਨ। ਇਸ ਨਾਲ ਪਾਚਨ ਕ੍ਰਿਰਿਆ ਘੱਟ ਹੋ ਜਾਂਦੀ ਹੈ। ਇਸ ਨਾਲ ਭੋਜਨ ਠੀਕ ਤਰ੍ਹਾਂ ਨਹੀਂ ਪਚਦਾ ਅਤੇ ਭੋਜਨ ਦੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ।
2. ਤੁਹਾਡੇ ਦਿਲ ਦੀ ਗਤੀ ਨੂੰ ਘੱਟ ਕਰਦਾ ਹੈ
ਬਰਫ ਦਾ ਪਾਣੀ ਜਾਂ ਠੰਡਾ ਪਾਣੀ ਤੁਹਾਡੇ ਦਿਲ ਦੀ ਗਤੀ ਨੂੰ ਘੱਟ ਕਰਦਾ ਹੈ। ਜਾਂਚ ਤੋਂ ਪਤਾ ਚਲਿਆਂ ਹੈ ਕਿ ਠੰਡਾ ਪਾਣੀ ਵੇਗਸ ਤੰਤਰਿਕਾ ਨੂੰ ਉਤੇਜਿਤ ਕਰਦਾ ਹੈ। ਵੇਗਸ ਤੰਤਰਿਕਾ ਦਿਲ ਦੀ ਗਤੀ ਨੂੰ ਮੱਧਮ ਰੱਖਣ ''ਚ ਮਦਦ ਕਰਦੀ ਹੈ ਅਤੇ ਠੰਡਾ ਪਾਣੀ ਇਸ ਨੂੰ ਉਤੇਜਿਤ ਕਰਦਾ ਹੈ। ਜਿਸ ਦੇ ਕਾਰਨ ਦਿਲ ਦੀ ਗਤੀ ਬਹੁਤ ਘੱਟ ਹੋ ਜਾਂਦੀ ਹੈ।
3. ਪੋਸ਼ਕ ਤੱਤਾਂ ਦਾ ਨਾਸ਼ ਕਰਨਾ
ਤੁਹਾਡੇ ਸਰੀਰ ਦਾ ਤਾਪਮਾਨ 37 ਡਿਗਰੀ ਸੈਲਸਿਅਸ ਹੁੰਦਾ ਹੈ ਅਤੇ ਜਦੋਂ ਤੁਸੀਂ ਕੋਈ ਠੰਡੀ ਚੀਜ਼ ਪੀਂਦੇ ਹੋ ਤਾਂ ਉਸ ਚੀਜ਼ ਦੇ ਤਾਪਮਾਨ ਨੂੰ ਨਿਯਮਤ ਕਰਨ ਦੇ ਲਈ ਤੁਹਾਡੇ ਸਰੀਰ ਨੂੰ ਉਰਜਾ ਖਰਚ ਕਰਨੀ ਪੈਂਦੀ ਹੈ। ਇਸ ਉਰਜਾ ਦੀ ਵਰਤੋਂ ਭੋਜਨ ਨੂੰ ਪਚਾਉਣ ਲਈ ਅਤੇ ਤੱਤਾਂ ਦੇ ਅਵਸ਼ੋਸ਼ਨ ਲਈ ਹੁੰਦੀ ਹੈ। ਇਹੀ ਕਾਰਨ ਹੈ ਕਿ ਤੁਹਾਡੇ ਸਰੀਰ ਨੂੰ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ।
4. ਗਲਾ ਖਰਾਬ ਹੋਣ ਦਾ ਖਤਰਾ
ਠੰਡਾ ਪਾਣੀ ਪੀਣ ਨਾਲ ਤੁਹਾਡੇ ਸਾਹ ਵਾਲੇ ਤੰਤਰ ਨਾੜੀ ''ਚ ਮਿਉਕੇਸਾ ਬਣ ਜਾਂਦਾ ਹੈ। ਇਸ ਨਾਲ ਤੁਹਾਡਾ ਗਲਾ ਖਰਾਬ ਹੋ ਸਕਦਾ ਹੈ।


Related News