ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ

Friday, May 10, 2024 - 12:20 PM (IST)

ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ

ਗੁਰਦਾਸਪੁਰ(ਹਰਮਨ)- ਗੁਰਦਾਸਪੁਰ ਸਮੇਤ ਆਸ ਪਾਸ ਇਲਾਕੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਤਾਪਮਾਨ ਨਿਰੰਤਰ ਵਧਦਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਗੁਰਦਾਸਪੁਰ ਦੇ ਕਈ ਇਲਾਕੇ ’ਚ ਦਿਨ ਦਾ ਤਾਪਮਾਨ 42 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਦਰਜ ਕੀਤਾ ਗਿਆ। ਜਦੋਂ ਕਿ ਰਾਤ ਦਾ ਤਾਪਮਾਨ 21 ਤੋਂ 22 ਡਿਗਰੀ ਸੈਂਟੀਗ੍ਰੇਡ ਦੇ ਆਸ ਪਾਸ ਰਿਹਾ। ਕੁਝ ਹੀ ਦਿਨਾਂ ਵਿਚ ਪਈ ਇਸ ਅੱਤ ਦੀ ਗਰਮੀ ਨੇ ਜਿੱਥੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉਸ ਦੇ ਨਾਲ ਹੀ ਇਸ ਗਰਮੀ ਕਾਰਨ ਏਅਰ ਕੰਡੀਸ਼ਨਾਂ, ਕੂਲਰਾਂ ਅਤੇ ਪੱਖਿਆਂ ਦੀ ਵਿਕਰੀ ਵਿਚ ਇਕਦਮ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਇਲੈਕਟਰੋਨਿਕ ਦਾ ਉਕਤ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਕੁਝ ਰੌਣਕ ਆਈ ਹੈ।

ਇਹ ਵੀ ਪੜ੍ਹੋ- ਹਾਈ ਕੋਰਟ ਦਾ ਅਹਿਮ ਫੈਸਲਾ, ਮੁਸਲਮਾਨਾਂ ਨੂੰ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਦਾ ਅਧਿਕਾਰ ਨਹੀਂ

ਦੂਜੇ ਪਾਸੇ ਹੁਣ ਮੁੜ ਜਦੋਂ ਆਉਣ ਵਾਲੇ ਕੁਝ ਦਿਨਾਂ ’ਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਦੁਕਾਨਦਾਰਾਂ ਨੂੰ ਮੁੜ ਇਹ ਡਰ ਸਤਾ ਰਿਹਾ ਹੈ ਕਿ ਜੇਕਰ ਮੌਸਮ ਵਿਚ ਕੁਝ ਠੰਡਕ ਆਈ ਤਾਂ ਏ. ਸੀ. ਦੀ ਵਿਕਰੀ ਵਿਚ ਮੁੜ ਖੜੋਤ ਆਵੇਗੀ। ਗੁਰਦਾਸਪੁਰ ਦੇ ਕੁਝ ਦੁਕਾਨਦਾਰਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਏਸੀ ਦੀ ਵਿਕਰੀ ਦਾ ਸਿੱਧਾ ਸਬੰਧ ਗਰਮੀ ਨਾਲ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਲਗਾਤਾਰ ਕੁਝ ਦਿਨ ਗਰਮੀ ਪੈਂਦੀ ਹੈ ਤਾਂ ਬਹੁਤ ਸਾਰੇ ਲੋਕ ਏਸੀ ਖਰੀਦਣ ਦਾ ਮਨ ਬਣਾ ਲੈਂਦੇ ਹਨ ਪਰ ਜਦੋਂ ਬਾਰਿਸ਼ ਹੋ ਜਾਂਦੀ ਹੈ ਅਤੇ ਤਾਪਮਾਨ ਵਿਚ ਕੁਝ ਗਿਰਾਵਟ ਆਉਂਦੀ ਹੈ ਤਾਂ ਲੋਕ ਮੁੜ ਕੂਲਰਾਂ ਅਤੇ ਪੱਖਿਆਂ ’ਤੇ ਨਿਰਭਰ ਹੋਣਾ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵੈਸੇ ਤਾਂ ਹੁਣ ਰੋਜ਼ਾਨਾ ਏਸੀ ਦੀ ਵਿਕਰੀ ਪਹਿਲੇ ਦੇ ਮੁਕਾਬਲੇ 2 ਤੋਂ 3 ਗੁਣਾ ਵਧੀ ਹੈ ਪਰ ਜਿਸ ਢੰਗ ਨਾਲ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਕੁਝ ਦਿਨਾਂ ਵਿਚ ਤੇਜ਼ ਹਵਾਵਾਂ ਹਨੇਰੀ, ਝੱਖੜ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ, ਉਸ ਅਨੁਸਾਰ ਇਹ ਲੱਗ ਰਿਹਾ ਹੈ ਕਿ ਮੁੜ ਇਕ-ਦੋ ਦਿਨ ਤਾਪਮਾਨ ’ਚ ਗਿਰਾਵਟ ਰਹਿ ਸਕਦੀ।

ਇਹ ਵੀ ਪੜ੍ਹੋ- ਤਿੰਨ ਸਾਲ ਪਹਿਲਾਂ ਪੂਰੇ ਹੋ ਚੁੱਕੇ ਮੁਲਾਜ਼ਮ ਨੂੰ ਭੇਜ ਦਿੱਤਾ ਗੈਰਹਾਜ਼ਰੀ ਦਾ ਨੋਟਿਸ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਦੁਕਾਨਦਾਰਾਂ ਨੇ ਦੱਸਿਆ ਕਿ ਇਸ ਮੌਕੇ ਏ. ਸੀ. ਦੀ ਵਰਤੋਂ ਜ਼ਿਆਦਾ ਹੋਣ ਲੱਗ ਪਈ ਹੈ ਕਿਉਂਕਿ ਕੂਲਰ ਵੀ 10 ਤੋਂ 20 ਹਜ਼ਾਰ ਰੁਪਏ ਔਸਤਨ ਰੇਟ ’ਤੇ ਆਉਂਦੇ ਹਨ ਅਤੇ ਲੋਕ ਕੂਲਰ ਲੈਣ ਦੀ ਬਜਾਏ ਹੁਣ ਏਸੀ ਲਗਾਉਣ ਨੂੰ ਹੀ ਤਰਜੀਹ ਦੇਣ ਲੱਗ ਪਏ ਹਨ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਹੁਣ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਬਹੁਤ ਘੱਟ ਜਾਂ ਨਾ ਮਾਤਰ ਵਿਆਜ ’ਤੇ ਹੀ ਵੱਖ-ਵੱਖ ਚੀਜ਼ਾਂ ਕਿਸ਼ਤਾਂ ਦੇ ਦਿੱਤੀਆਂ ਜਾ ਰਹੀਆਂ ਹਨ ਅਤੇ ਤਿੰਨ ਤੋਂ ਚਾਰ ਹਜ਼ਾਰ ਰੁਪਏ ਦੀ ਕਿਸ਼ਤ ਵਿਚ ਕੋਈ ਵੀ ਮਹਿੰਗੀ ਤੋਂ ਮਹਿੰਗੀ ਚੀਜ਼ ਆਸਾਨੀ ਨਾਲ ਖਰੀਦੀ ਜਾ ਸਕਦੀ ਹੈ, ਜਿਸ ਕਾਰਨ ਹੁਣ ਲੋਕ ਕੂਲਰਾਂ ਦੀ ਬਜਾਏ ਸਿੱਧਾ ਏਸੀ ਲਗਾਉਣ ਨੂੰ ਤਰਜੀ ਦਿੰਦੇ ਹਨ।

ਇਹ ਵੀ ਪੜ੍ਹੋ- 'ਆਪ' ਦੇ ਬਲਾਕ ਇੰਚਾਰਜ 'ਤੇ ਤਿੰਨ ਅਣਪਛਾਤਿਆਂ ਨੇ ਕੀਤਾ ਜਾਨਲੇਵਾ ਹਮਲਾ, ਘਟਨਾ cctv 'ਚ ਕੈਦ

ਇਸੇ ਤਰ੍ਹਾਂ ਹੁਣ ਚਾਹ ਵਾਲੀਆਂ ਦੁਕਾਨਾਂ ’ਤੇ ਰੌਣਕ ਘੱਟ ਦਿਖਾਈ ਦੇ ਰਹੀ ਹੈ ਅਤੇ ਬਾਜ਼ਾਰ ’ਚ ਤਰਬੂਜ਼ ਖਰਬੂਜੇ ਅਤੇ ਹੋਰ ਮੌਸਮੀ ਫਲਾਂ ਵਾਲੀਆਂ ਰੇਹੜੀਆਂ ਅਤੇ ਦੁਕਾਨਾਂ ’ਤੇ ਰੌਣਕਾਂ ਜ਼ਿਆਦਾ ਦਿਖਾਈ ਦਿੰਦੀਆਂ ਹਨ। ਨਿੰਬੂ ਪਾਣੀ ਅਤੇ ਗੰਨੇ ਦੇ ਰਸ ਵਾਲੀਆਂ ਦੁਕਾਨਾਂ ’ਤੇ ਵੀ ਆਮ ਨਾਲੋਂ ਜ਼ਿਆਦਾ ਭੀੜ ਦਿਖਾਈ ਦਿੰਦੀ ਹੈ। ਇਸ ਗਰਮੀ ਨੇ ਮਜ਼ਦੂਰ ਵਰਗ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕੀਤਾ ਹੈ ਜੋ ਅੱਤ ਦੀ ਧੁੱਪ ਵਿਚ ਪੂਰਾ ਦਿਨ ਕੰਮ ਕਰਦੇ ਹਨ। ਇਥੋਂ ਤੱਕ ਕਿ ਬਹੁਤ ਸਾਰੇ ਲੋਕਾਂ ਨੇ ਹੁਣ ਗਰਮੀ ਹੋਣ ਕਾਰਨ ਕੰਮ ਕਰਾਉਣੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਦਿਹਾੜੀ ਲਗਾਉਣ ਆਏ ਮਜ਼ਦੂਰ ਕਈ ਵਾਰ ਵਿਹਲੇ ਹੀ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ- ਖੁੱਲ੍ਹੇ ਬੋਰਵੈੱਲ ਕਾਰਨ ਵਾਪਰਨ ਵਾਲੇ ਹਾਦਸੇ ਲਈ DC ਘਣਸ਼ਿਆਮ ਸਖ਼ਤ, ਜ਼ਮੀਨ ਮਾਲਕਾਂ ਨੂੰ ਦਿੱਤੀ ਹਦਾਇਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News