ਫਲਰਟ ਕਰਦੇ ਸਮੇਂ ਗਲਤੀ ਨਾਲ ਵੀ ਨਾ ਕਰੋ ਇਹ ਕੰਮ, ਵਿਗੜ ਸਕਦੀ ਹੈ ਗੱਲ

5/3/2018 2:56:33 PM

ਨਵੀਂ ਦਿੱਲੀ— ਕੁਝ ਲੋਕ ਫਲਰਟ ਕਰਨ 'ਚ ਇੰਨੇ ਮਾਹਿਰ ਹੁੰਦੇ ਹਨ ਕਿ ਉਨ੍ਹਾਂ ਨਾਲ ਗੱਲ ਕਰਨ ਨਾਲ ਅਜਿਹਾ ਕਦੇ ਨਹੀਂ ਲੱਗੇਗਾ ਕਿ ਉਹ ਫਲਰਟ ਕਰ ਰਹੇ ਹਨ। ਉੱਥੇ ਹੀ ਕੁਝ ਲੋਕ ਫਲਰਟ ਕਰਦੇ ਸਮੇਂ ਇੰਝ ਚਿਪਕਦੇ ਹਨ ਮਨੋ ਜਿਵੇਂ ਸੱਚੀ ਦੇ ਪਤੀ ਜਾਂ ਬੁਆਏਫ੍ਰੈਂਡ ਹੋਣ। ਅਜਿਹੇ ਲੋਕਾਂ ਨੂੰ ਦੇਖ ਕੇ ਮਨ 'ਚ ਇਹੀ ਖਿਆਲ ਆਉਂਦਾ ਹੈ ਕਿ ਇਸ ਨਾਲ ਗੱਲ ਸ਼ੁਰੂ ਹੀ ਕਿਉਂ ਕੀਤੀ। ਫਲਰਟ ਕਰਨ ਦੀ ਗੱਲ ਹੀ ਵੱਖਰੀ ਹੈ ਪਰ ਇਸ ਦੌਰਾਨ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਇਸ ਦਾ ਅੰਦਾਜ਼ਾ ਹਰ ਕਿਸੇ ਨੂੰ ਨਹੀਂ ਹੁੰਦਾ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇਹੀ ਦੱਸਣ ਜਾ ਰਹੇ ਹਾਂ ਕਿ ਫਲਰਟਿੰਗ ਦੌਰਾਨ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ।
1. ਹੀਰੋ ਬਣਨ ਦੀ ਕੋਸ਼ਿਸ਼
ਜੇ ਤੁਸੀਂ ਕਿਸੇ ਨਾਲ ਫਲਰਟ ਕਰ ਰਹੇ ਹੋ ਤਾਂ ਉਂਝ ਹੀ ਰਹੋ ਜਿਵੇਂ ਦੇ ਹੋ। ਲੜਕੀ ਨੂੰ ਇੰਮਪਰੈਸ ਕਰਨ ਦੇ ਚੱਕਰ 'ਚ ਅਕਸਰ ਲੜਕੇ ਹੀਰੋ ਦੀ ਤਰ੍ਹਾਂ ਬਿਹੇਵ ਕਰਦੇ ਹਨ ਪਰ ਇਸ ਨਾਲ ਤੁਹਾਡਾ ਇੰਮਪ੍ਰੈਸ਼ਨ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦਾ ਹੈ।
2. ਝੂਠ ਨਾ ਬੋਲੋ
ਲੜਕੀਆਂ ਨੂੰ ਇਮੰਪਰੈਸ ਕਰਨ ਲਈ ਫਲਰਟ ਕਰਦੇ ਸਮੇਂ ਲੜਕੇ ਅਕਸਰ ਝੂਠ ਦਾ ਸਹਾਰਾ ਲੈਂਦੇ ਹਨ ਪਰ ਇਸ ਨਾਲ ਲੜਕੀਆਂ ਇੰਮਪਰੈਸ ਨਹੀਂ ਹੁੰਦੀਆਂ। ਇਸ ਲਈ ਲੜਕੀਆਂ ਦਾ ਦਿਲ ਜਿੱਤਣ ਲਈ ਝੂਠ ਦਾ ਸਹਾਰਾ ਨਾ ਲਓ।
3. ਦਿਖਾਵਾ ਨਾ ਕਰਨਾ
ਤੁਹਾਡੇ ਕੋਲ ਵੱਡੀ ਕਾਰ ਹੋਵੇ ਜਾਂ ਘਰ, ਲੜਕੀਆਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਲਈ ਫਲਰਟ ਕਰਦੇ ਸਮੇਂ ਜ਼ਿਆਦਾ ਦਿਖਾਵਾ ਨਾ ਕਰੋ।
4. ਟਚ ਨਾ ਕਰੋ
ਜੇ ਤੁਸੀਂ ਕਿਸੇ ਲੜਕੀ ਨਾਲ ਫਲਰਟ ਕਰ ਰਹੇ ਹੋ ਤਾਂ ਉਸ ਨੂੰ ਵਾਰ-ਵਾਰ ਟਚ ਨਾ ਕਰੋ। ਫਲਰਟ ਕਰਨ ਦਾ ਮਤਲੱਬ ਇਹ ਨਹੀਂ ਹੈ ਕਿ ਤੁਸੀਂ ਉਸ ਨੂੰ ਵਾਰ-ਵਾਰ ਟਚ ਕਰੋ। ਸਾਹਮਣੇ ਵਾਲੇ ਨੂੰ ਰਿਸਪੈਕਟ ਦੇ ਕੇ ਫਲਰਟ ਕਰੋ।
5. ਜਜ਼ਬਾਤਾਂ ਨਾਲ ਨਾ ਖੇਡੋ
ਹਲਕਾ-ਫੁਲਕਾ ਫਲਰਟ ਕਰਨਾ ਤਾਂ ਠੀਕ ਹੈ ਪਰ ਫਲਰਟ ਦੇ ਚੱਕਰ 'ਚ ਸਾਹਮਣੇ ਵਾਲੇ ਦੇ ਜਜ਼ਬਾਤਾਂ ਨਾਲ ਨਾ ਖੇਡੋ। ਫਲਰਟ ਕਰਦੇ ਸਮੇਂ ਸਾਹਮਣੇ ਵਾਲੇ ਦੇ ਜਜ਼ਬਾਤਾਂ ਦਾ ਧਿਆਨ ਜ਼ਰੂਰ ਰੱਖੋ। ਇਸ ਨਾਲ ਲੜਕੀ 'ਤੇ ਵੀ ਤੁਹਾਡਾ ਚੰਗਾ ਇੰਮਪ੍ਰੈਸ਼ਨ ਪਵੇਗਾ।