ਇਸ ਤਰੀਕੇ ਨਾਲ ਕਰੋ ਮਹਿਮਾਨਾਂ ਦੇ ਕਮਰੇ ਦੀ ਸਜਾਵਟ

Friday, Apr 14, 2017 - 05:53 PM (IST)

ਨਵੀਂ ਦਿੱਲੀ—ਗਰਮੀ ਦੀਆਂ ਛੁੱਟੀਆਂ ਆਉਣ ਵਾਲੀਆਂ ਹਨ। ਇਨ੍ਹਾਂ ਛੁਟੀਆਂ ''ਚ ਮਹਿਮਾਨਾਂ ਦਾ ਘਰ ਆਉਣਾ-ਜਾਉਣਾ ਲੱਗਿਆ ਹੀ ਰਹਿੰਦਾ ਹੈ। ਇਸ ਲਈ ਘਰ ਪਹਿਲਾਂ ਤੋਂ ਹੀ ਸਾਫ ਸੁਥਰਾ ਹੋਣਾ ਚਾਹੀਦਾ ਹੈ। ਕਮਰਿਆਂ ਨੂੰ ਵੀ ਇਸ ਤਰ੍ਹਾਂ ਸਾਫ-ਸੁਥਰਾ ਰੱਖਣਾ ਚਾਹੀਦਾ ਹੈ ਕਿ ਮਹਿਮਾਨ ਖੁਸ਼ ਹੋ ਕੇ ਜਾਣ। ਉਨ੍ਹਾਂ ਦੇ ਆਰਾਮ ''ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਸੁਝਾਅ ਲੈ ਕੇ ਤੁਸੀਂ ਆਪਣੇ ਮਹਿਮਾਨਾਂ ਦਾ ਕਮਰੇ ਦੀ ਸਜਾਵਟ ਕਰ ਸਕਦੇ ਹੋ।
1. ਮਹਿਮਾਨਾਂ ਦੇ ਕਮਰੇ ਦਾ ਫਾਲਤੂ ਸਾਮਾਨ ਬਾਹਰ ਕੱਢ ਕੇ ਸਫਾਈ ਕਰ ਲਓ ਅਤੇ ਫਿਰ ਸਜਾਵਟ ਸ਼ੁਰੂ ਕਰੋ।
2. ਕਮਰੇ ''ਚ ਹਮੇਸ਼ਾ ਹਲਕੇ ਰੰਗ ਦੇ ਪਰਦੇ ਅਤੇ ਬੈਡਸ਼ੀਟ ਦੀ ਵਰਤੋ ਕਰੋ। ਹਲਕੇ ਰੰਗ ਅੱਖਾ ਨੂੰ ਸਕੂਨ ਦਿੰਦੇ ਹਨ।
3. ਮਹਿਮਾਨਾਂ ਦੇ ਕਮਰੇ ''ਚ ਅਲਮਾਰੀ ਵੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਕੱਪੜੇ ਰੱਖਣ ''ਚ ਆਸਾਨੀ ਹੋਵੇ।
4. ਕਮਰੇ ''ਚ ਫਰਨੀਚਰ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ। ਫਰਨੀਚਰ ਸਿਰਫ ਉਨ੍ਹਾਂ ਹੀ ਰੱਖੋ ਜਿੰਨੇ ਦੀ ਜ਼ਰੂਰਤ ਹੋਵੇ। ਇਸ ਲਈ ਉਨ੍ਹਾਂ ਨੂੰ ਚਲਣ ''ਚ ਵੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। 
5. ਮਹਿਮਾਨਾਂ ਦੀ ਸਹੂਲਿਅਦ ਦੇ ਲਈ ਕਮਰੇ ''ਚ ਡਸਟਬੀਨ ਵੀ ਜ਼ਰੂਰ ਰੱਖੋ।
6. ਚੀਜ਼ਾਂ ਨੂੰ ਆਰਾਮ ਨਾਲ ਰੱਖਣ ਦੇ ਲਈ ਸਾਈਡ ਟੇਬਲ ਵੀ ਹੋਣਾ ਚਾਹੀਦਾ ਹੈ।


Related News