ਇਸ ਤਰ੍ਹਾਂ ਬਣਾਓ ਮਸਾਲੇਦਾਰ ਦਾਲ ਢੋਕਲੀ

03/15/2018 11:03:21 AM

ਜਲੰਧਰ— ਦਾਲ ਮਸਾਲਿਆਂ ਅਤੇ ਕਣਕ ਦੇ ਆਟੇ ਤੋਂ ਤਿਆਰ ਦਾਲ ਢੋਕਲੀ ਰਾਜਸਥਾਨੀ ਡਿੱਸ਼ ਹੈ। ਇਸ 'ਚ ਮੂੰਗਫਲੀ ਪਾ ਕੇ ਇਸ ਦੇ ਸੁਆਦ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਇਹ ਬਹੁਤ ਹੀ ਸੁਆਦ ਹੁੰਦੀ ਹੈ। ਇਸ ਨੂੰ ਬਹੁਤ ਹੀ ਆਸਾਨੀ ਨਾਲ ਬਹੁਤ ਘੱਟ ਸਮੇਂ 'ਚ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਾਮਗਰੀ—
ਛੋਲਿਆਂ ਦੀ ਦਾਲ - 120 ਗ੍ਰਾਮ
ਪਾਣੀ - 660 ਮਿਲੀਲੀਟਰ
ਨਮਕ - 1 ਚੱਮਚ
ਹਲਦੀ - 1/4 ਚੱਮਚ
ਕਣਕ ਦਾ ਆਟਾ - 140 ਗ੍ਰਾਮ
ਵੇਸਣ - 2 ਚੱਮਚ
ਹਲਦੀ - 1/4 ਚੱਮਚ
ਅਜਵਾਇਨ - 1/4 ਚੱਮਚ
ਨਮਕ - 1/2 ਚੱਮਚ
ਤੇਲ - 1 ਚੱਮਚ
ਪਾਣੀ - 80 ਮਿਲੀਲੀਟਰ
ਤੇਲ - 2 ਚੱਮਚ
ਸਰ੍ਹੋਂ ਦੇ ਬੀਜ - 1/4 ਚੱਮਚ
ਜੀਰਾ - 1/4 ਚੱਮਚ
ਹਿੰਗ - 1/8 ਚੱਮਚ
ਸੁੱਕੀ ਲਾਲ ਮਿਰਚ - 2
ਅਦਰਕ-ਲਸਣ ਦਾ ਪੇਸਟ - 1 ਚੱਮਚ
ਮੂੰਗਫਲੀ - 2 ਚੱਮਚ
ਟਮਾਟਰ - 100 ਗ੍ਰਾਮ
ਲਾਲ ਮਿਰਚ - 1/2 ਚੱਮਚ
ਗੁੜ - 1 ਚੱਮਚ
ਨਿੰਬੂ ਦਾ ਰਸ - 1 ਚੱਮਚ
ਧਨੀਆ - ਗਾਰਨਿਸ਼ ਲਈ
ਵਿਧੀ—
1. ਸਭ ਤੋਂ ਪਹਿਲਾਂ ਕੁੱਕਰ ਵਿਚ 120 ਗ੍ਰਾਮ ਛੋਲਿਆਂ ਦੀ ਦਾਲ, 660 ਮਿਲੀਲੀਟਰ ਪਾਣੀ, 1 ਚੱਮਚ ਨਮਕ ਅਤੇ 1/4 ਚੱਮਚ ਹਲਦੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਢੱਕ ਕੇ 1 ਸੀਟੀ ਲਗਾਉਣ ਲਈ ਰੱਖ ਦਿਓ।
2. ਫਿਰ ਢੱਕਣ ਹਟਾ ਕੇ ਦਾਲ ਨੂੰ ਮੈਸ਼ਰ ਦੇ ਨਾਲ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਓ।
3. ਹੁਣ ਬਾਊਲ ਵਿਚ 140 ਗ੍ਰਾਮ ਕਣਕ ਦਾ ਆਟਾ, 2 ਚੱਮਚ ਵੇਸਣ, 1/4 ਚੱਮਚ ਹਲਦੀ, 1/4 ਚੱਮਚ ਅਜਵਾਇਨ, 1/2 ਚੱਮਚ ਨਮਕ, 1 ਚੱਮਚ ਤੇਲ, 80 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾ ਗੁੰਨ ਲਓ ਅਤੇ ਫਿਰ 10-15 ਮਿੰਟ ਲਈ ਇਕ ਪਾਸੇ ਰੱਖ ਦਿਓ।
4. ਹੁਣ ਆਟੇ ਨੂੰ ਬਰਾਬਰ ਭਾਗਾਂ ਵਿਚ ਵੰਡ ਲਓ ਅਤੇ ਇਸ ਦੀ ਲੋਈ ਬਣਾ ਕੇ ਪਤਲੀ ਰੋਟੀ ਦੀ ਤਰ੍ਹਾਂ ਬੇਲ ਲਓ।
5. ਫਿਰ ਇਸ ਨੂੰ ਕੱਟਰ ਨਾਲ ਚੌਰਸ ਕੱਟ ਕੇ ਇਕ ਪਾਸੇ ਰੱਖ ਦਿਓ। (ਵੀਡੀਓ 'ਚ ਦੇਖੋ)
6. ਇਸ ਤੋਂ ਬਾਅਦ ਕੜਾਈ ਵਿਚ 2 ਚੱਮਚ ਤੇਲ ਗਰਮ ਕਰਕੇ ਇਸ ਵਿਚ 1/4 ਚੱਮਚ ਸਰ੍ਹੋਂ ਦੇ ਬੀਜ, 1/4 ਚੱਮਚ ਜੀਰਾ, 1/8 ਚੱਮਚ ਹਿੰਗ, 2 ਸੁੱਕੀ ਲਾਲ ਮਿਰਚ ਪਾਓ ਅਤੇ ਹਿਲਾ ਲਓ।
7. ਹੁਣ ਇਸ ਵਿਚ 1 ਚੱਮਚ ਅਦਰਕ-ਲਸਣ ਦਾ ਪੇਸਟ ਪਾ ਕੇ 2-3 ਮਿੰਟ ਭੁੰਨੋਂ ਅਤੇ ਫਿਰ ਇਸ ਵਿਚ 2 ਚੱਮਚ ਮੂੰਗਫਲੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
8. ਫਿਰ ਇਸ ਵਿਚ 100 ਗ੍ਰਾਮ ਟਮਾਟਰ ਪਾ ਕੇ ਇਸ ਨੂੰ ਨਰਮ ਹੋਣ ਤੱਕ ਪਕਾਓ ਅਤੇ ਫਿਰ ਇਸ ਵਿਚ 1/2 ਚੱਮਚ ਲਾਲ ਮਿਰਚ ਮਿਕਸ ਕਰੋ।
9. ਹੁਣ ਤਿਆਰ ਤੱੜਕੇ 'ਚ ਪੱਕੀ ਹੋਈ ਦਾਲ ਪਾਓ ਅਤੇ ਫਿਰ ਇਸ ਵਿਚ 1 ਚੱਮਚ ਗੁੜ, 1 ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾਓ।
10. ਫਿਰ ਇਸ ਵਿਚ ਕੱਟੀ ਹੋਈ ਢੋਕਲੀ ਮਿਲਾਕੇ ਢੱਕਣ ਨਾਲ ਕਵਰ ਕਰਕੇ 10 ਮਿੰਟ ਤੱਕ ਪਕਾਓ।
11. ਦਾਲ ਢੋਕਲੀ ਬਣ ਕੇ ਤਿਆਰ ਹੈ। ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਰੋਟੀ ਨਾਲ ਸਰਵ ਕਰੋ।

 


Related News