ਹਲਦੀ ਵਾਲਾ ਪਾਣੀ ਪੀਣ ਨਾਲ ਮਿਲਦੇ ਹਨ ਚਮਤਕਾਰੀ ਫਾਇਦੇ

05/23/2017 10:59:52 AM

ਜਲੰਧਰ— ਹਲਦੀ ਦੀ ਵਰਤੋਂ ਨਾਲ ਭੋਜਨ ਸੁਆਦੀ ਬਣਦਾ ਹੈ ਅਤੇ ਇਸ ਦੇ ਨਾਨ-ਨਾਲ ਉਸ ਦਾ ਰੰਗ ਵੀ ਵਧੀਆ ਬਣ ਜਾਂਦਾ ਹੈ। ਹਲਦੀ ਸਰੀਰ ਨੂੰ ਸਿਹਤਮੰਦ ਬਣਾਉਣ ''ਚ ਸਹਾਈ ਹੈ। ਹਲਦੀ ਰੋਜ਼ਾਨਾ ਲੈਣ ਨਾਲ ਹਾਜਮਾ ਠੀਕ ਰਹਿੰਦਾ ਹੈ ਅਤੇ ਜੋੜਾਂ ''ਚ ਹੁੰਦਾ ਦਰਦ ਠੀਕ ਹੋ ਜਾਂਦਾ ਹੈ। ਨਿਰੋਗ ਰਹਿਣ ਲਈ ਹਲਦੀ ਵਾਲਾ ਪਾਣੀ ਪੀਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਹਲਦੀ ਵਾਲਾ ਪਾਣੀ ਪੀਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਹਲਦੀ ਵਾਲਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ। ਜਿਸ ਨਾਲ ਸਕਿਨ ਸੰਬੰਧੀ ਪਰੇਸ਼ਾਨੀਆਂ ਖਤਮ ਹੁੰਦੀਆਂ ਹਨ।
2. ਇਸ ਪਾਣੀ ਨੂੰ ਲਗਾਤਾਰ ਪੀਂਦੇ ਰਹਿਣ ਨਾਲ ਕੋਲੇਸਟਰੌਲ ਠੀਕ ਰਹਿੰਦਾ ਹੈ। ਜਿਸ ਨਾਲ ਦਿਲ ਸੰਬੰਧੀ ਬੀਮਾਰੀਆਂ ਨਹੀਂ ਹੁੰਦੀਆਂ।
3. ਗਰਮ ਪਾਣੀ ''ਚ ਨਿੰਬੂ, ਹਲਦੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਦੀ ਗੰਦਗੀ ਯੂਰਿਨ ਦੁਆਰਾ ਬਾਹਰ ਨਿਕਲ ਜਾਂਦੀ ਹੈ। ਜਿਸ ਨਾਲ ਬੁਢੇਪਾ ਦੂਰ ਰਹਿੰਦਾ ਹੈ।
4. ਸਰੀਰ ''ਚ ਕਿੰਨੀ ਵੀ ਸੋਜ ਹੋਵੇ, ਹਲਦੀ ਵਾਲਾ ਪਾਣੀ ਪੀਣ ਨਾਲ ਸੋਜ ਘੱਟ ਜਾਂਦੀ ਹੈ।
5. ਹਲਦੀ ਦਿਮਾਗ ਲਈ ਬਹੁਤ ਚੰਗੀ ਹੁੰਦੀ ਹੈ। ਭੁੱਲਣ ਦੀ ਬੀਮਾਰੀ ਜਿਵੇਂ ਡਿਮੇਸ਼ੀਆ ਅਤੇ ਅਲਜਾਈਮਰ ਨੂੰ ਵੀ ਇਸ ਦੇ ਨਿਯਮਿਤ ਸੇਵਨ ਨਾਲ ਘੱਟ ਕੀਤਾ ਜਾ ਸਕਦਾ ਹੈ।

Related News