IPL 2024 : ਕਾਰਤਿਕ ਦੀ ਚਮਤਕਾਰੀ ਪਾਰੀ ਦੇ ਬਾਵਜੂਦ 'ਰਿਕਾਰਡਤੋੜ' ਮੁਕਾਬਲੇ 'ਚ SRH ਹੱਥੋਂ ਹਾਰੀ RCB

04/16/2024 12:59:16 AM

ਸਪੋਰਟਸ ਡੈਸਕ- ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਰਿਕਾਰਡਤੋੜ ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਦਿਨੇਸ਼ ਕਾਰਤਿਕ ਤੇ ਕਪਤਾਨ ਡੁਪਲੇਸਿਸ ਦੇ ਧਮਾਕੇਦਾਰ ਅਰਧ ਸੈਂਕੜਿਆਂ ਦੇ ਬਾਵਜੂਦ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 25 ਦੌੜਾਂ ਨਾਲ ਹਰਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ ਹੈ। 

May be an image of 4 people, people playing American football, people playing football and text

ਇਸ ਤੋਂ ਪਹਿਲਾਂ ਬੈਂਗਲੁਰੂ ਦੇ ਕਪਤਾਨ ਡੁਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਦੋਵਾਂ ਹੱਥਾਂ ਨਾਲ ਖੁਸ਼ ਹੋ ਕੇ ਕਬੂਲਿਆ। 

PunjabKesari

ਹੈਦਰਾਬਾਦ ਦੇ ਓਪਨਰਾਂ ਦੇ ਸ਼ਾਨਦਰਾ ਪ੍ਰਦਰਸ਼ਨ ਤੋਂ ਬਾਅਦ ਟ੍ਰੈਵਿਸ ਹੈੱਡ (102) ਦੇ ਰਿਕਾਰਡ 39 ਗੇਂਦਾਂ 'ਚ ਜੜੇ ਗਏ ਸੈਂਕੜੇ ਤੋਂ ਬਾਅਦ ਹੈਨਰਿਕ ਕਲਾਸੇਨ (67) ਦੇ ਤੂਫ਼ਾਨੀ ਅਰਧ ਸੈਂਕੜੇ ਦੀ ਬਦੌਲਤ ਆਈ.ਪੀ.ਐੱਲ. ਟੂਰਨਾਮੈਂਟ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਟੀਮ ਨੇ 20 ਓਵਰਾਂ 'ਚ 3 ਵਿਕਟਾਂ ਗੁਆ ਕੇ 287 ਦੌੜਾਂ ਦਾ ਪਹਾੜ ਵਰਗਾ ਸਕੋਰ ਖੜ੍ਹਾ ਕਰ ਦਿੱਤਾ। 

PunjabKesari

ਇਸ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਲਈ ਇਹ ਟੀਚਾ ਚਾਹੇ ਬਹੁਤ ਮੁਸ਼ਕਲ ਸੀ, ਪਰ ਫਿਰ ਵੀ ਓਪਨਰ ਵਿਰਾਟ ਕੋਹਲੀ ਤੇ ਕਪਤਾਨ ਡੁਪਲੇਸਿਸ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਪਹਿਲੀ ਵਿਕਟ ਲਈ 6 ਓਵਰਾਂ 'ਚ ਹੀ 80 ਦੌੜਾਂ ਜੜ ਦਿੱਤੀਆਂ। ਪਰ ਵਿਰਾਟ ਕੋਹਲੀ ਵੱਡੇ ਟੀਚੇ ਦੇ ਦਬਾਅ ਹੇਠ ਆ ਕੇ 20 ਗੇਂਦਾਂ 'ਚ 42 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੇ ਆਪਣੀ ਪਾਰੀ 'ਚ 6 ਚੌਕੇ ਤੇ 2 ਛੱਕੇ ਲਗਾਏ। 

 

Image
ਇਸ ਤੋਂ ਬਾਅਦ ਵਿਲ ਜੈਕਸ 7 ਦੌੜਾਂ ਬਣਾ ਕੇ ਰਨ-ਆਊਟ ਹੋ ਗਿਆ। ਰਜਤ ਪਾਟੀਦਾਰ ਵੀ ਸਿਰਫ਼ 9 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਕਪਤਾਨ ਡੁਪਲੇਸਿਸ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਉਹ 28 ਗੇਂਦਾਂ 'ਚ 7 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾ ਕੇ ਆਊਟ ਹੋ ਗਿਆ।

Image
 
ਉਸ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡ ਰਿਹਾ ਸੌਰਵ ਚੌਹਾਨ ਵੀ ਪਹਿਲੀ ਗੇਂਦ 'ਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। ਮਹੀਪਾਲ ਲੋਮਰੋਰ 11 ਗੇਂਦਾਂ 'ਚ 19 ਦੌੜਾਂ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਬਣਿਆ।

Image

ਬੈਂਗਲੁਰੂ ਲਈ ਦਿਨੇਸ਼ ਕਾਰਤਿਕ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ ਜਿੱਤ ਦਿਵਾਉਣ ਲਈ ਪੂਰੀ ਜਾਨ ਲਗਾ ਦਿੱਤੀ, ਪਰ ਉਹ ਵੀ ਆਖ਼ਿਰ ਹਾਰ ਗਿਆ ਤੇ 35 ਗੇਂਦਾਂ 'ਚ 5 ਚੌਕੇ ਤੇ 7 ਛੱਕਿਆਂ ਦੀ ਮਦਦ ਨਾਲ 83 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤਰ੍ਹਾਂ ਬੈਂਗਲੁਰੂ ਇਹ ਮੁਕਾਬਲਾ 25 ਦੌੜਾਂ ਨਾਲ ਹਾਰ ਗਈ।

Image

ਇਸ ਜਿੱਤ ਦੇ ਨਾਲ ਹੈਦਰਾਬਾਦ ਦੇ 6 ਮੈਚਾਂ 'ਚ 4 ਜਿੱਤਾਂ ਨਾਲ 8 ਅੰਕ ਹੋ ਗਏ ਹਨ ਤੇ ਉਹ ਪੁਆਇੰਟ ਟੇਬਲ 'ਚ ਚੌਥੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਬੈਂਗਲੁਰੂ ਨੂੰ 7 ਮੈਚਾਂ 'ਚੋਂ ਸਿਰਫ਼ 1 ਜਿੱਤ ਮਿਲੀ ਹੈ, ਜਦਕਿ 6 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤਰ੍ਹਾਂ ਉਹ ਹਾਲੇ ਵੀ ਪੁਆਇੰਟ ਟੇਬਲ 'ਚ ਸਭ ਤੋਂ ਹੇਠਾਂ 10ਵੇਂ ਸਥਾਨ 'ਤੇ ਹੈ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News