ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਕ੍ਰਾਪ ਟਾਪ

Saturday, Apr 19, 2025 - 10:36 AM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਕ੍ਰਾਪ ਟਾਪ

ਮੁੰਬਈ- ਮੁਟਿਆਰਾਂ ਅਤੇ ਔਰਤਾਂ ਨੂੰ ਅੱਜਕੱਲ ਕ੍ਰਾਪ ਟਾਪ ਬਹੁਤ ਪਸੰਦ ਆ ਰਹੇ ਹਨ। ਇਥੇ ਇੰਡੀਅਨ ਡ੍ਰੈਸਿਜ ਵਿਚ ਸਾੜ੍ਹੀ ਅਤੇ ਲਹਿੰਗੇ ਨਾਲ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਕ੍ਰਾਪ ਟਾਪ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ। ਦੂਜੇ ਪਾਸੇ ਪੱਛਮੀ ਪਹਿਰਾਵੇ ਵਿਚ ਵੀ ਮੁਟਿਆਰਾਂ ਦੀ ਜੀਨਸ, ਫਾਰਮਲ ਪੈਂਟ, ਫਲੇਅਰ ਪੈਂਟ, ਟ੍ਰਾਊਡਰ ਅਤੇ ਸਕਰਟ ਨਾਲ ਵੀ ਤਰ੍ਹਾਂ-ਤਰ੍ਹਾਂ ਦੇ ਕ੍ਰਾਪ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ। ਕ੍ਰਾਪ ਟਾਪ ਇਕ ਤਰ੍ਹਾਂ ਦਾ ਉੱਪਰੀ ਪਹਿਰਾਵਾ ਹੈ ਜੋ ਮੁਟਿਆਰਾਂ ਅਤੇ ਔਰਤਾਂ ਵਿਚਾਲੇ ਬਹੁਤ ਲੋਕਪ੍ਰਿਯ ਹੈ। ਕ੍ਰਾਪ ਟਾਪ ਦੀ ਲੰਬਾਈ ਆਮਤੌਰ ’ਤੇ ਲੱਕ ਦੇ ਉੱਪਰ ਤੱਕ ਹੁੰਦੀ ਹੈ ਜੋ ਇਸਨੂੰ ਪਹਿਨਣ ਵਾਲਿਆਂ ਨੂੰ ਆਕਰਸ਼ਕ ਅਤੇ ਸਟਾਈਲਿਸ਼ ਬਣਾਉਂਦੀ ਹੈ। ਇਹ ਕ੍ਰਾਪ ਵੱਖ-ਵੱਖ ਡਿਜ਼ਾਈਨਾਂ ਵਿਚ ਆਉਂਦੇ ਹਨ ਜਿਵੇਂ ਕਿ ਪਲੇਨ, ਪ੍ਰਿੰਟਿਡ ਅਤੇ ਐਂਬ੍ਰਾਇਡਰਡ ਜਾਂ ਪੈਚਵਰਕ ਆਦਿ। ਪਲੇਨ ਕ੍ਰਾਪ ਟਾਪ ਸਿੰਪਲ ਡਿਜ਼ਾਈਨ ਵਿਚ ਆਉਂਦੇ ਹਨ ਅਤੇ ਇਸਨੂੰ ਵੱਖ-ਵੱਖ ਮੌਕਿਆਂ ’ਤੇ ਪਹਿਨਿਆ ਜਾ ਸਕਦਾ ਹੈ। ਪ੍ਰਿੰਟਿਡ ਕ੍ਰਾਪ ਟਾਪ ਵਿਚ ਵੱਖ-ਵੱਖ ਤਰ੍ਹਾਂ ਦੇ ਪ੍ਰਿੰਟਸ ਹੁੰਦੇ ਹਨ ਜਿਵੇਂ ਕਿ ਫਲੋਰਲ, ਜੀਓਮੈਟ੍ਰਿਕ ਅਤੇ ਐਬਸਟ੍ਰੈਕਟ ਆਦਿ ਜੋ ਮੁਟਿਆਰਾਂ ਨੂੰ ਬਹੁਤ ਕੂਲ ਲੁਕ ਦਿੰਦੇ ਹਨ।

ਐਂਬ੍ਰਾਇਡਰੀ ਕ੍ਰਾਪ ਟਾਪ ਵਿਚ ਐਂਬ੍ਰਾਇਡਰੀ ਦਾ ਕੰਮ ਹੁੰਦਾ ਹੈ ਜੋ ਇਸਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ। ਲੇਸ ਕ੍ਰਾਪ ਟਾਪ ਵਿਚ ਲੇਸ ਦੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਦੇ ਕ੍ਰਾਪ ਟਾਪ ਕਈ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਆਫ-ਸ਼ੋਲਡਰ ਕ੍ਰਾਪ ਟਾਪ ਵਿਚ ਆਫ ਸ਼ੋਲਡਰ ਡਿਜ਼ਾਈਨ ਹੁੰਦਾ ਹੈ। ਹਾਲਟਰ ਨੈੱਕ ਕ੍ਰਾਪ ਟਾਪ ਵਿਚ ਹਾਲਟਰ ਨੈੱਕ ਡਿਜ਼ਾਈਨ ਹੁੰਦਾ ਹੈ, ਜਿਸ ਨੂੰ ਮੁਟਿਆਰਾਂ ਸਾੜ੍ਹੀ ਅਤੇ ਸਕਰਟ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ। ਕ੍ਰਾਪ ਟਾਪ ਨੂੰ ਸਕਰਟ ਨਾਲ ਪਹਿਨਣ ਨਾਲ ਮੁਟਿਆਰਾਂ ਨੂੰ ਇੰਡੋ-ਵੈਸਟਰਨ ਲੁਕ ਮਿਲਦੀ ਹੈ। ਲਹਿੰਗਾ ਜਾਂ ਸਾੜ੍ਹੀ ਨਾਲ ਕ੍ਰਾਪ ਟਾਪ ਪਹਿਨਣ ਨਾਲ ਇਕ ਸਟਾਈਲਿਸ਼ ਅਤੇ ਆਕਰਸ਼ਕ ਲੁਕ ਮਿਲਦੀ ਹੈ। ਕ੍ਰਾਪ ਟਾਪ ਪਹਿਨਣ ਵਿਚ ਬਹੁਤ ਕੰਫਰਟੇਬਲ ਹੁੰਦੇ ਹਨ। ਮੁਟਿਆਰਾਂ ਗਰਮੀਆਂ ਵਿਚ ਇਸਨੂੰ ਜ਼ਿਆਦਾ ਪਹਿਨਣਾ ਪਸੰਦ ਕਰਦੀਆਂ ਹਨ। ਕ੍ਰਾਪ ਟਾਪ ਨੂੰ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ ਜਿਵੇਂ ਇਹ ਹਾਈ-ਵੈਸਟਿਡ ਪੈਂਟ ਅਤੇ ਸਰਟ ਦੇ ਨਾਲ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਲੁਕ ਦਿੰਦੇ ਹਨ। ਇਸ ਦੇ ਨਾਲ ਮੁਟਿਆਰਾਂ ਨੂੰ ਹੇਅਰ ਸਟਾਈਲ ਵਿਚ ਜ਼ਿਆਦਾਤਰ ਖੁੱਲ੍ਹੇ ਵਾਲ ਰੱਖੇ ਦੇਖਿਆ ਜਾ ਸਕਦਾ ਹੈ। ਜੁੱਤੀ ਵਿਚ ਮੁਟਿਆਰਾਂ ਇਸਦੇ ਨਾਲ ਹਾਈ ਹੀਲਸ, ਸੈਂਡਲ, ਪਲੇਟਫਾਰਮ ਹੀਲਸ, ਬੂਟਸ, ਸਪੋਰਟਸ ਸ਼ੂਜ, ਲਾਂਗ ਸ਼ੂਜ ਆਦਿ ਪਹਿਨਣਾ ਪਸੰਦ ਕਰ ਰਹੀਆਂ ਹਨ।


author

cherry

Content Editor

Related News