ਦਹੀਂ ਗ੍ਰੇਵੀ ਨਾਲ ਬਣਾਓ ਫੁੱਲਗੋਭੀ ਦੀ ਸਬਜ਼ੀ

03/16/2018 3:30:14 PM

ਜਲੰਧਰ— ਫੁੱਲਗੋਭੀ ਹਰ ਘਰ 'ਚ ਬਣਾਈ ਜਾਣ ਵਾਲੀ ਸਬਜ਼ੀ ਹੈ। ਜ਼ਿਆਦਾਤਰ ਲੋਕ ਫ੍ਰਾਈ ਕਰਕੇ ਜਾਂ ਫਿਰ ਛੌਂਕ ਲਗਾ ਕੇ ਸੁੱਕੀ ਸਬਜ਼ੀ ਬਣਾਉਦੇ ਹਨ। ਜੇਕਰ ਤੁਸੀਂ ਇਸ ਦੇ ਸੁਆਦ ਨੂੰ ਵੱਖਰਾ ਟਵੀਸਟ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਦਹੀਂ ਗ੍ਰੇਵੀ ਨਾਲ ਵੀ ਬਣਾ ਕੇ ਖਾ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਦਹੀਂ ਗ੍ਰੇਵੀ ਫੁੱਲਗੋਭੀ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਗਰਮ ਪਾਣੀ - 1 ਲੀਟਰ
ਨਮਕ - 1 ਚੱਮਚ
ਫੁੱਲਗੋਭੀ - 410 ਗ੍ਰਾਮ
ਤੇਲ - 50 ਮਿਲੀਲੀਟਰ
ਜੀਰਾ - 1/2 ਚੱਮਚ
ਮੇਥੀ ਦੇ ਬੀਜ - 1/4 ਚੱਮਚ
ਸਰ੍ਹੋਂ ਦੇ ਬੀਜ - 1/4 ਚੱਮਚ
ਹਿੰਗ - 1/8 ਚੱਮਚ
ਹਰੀ ਮਿਰਚ - 1 ਚੱਮਚ
ਅਦਰਕ - 1 ਚੱਮਚ
ਹਲਦੀ - 1/4 ਚੱਮਚ
ਵੇਸਣ - 2 ਚੱਮਚ
ਦਹੀਂ - 120 ਗ੍ਰਾਮ
ਪਾਣੀ - 440 ਮਿਲੀਲੀਟਰ
ਲਾਲ ਮਿਰਚ - 1/4 ਚੱਮਚ
ਚੀਨੀ - 1/2 ਚੱਮਚ
ਨਮਕ - 1 ਚੱਮਚ
ਗਰਮ ਮਸਾਲਾ - 1/4 ਚੱਮਚ
ਧਨੀਆ - ਗਾਰਨਿਸ਼ ਲਈ
ਵਿਧੀ—
1. ਸਭ ਤੋਂ ਪਹਿਲਾਂ ਬਾਊਲ ਵਿਚ 1 ਲੀਟਰ ਗਰਮ ਪਾਣੀ ਲੈ ਕੇ ਉਸ 'ਚ 1 ਚੱਮਚ ਨਮਕ, 410 ਗ੍ਰਾਮ ਫੁੱਲਗੋਭੀ ਪਾ ਕੇ 30 ਮਿੰਟ ਤੱਕ ਭਿਓਂ ਕੇ ਇਕ ਪਾਸੇ ਰੱਖ ਦਿਓ।
2. ਪੈਨ ਵਿਚ 50 ਮਿਲੀਲੀਟਰ ਤੇਲ ਗਰਮ ਕਰਕੇ ਇਸ ਵਿਚ 1/2 ਚੱਮਚ ਜੀਰਾ, 1/4 ਚੱਮਚ ਮੇਥੀ ਦੇ ਬੀਜ, 1/4 ਚੱਮਚ ਸਰ੍ਹੋਂ ਦੇ ਬੀਜ, 1/8 ਚੱਮਚ ਹਿੰਗ, 1 ਚੱਮਚ ਹਰੀ ਮਿਰਚ, 1 ਚੱਮਚ ਅਦਰਕ ਪਾਓ ਅਤੇ 2-3 ਮਿੰਟ ਤੱਕ ਭੁੰਨ ਲਓ।
3. ਹੁਣ ਇਸ ਵਿਚ 1/4 ਚੱਮਚ ਹਲਦੀ ਪਾ ਕੇ ਹਿਲਾਓ ਅਤੇ ਫਿਰ ਇਸ ਵਿਚ 2 ਚੱਮਚ ਵੇਸਣ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ 3 ਤੋਂ 5 ਮਿੰਟ ਤੱਕ ਪਕਾਓ।
4. ਫਿਰ ਇਸ ਵਿਚ 120 ਗ੍ਰਾਮ ਦਹੀਂ ਚੰਗੀ ਤਰ੍ਹਾਂ ਨਾਲ ਮਿਲਾਓ।
5. ਇਸ ਤੋਂ ਬਾਅਦ ਇਸ ਵਿਚ ਭਿਓਂ ਕੇ ਰੱਖੀ ਹੋਈ ਗੋਭੀ ਮਿਕਸ ਕਰੋ ਅਤੇ ਫਿਰ ਇਸ ਵਿਚ 440 ਮਿਲੀਲੀਟਰ ਪਾਣੀ, 1/4 ਚੱਮਚ ਲਾਲ ਮਿਰਚ, 1/2 ਚੱਮਚ ਚੀਨੀ, 1 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
6. ਹੁਣ ਇਸ ਨੂੰ ਢੱਕਣ ਨਾਲ ਕਵਰ ਕਰਕੇ 15 ਤੋਂ 20 ਮਿੰਟ ਤੱਕ ਪੱਕਣ ਲਈ ਰੱਖ ਦਿਓ।
7. ਫਿਰ ਇਸ ਵਿਚ 1/4 ਚੱਮਚ ਗਰਮ ਮਸਾਲਾ ਮਿਲਾ ਕੇ 5 ਮਿੰਟ ਲਈ ਪਕਾਓ।
8. ਫੁੱਲਗੋਭੀ ਦੀ ਸਬਜ਼ੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।

 


Related News