Cannes 2018: ਪਹਿਲੇ ਹੀ ਦਿਨ ਦੀਪਿਕਾ ਨੇ ਜਿੱਤਿਆ ਲੋਕਾਂ ਦਾ ਦਿਲ

05/11/2018 3:59:28 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਕਾਨਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰ ਚੁੱਕੀ ਹੈ। ਆਪਣੇ ਇੰਸਟਾਗਰਾਮ ਅਕਾਊਂਟ 'ਤੇ ਦੀਪਿਕਾ ਆਪਣੀ ਲੇਟੇਸਟ ਤਸਵੀਰਾਂ ਸ਼ੇਅਰ ਕਰ ਰਹੀ ਹੈ।  ਹਾਲ ਵਿਚ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਉਨ੍ਹਾਂ ਨੇ Philosophy di Lorenzo Serafini ਲੇਬਲ ਦਾ ਪ੍ਰਿਟੇਂਡ ਆਊਟਫਿੱਟ ਪਾਇਆ ਹੋਇਆ ਹੈ। ਇਸ ਨਾਲ ਉਨ੍ਹਾਂ ਨੇ ਹੈਵੀ ਈਅਰਰਿੰਗਸ ਕੈਰੀ ਕੀਤੇ ਹੋਏ ਹਨ। ਹਾਫ ਪੋਨੀ ਟੇਲ ਅਤੇ ਸਿੰਪਲ ਮੇਕਅੱਪ ਉਨ੍ਹਾਂ ਦੀ ਲੁੱਕ ਨੂੰ ਪੂਰਾ ਕਰ ਰਿਹਾ ਸੀ।
PunjabKesari
ਇਸ ਤੋਂ ਇਲਾਵਾ ਉਹ ਸਟਰਾਈਪ ਆਊਟਫਿੱਟ ਵਿਚ ਵੀ ਨਜ਼ਰ ਆਈ।
PunjabKesari
ਦੀਪਿਕਾ ਦੀ ਇਕ ਤਸਵੀਰ 'ਚ ਉਨ੍ਹਾਂ ਦਾ ਕੈਜੁਅਲ ਲੁੱਕ ਵੀ ਦਿਖਾਈ ਦਿੱਤਾ। ਉਨ੍ਹਾਂ ਨੇ ਵਾਈਟ ਟੀ-ਸ਼ਰਟ ਨਾਲ ਬਲੂ ਡੈਨਿਮ ਪਾਈ ਹੋਈ ਸੀ, ਜਿਸ ਦੇ ਨਾਲ ਸਟੀਲੇਟੋ ਪਹਿਨੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਪਹਿਲੀ ਵਾਰ 2010 ਵਿਚ ਕਾਨਸ ਫਿਲਮ ਫੈਸਟੀਵਲ 'ਚ ਅਪਿਏਰ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਦੀਪਿਕਾ ਕਾਨਸ 'ਚ ਸ਼ਿਰਕਤ ਕਰ ਰਹੀ ਹੈ।


Related News