ਅਨੋਖਾ ਪਰਿਵਾਰ, ਜਿਸ ਨੂੰ ਆਪਣੇ ਕੱਦ ਦੇ ਕਾਰਨ ਹੋਣਾ ਪੈਂਦਾ ਹੈ ਸ਼ਰਮਿੰਦਾ

Wednesday, Feb 01, 2017 - 01:42 PM (IST)

ਮੁੰਬਈ— ਦੁਨੀਆ ਭਰ ''ਚ ਕਈ ਤਰ੍ਹਾਂ ਦੇ ਲੋਕ ਰਹਿੰਦੇ ਹਨ। ਕੁਝ ਲੋਕ ਅਜਿਹੇ ਵੀ ਹਨ ਜੋ ਆਪਣੀ ਅਲੱਗ ਖਾਸੀਅਤ ਦੇ ਲਈ ਜਾਣੇ ਜਾਂਦੇ ਹਨ। ਕਿਸੇ ਵੀ ਵਿਅਕਤੀ ਦਾ ਕੱਦ ਉਸਦੀ ਪਸਨੈਲਿਟੀ ਦਾ ਅਹਿਮ ਹਿੱਸਾ ਹੁੰਦਾ ਹੈ। ਪਰ ਜਿਨ੍ਹਾਂ ਲੋਕਾਂ ਦਾ ਕੱਦ ਘੱਟ ਹੁੰਦਾ ਹੈ। ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਰਿਵਾਰ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਜ਼ਿਆਦਾਤਰ ਲੋਕ ਬੌਣੇ ਹਨ। ਇਹ ਪਰਿਵਾਰ ਬਾਕੀ ਪਰਿਵਾਰਾਂ ਨਾਲੋਂ ਬਹੁਤ ਅਲੱਗ ਹੈ। ਹੈਦਰਾਬਾਦ ''ਚ ਰਹਿਣ ਵਾਲੇ ਰਾਮ ਰਾਜ ਦੇ ਪਰਿਵਾਰ ''ਚ ਜਿਆਦਾਤਰ ਲੋਕ ਬੌਣੇ ਹਨ। ਇਹ ਪਰਿਵਾਰ ਹੈਦਰਾਬਾਦ ਦਾ ਸਭ ਤੋਂ ਵੱਡਾ ਬੌਣੇ ਲੋਕਾਂ ਦਾ ਪਰਿਵਾਰ ਹੈ। ਰਾਮ-ਰਾਜ ਦੇ ਪਰਿਵਾਰ ''ਚ 21 ਲੋਕ ਹਨ, ਜਿਸ ''ਚ 18 ਬੌਣੇ ਕੱਦ ਦੇ ਹਨ। ਉਹ 7 ਭੈਣਾਂ ਅਤੇ ਚਾਰ ਭਰਾਂ ਸਨ ਪਰ ਇਕ ਬੀਮਾਰੀ ਦੇ ਨਾਲ ਕਈ ਲੋਕ ਮਰ ਗਏ । ਪਰ ਹੁਣ ਉਨ੍ਹਾਂ ਦੇ ਪਰਿਵਾਰ ''ਚ 10 ਲੋਕ ਹਨ, ਜਿਨ੍ਹਾਂ ''ਚੋਂ 9 ਬੌਣੇ ਹਨ। ਦਰਅਸਲ, ਰਾਜ ਅਤੇ ਉਨ੍ਹਾਂ ਦੇ ਪਰਿਵਾਰ ਨੂੰ ''ਅਚੋਨਡਰੋਪਲਾਸੀਆ'' ਨਾਮਕ ਬੀਮਾਰੀ ਹੈ, ਜਿਸਦੇ ਕਾਰਨ ਉਨ੍ਹਾਂ ਦਾ ਕੱਦ ਬਹੁਤ ਘੱਟ ਹੈ। ਘੱਟ ਕੱਦ ਹੋਣ ਦੇ ਕਾਰਨ ਇਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਲੋਕਾਂ ਨੂੰ ਤੁਰਨ-ਫਿਰਨ ''ਚ ਵੀ ਬਹੁਤ ਪਰੇਸ਼ਾਨੀ ਆਉਂਦੀ ਹੈ। ਇਸ ਦੇ ਇਲਾਵਾ ਇਨ੍ਹਾਂ ਨੂੰ ਕਈ ਲੋਕਾਂ ਦਾ ਤਾਨੇ ਸੁਣਨੇ ਪੈਂਦੇ ਹਨ। ਪਰ ਇਸ ਬਾਰੇ ''ਚ ਰਾਮ ਦਾ ਕਹਿਣਾ ਹੈ ਕਿ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਹਾਂ ਤਾਂ ਲੋਕ ਸਾਨੂੰ ਅਜੀਬ ਸਵਾਲ ਪੁੱਛਦੇ ਹਨ। ਇਸ ਲਈ ਰਾਮ ਦੇ ਪਰਿਵਾਰ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।


Related News