ਪਿੰਪਲਸ ਤੋਂ ਪਾਉਣਾ ਚਾਹੁੰਦੇ ਹੋਏ ਛੁਟਕਾਰਾ ਤਾਂ ਲਗਾਓ ਲਈ ਵਰਤੋ ਨਿੰਮ ਦੇ ਇਹ ਘਰੇਲੂ ਫੇਸ ਪੈਕ, ਚਿਹਰਾ ਹੋ ਜਾਵੇਗਾ ਸਾਫ
Tuesday, Apr 07, 2026 - 11:15 AM (IST)
ਵੈੱਬ ਡੈਸਕ - ਨਿੰਮ ਦਾ ਪੌਦਾ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ ਅਤੇ ਚਮੜੀ ਦੀ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਫੰਗਲ ਗੁਣ ਮੁਹਾਸਿਆਂ, ਦਾਗ-ਧੱਬਿਆਂ ਅਤੇ ਚਮੜੀ ਦੀਆਂ ਇਨਫੈਕਸ਼ਨਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਨਿੰਮ ਨਾ ਸਿਰਫ਼ ਚਿਹਰੇ ਦੇ ਵਾਧੂ ਤੇਲ ਨੂੰ ਕੰਟਰੋਲ ਕਰਦਾ ਹੈ, ਸਗੋਂ ਚਮੜੀ ਨੂੰ ਸਾਫ਼ ਅਤੇ ਚਮਕਦਾਰ ਬਣਾਉਣ 'ਚ ਵੀ ਮਦਦਗਾਰ ਹੁੰਦਾ ਹੈ। ਜੇਕਰ ਤੁਸੀਂ ਵੀ ਪਿੰਪਲਸ ਤੋਂ ਪਰੇਸ਼ਾਨ ਹੋ, ਤਾਂ ਘਰ 'ਚ ਬਣੇ ਇਹ ਨਿੰਮ ਦੇ ਫੇਸ ਪੈਕ ਤੁਹਾਡੇ ਲਈ ਵਰਦਾਨ ਸਾਬਤ ਹੋ ਸਕਦੇ ਹਨ :--
ਨਿੰਮ ਅਤੇ ਵੇਸਣ ਦਾ ਫੇਸ ਪੈਕ
- ਨਿੰਮ ਦੇ ਪਾਊਡਰ 'ਚ ਵੇਸਣ ਅਤੇ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰੋ। ਇਸ ਨੂੰ ਚਿਹਰੇ 'ਤੇ 15-20 ਮਿੰਟ ਲਈ ਲਗਾਓ ਅਤੇ ਫਿਰ ਧੋ ਲਓ। ਇਹ ਪੈਕ ਚਮੜੀ ਨੂੰ ਸਾਫ਼ ਕਰਕੇ ਕੁਦਰਤੀ ਚਮਕ ਦਿੰਦਾ ਹੈ।
ਨਿੰਮ ਅਤੇ ਦਹੀਂ ਦਾ ਫੇਸ ਪੈਕ
- ਨਿੰਮ ਪਾਊਡਰ 'ਚ ਦਹੀਂ ਮਿਲਾ ਕੇ ਪੇਸਟ ਬਣਾਓ। 20 ਮਿੰਟ ਤੱਕ ਚਿਹਰੇ 'ਤੇ ਲਗਾਉਣ ਤੋਂ ਬਾਅਦ ਇਸ ਨੂੰ ਧੋ ਲਓ। ਇਹ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ ਅਤੇ ਖੁਸ਼ਕੀ ਦੂਰ ਕਰਨ 'ਚ ਮਦਦ ਕਰਦਾ ਹੈ।
ਨਿੰਮ ਅਤੇ ਐਲੋਵੇਰਾ ਫੇਸ ਪੈਕ
- ਨਿੰਮ ਦੇ ਪੇਸਟ 'ਚ ਐਲੋਵੇਰਾ ਜੈੱਲ ਮਿਲਾ ਕੇ 15-20 ਮਿੰਟ ਲਈ ਲਗਾਓ। ਇਹ ਚਮੜੀ ਨੂੰ ਠੰਡਕ ਦਿੰਦਾ ਹੈ ਅਤੇ ਪਿੰਪਲਸ ਕਾਰਨ ਹੋਣ ਵਾਲੀ ਜਲਣ ਨੂੰ ਘੱਟ ਕਰਦਾ ਹੈ।
ਨਿੰਮ ਅਤੇ ਮੁਲਤਾਨੀ ਮਿੱਟੀ ਦਾ ਫੇਸ ਪੈਕ
- ਨਿੰਮ ਪਾਊਡਰ, ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਦਾ ਮਿਸ਼ਰਣ ਤਿਆਰ ਕਰੋ। ਇਸ ਨੂੰ ਸੁੱਕਣ ਤੱਕ ਚਿਹਰੇ 'ਤੇ ਲਗਾਓ। ਇਹ ਪੈਕ ਖ਼ਾਸ ਕਰਕੇ ਤੇਲਯੁਕਤ (oily) ਚਮੜੀ ਲਈ ਬਹੁਤ ਫਾਇਦੇਮੰਦ ਹੈ।
ਨਿੰਮ ਅਤੇ ਹਲਦੀ ਦਾ ਫੇਸ ਪੈਕ
- ਨਿੰਮ ਦੇ ਪੇਸਟ 'ਚ ਸ਼ਹਿਦ ਅਤੇ ਇਕ ਚੁਟਕੀ ਹਲਦੀ ਮਿਲਾਓ। 15-20 ਮਿੰਟ ਬਾਅਦ ਚਿਹਰਾ ਧੋ ਲਓ। ਇਹ ਪੈਕ ਪਿੰਪਲਸ ਅਤੇ ਉਹਨਾਂ ਦੇ ਨਿਸ਼ਾਨਾਂ ਨੂੰ ਘਟਾਉਣ 'ਚ ਅਸਰਦਾਰ ਹੈ।
ਨਿੰਮ ਅਤੇ ਚੰਦਨ ਦਾ ਫੇਸ ਪੈਕ
- ਨਿੰਮ ਅਤੇ ਚੰਦਨ ਦੇ ਪਾਊਡਰ ਨੂੰ ਗੁਲਾਬ ਜਲ 'ਚ ਮਿਲਾ ਕੇ ਲਗਾਉਣ ਨਾਲ ਚਮੜੀ ਨੂੰ ਠੰਡਕ ਮਿਲਦੀ ਹੈ ਅਤੇ ਮੁਹਾਸੇ ਘੱਟ ਹੁੰਦੇ ਹਨ।
ਨਿੰਮ ਅਤੇ ਨੀਂਬੂ ਦਾ ਫੇਸ ਪੈਕ
- ਨਿੰਮ ਪਾਊਡਰ 'ਚ ਨੀਂਬੂ ਦਾ ਰਸ ਅਤੇ ਪਾਣੀ ਮਿਲਾ ਕੇ 10-12 ਮਿੰਟ ਲਈ ਲਗਾਓ। ਇਹ ਬਲੈਕਹੈੱਡਸ ਅਤੇ ਵਾਧੂ ਤੇਲ ਨੂੰ ਘਟਾਉਣ 'ਚ ਮਦਦ ਕਰਦਾ ਹੈ।
ਵਰਤੋਂ ਲਈ ਸੁਝਾਅ
ਇਹ ਫੇਸ ਪੈਕ ਕੁਦਰਤੀ ਤਰੀਕੇ ਨਾਲ ਚਮੜੀ ਦੀਆਂ ਸਮੱਸਿਆਵਾਂ ਨੂੰ ਠੀਕ ਕਰਦੇ ਹਨ। ਬਿਹਤਰ ਨਤੀਜਿਆਂ ਲਈ ਹਫ਼ਤੇ 'ਚ 1-2 ਵਾਰ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਨਾਲ ਚਮੜੀ ਸਾਫ਼, ਸਿਹਤਮੰਦ ਅਤੇ ਗਲੋਇੰਗ ਬਣੀ ਰਹੇਗੀ।
