Beauty Tips : ਲਿਪਸਟਿਕ ਨੂੰ ਲੰਮੇਂ ਸਮੇਂ ਤੱਕ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖ਼ਬਰ

09/27/2020 5:04:00 PM

ਜਲੰਧਰ (ਬਿਊਰੋ) - ਕੁੜੀ ਹੋਵੇ ਜਾਂ ਜਨਾਨੀ ਦੋਵਾਂ ਨੂੰ ਲਿਪਸਟਿਕ ਲਗਾਉਣ ਦਾ ਬਹੁਤ ਸ਼ੌਕ ਹੁੰਦਾ ਹੈ। ਜਿਸ ਨਾਲ ਉਨ੍ਹਾਂ ਦੀ ਖੂਬਸੂਰਤੀ ਹੋਰ ਵੱਧ ਜਾਂਦੀ ਹੈ। ਹਰੇਕ ਕੁੜੀ ਦੇ ਪਰਸ ਵਿਚ ਇਕ ਲਿਪਸਟਿਕ ਦਾ ਸ਼ੇਡ ਜ਼ਰੂਰ ਹੋਣਾ ਚਾਹੀਦਾ, ਜਿਸ ਨੂੰ ਉਹ ਕਿਤੇ ਵੀ ਅਤੇ ਕਦੇ ਵੀ ਪ੍ਰਯੋਗ ਕਰ ਸਕਦੀ ਹੈ। ਬਹੁਤ ਸਾਰੀਆਂ ਕੁੜੀਆਂ ਨੂੰ ਉਸ ਸਮੇਂ ਬਹੁਤ ਬੁਰਾ ਲਗਦਾ ਹੈ ਜਦੋਂ ਉਨ੍ਹਾਂ ਦੀ ਸਵੇਰ ਦੀ ਲਗਾਈ ਲਿਪਸਟਿਕ ਦੁਪਹਿਰ ਤੱਕ ਫਿੱਕੀ ਹੋ ਜਾਂਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਲਿਪਸਟਿਕ ਲਗਾਉਣੀ ਪੈਂਦੀ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਦੇ ਹਾਂ, ਜਿਸ ਦੀ ਵਰਤੋਂ ਕਰਨ ਨਾਲ ਤੁਹਾਡੀ ਲਿਪਸਟਿਕ ਕਦੇ ਫਿੱਕੀ ਨਹੀਂ ਹੋਵੇਗੀ।

ਲਿਪ ਪੈਨਸਿਲ
ਜਦੋਂ ਵੀ ਤੁਸੀਂ ਬੁੱਲਾਂ 'ਤੇ ਲਿਪਸਟਿਕ ਲਗਾਓ ਤਾਂ ਉਸ ਤੋਂ ਪਹਿਲਾਂ ਬੁੱਲਾਂ 'ਤੇ ਲਿਪ ਪੈਨਸਿਲ ਲਗਾ ਲਓ, ਜਿਸ ਮਗਰੋਂ ਤੁਸੀਂ ਸੋਹਣੇ ਤਰੀਕੇ ਨਾਲ ਬੁੱਲਾਂ ਨੂੰ ਸ਼ੇਪ ਦਿਓ। ਅਜਿਹਾ ਕਰਨ ਨਾਲ ਤੁਹਾਡੀ ਲਿਪਸਟਿਕ ਬਾਹਰ ਨਹੀਂ ਫੈਲੇਗੀ। 

PunjabKesari

ਚੀਨੀ ਅਤੇ ਸ਼ਹਿਦ
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਬੁੱਲ ਫੱਟ ਜਾਂਦੇ ਹਨ। ਕਟੇ ਫਟੇ ਹੋਏ ਬੁੱਲਾਂ 'ਤੇ ਲਿਪਸਟਿਕ ਜ਼ਿਆਦਾ ਦੇਰ ਤੱਕ ਟਿਕਦੀ ਨਹੀਂ। ਬੁੱਲਾਂ ਨੂੰ ਕੋਮਲ ਬਣਾਉਣ ਲਈ ਹਰ ਰੋਜ ਚੀਨੀ ਅਤੇ ਸ਼ਹਿਦ ਨੂੰ ਬੁੱਲਾਂ ’ਤੇ ਲਗਾ ਕੇ ਸਕਰਬ ਕਰੋ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ

ਲਿਪਸਟਿਕ ਬੁਰਸ਼
ਬੁੱਲ੍ਹਾ 'ਤੇ ਲਿਪਸਟਿਕ ਲਗਾਉਣ ਲਈ ਹਮੇਸ਼ਾ ਲਿਪਸਟਿਕ ਬੁਰਸ਼ ਦਾ ਇਸਤੇਮਾਲ ਕਰੋ। ਅਜਿਹਾ ਕਰਨ ਨਾਲ ਤੁਹਾਡੇ ਬੁੱਲਾਂ ਤੇ ਚੰਗੀ ਤਰ੍ਹਾਂ ਲਿਪਸਟਿਕ ਲੱਗ ਜਾਵੇਗੀ। ਬੁੱਲਾਂ 'ਤੇ ਜਦੋਂ ਵੀ ਲਿਪਸਟਿਕ ਲਗਾਓ ਤਾਂ ਇਕ ਕੋਟ ਲਗਾਉਣ ਤੋਂ ਬਾਅਦ ਬੁੱਲਾਂ ਨੂੰ ਟਿਸ਼ੂ ਪੇਪਰ ਦੇ ਵਿਚ ਦਬਾ ਕੇ ਫਾਲਤੂ ਲਿਪਸਟਿਕ ਉਤਾਰ ਦਿਓ।

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਸ਼ੱਕਰ ਦੇ ਦਾਣੇ
ਬੁੱਲ੍ਹਾਂ ਉੱਪਰ ਸ਼ੱਕਰ ਦੇ ਦਾਣੇ ਲਗਾ ਕੇ ਥੋੜ੍ਹਾ ਜਿਹਾ ਰਬ ਕਰੋ। ਇਸ ਨਾਲ ਲਿਪਸਟਿਕ ਜ਼ਿਆਦਾ ਦੇਰ ਤੱਕ ਬੁੱਲ੍ਹਾਂ ਉੱਪਰ ਟਿਕੀ ਰਹੇਗੀ। ਬੁਲ੍ਹਾਂ ਲਈ ਤੁਸੀਂ ਲਿਪ ਬਾਮ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨੂੰ ਇਸਤੇਮਾਲ ਕਰਨ ਨਾਲ ਤੁਹਾਨੂੰ ਨਵੀਂ ਲੁਕ ਮਿਲੇਗੀ।  

ਪੜ੍ਹੋ ਇਹ ਵੀ ਖਬਰ - Beauty Tips : ਖ਼ੂਬਸੂਰਤ ਅਤੇ ਜਵਾਨ ਦਿਸਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਅਪਣਾਓ ਇਹ ਨੁਸਖ਼ੇ

ਲਿਪ ਸਟੇਨ ਦੀ ਕਰੋ ਵਰਤੋਂ
ਪਾਰਟੀ ਆਦਿ ਵਿਚ ਤੁਹਾਡੀ ਲਿਪਸਟਿਕ ਜ਼ਿਆਦਾ ਸਮੇਂ ਤੱਕ ਟਿਕੀ ਨਹੀਂ ਰਹਿੰਦੀ ਹੈ ਅਤੇ ਬਾਅਦ ਵਿਚ ਤੁਹਾਡਾ ਲੁਕ ਖ਼ਰਾਬ ਲੱਗਣ ਲੱਗਦਾ ਹੈ। ਇਸ ਸਮੇਂ ਵਿਚ ਤੁਸੀਂ ਲਿਪ ਸਟੇਨ ਦਾ ਯੋਜ ਕਰੋ। ਇਹ ਨਾ ਤਾਂ ਚਿਪਚਿਪਾ ਹੁੰਦਾ ਹੈ ਅਤੇ ਨਹੀਂ ਹੀ ਇਹ ਫੈਲਰਦਾ ਹੈ ਅਤੇ ਤੁਹਾਡੇ ਬੁਲ੍ਹਾਂ 'ਤੇ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ।

ਪੜ੍ਹੋ ਇਹ ਵੀ ਖਬਰ - Beauty Tips : ਚਮੜੀ ’ਤੇ ਨਿਖਾਰ ਲਿਆਉਣ ਲਈ ਕਰੋ ਘਰ ‘ਚ ਬਣੇ ‘ਖੀਰੇ’ ਦੇ ਫੇਸ ਪੈਕ ਦੀ ਵਰਤੋਂ

PunjabKesari


rajwinder kaur

Content Editor

Related News