Beauty Tips: ਚਿਹਰੇ ਤੋਂ ਦਾਗ-ਧੱਬੇ ਦੂਰ ਕਰਨ ਲਈ ਲਗਾਓ ਓਟਸ ਦੇ ਪਾਊਡਰ ਦਾ ਬਣਿਆ ਫੇਸ ਪੈਕ

Thursday, Jan 27, 2022 - 04:18 PM (IST)

ਨਵੀਂ ਦਿੱਲੀ- ਬਹੁਤੀਆਂ ਔਰਤਾਂ ਚਿਹਰੇ ’ਤੇ ਹੋਣ ਵਾਲੇ ਦਾਗ-ਧੱਬਿਆਂ ਤੋਂ ਪਰੇਸ਼ਾਨ ਰਹਿੰਦੀਆਂ ਹਨ। ਇਨ੍ਹਾਂ ਦਾਗਾਂ ਨੂੰ ਮਿਟਾਉਣ ਲਈ ਉਹ ਮਹਿੰਗੇ ਤੋਂ ਮਹਿੰਗੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ। ਕਈ ਵਾਰ ਇਹ ਪ੍ਰੋਡਕਟਸ ਉਨ੍ਹਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਦੀ ਥਾਂ ਹੋਰ ਵਧਾ ਦਿੰਦੇ ਹਨ। ਹੇਠਾਂ ਚਿਹਰੇ ’ਤੇ ਹੋਣ ਵਾਲੇ ਕਾਲੇ ਦਾਗ-ਧੱਬਿਆਂ ਨੂੰ ਦੂਰ ਕਰਨ ਦੇ ਘਰੇਲੂ ਟਿਪਸ ਦੱਸੇ ਜਾ ਰਹੇ ਹਨ
ਪਪੀਤੇ ਦਾ ਫੇਸ ਪੈਕ
ਪਪੀਤਾ ਬਹੁਤ ਗੁਣਕਾਰੀ ਹੁੰਦਾ ਹੈ। ਕਈ ਬਿਊਟੀ ਪ੍ਰੋਡਕਟਸ ’ਚ ਪਪੀਤੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤੁਸੀਂ ਘਰ ’ਚ ਪਪੀਤਾ ਫੇਸ ਪੈਕ ਬਣਾ ਕੇ ਚਿਹਰੇ ਦੇ ਕਾਲੇ ਦਾਗ-ਧੱਬੇ ਦੂਰ ਕਰ ਸਕਦੇ ਹੋ। ਇਸ ਲਈ ਇਕ ਕਟੋਰੀ ’ਚ ਕੱਟਿਆ ਹੋਇਆ ਪਪੀਤਾ ਲਓ ਤੇ ਉਸ ਨੂੰ ਮੈਸ਼ ਕਰ ਕੇ ਪੇਸਟ ਬਣਾ ਲਓ। ਇਸ ਪੇਸਟ ’ਚ ਦਸ ਬੂੰਦਾਂ ਨਿੰਬੂ ਅਤੇ ਅੱਧਾ ਛੋਟਾ ਚਮਚਾ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ’ਤੇ ਚੰਗੀ ਤਰ੍ਹਾਂ ਲਗਾਓ। ਇਸ ਨੂੰ ਦਿਨ ’ਚ ਘੱਟੋ-ਘੱਟ ਦੋ ਵਾਰ ਜਰੂਰ ਲਗਾਓ।

PunjabKesari
ਗੰਢਿਆਂ ਦਾ ਰਸ
ਗੰਢਿਆਂ ’ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਚਿਹਰੇ ਲਈ ਚੰਗਾ ਹੁੰਦਾ ਹੈ। ਚਿਹਰੇ ਦੇ ਦਾਗ-ਧੱਬੇ ਦੂਰ ਕਰਨ ਲਈ ਤੁਸੀਂ ਗੰਢਿਆਂ ਦਾ ਰਸ ਸਿੱਧਾ ਆਪਣੇ ਚਿਹਰੇ ’ਤੇ ਲਗਾ ਸਕਦੇ ਹੋ। ਗੰਢਿਆਂ ਦੇ ਰਸ ਨੂੰ ਆਪਣੇ ਚਿਹਰੇ ’ਤੇ ਲਗਾ ਕੇ ਘੱਟੋ-ਘੱਟ 30 ਮਿੰਟਾਂ ਤਕ ਛੱਡ ਦਿਓ। 30 ਮਿੰਟਾਂ ਬਾਅਦ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਹਫਤੇ ’ਚ ਘੱਟੋ-ਘੱਟ 3 ਤੋਂ 4 ਵਾਰ ਗੰਢੇ ਦਾ ਰਸ ਚਿਹਰੇ ’ਤੇ ਲਗਾਓ।

PunjabKesari
ਓਟਸ
ਚਿਹਰੇ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਦਾਗ ਧੱਬਿਆਂ ਨੂੰ ਦੂਰ ਕਰਨ ’ਚ ਓਟਸ ਕਾਫੀ ਫਾਇਦੇਮੰਦ ਹੁੰਦਾ ਹੈ। ਓਟਸ ਫੇਸ ਪੈਕ ਬਣਾਉਣ ਲਈ ਦੋ ਚਮਚੇ ਓਟਸ ਪਾਉੂਡਰ ’ਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਚਿਹਰੇ ’ਤੇ ਲਗਾਓ।

PunjabKesari
ਐਲੋਵੇਰਾ
ਐਲੋਵੇਰਾ ਚਿਹਰੇ ਲਈ ਕਾਫੀ ਚੰਗਾ ਹੁੰਦਾ ਹੈ। ਇਸ ਨੂੰ ਸਿੱਧੇ ਚਿਹਰੇ ’ਤੇ ਲਗਾਉਣ ਨਾਲ ਦਾਗ-ਧੱਬੇ ਦੂਰ ਹੁੰਦੇ ਹਨ। ਤੁਸੀਂ ਚਾਹੋ ਤਾਂ ਐਲੋਵੇਰਾ ਦੀ ਥਾਂ ਬਾਜ਼ਾਰ ’ਚ ਮਿਲਣ ਵਾਲੀ ਐਲੋਵੇਰਾ ਜੈੱਲ ਦੀ ਵੀ ਵਰਤੋਂ ਕਰ ਸਕਦੇ ਹੋ।


Aarti dhillon

Content Editor

Related News