Beauty Tips: ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

01/22/2021 3:58:20 PM

ਜਲੰਧਰ—ਬਦਲਦੇ ਮੌਸਮ ਦਾ ਅਸਰ ਨਾ ਸਿਰਫ ਸਿਹਤ 'ਤੇ ਪੈਂਦਾ ਹੈ ਸਗੋਂ ਬੁੱਲ੍ਹਾਂ 'ਤੇ ਵੀ ਇਸ ਦਾ ਅਸਰ ਸਾਫ ਦਿਖਾਈ ਦਿੰਦਾ ਹੈ। ਮੌਸਮ 'ਚ ਆ ਰਹੇ ਬਦਲਾਅ ਦੌਰਾਨ ਜੇਕਰ ਬੁੱਲ੍ਹਾਂ ਦੀ ਦੇਖਭਾਲ ਨਾ ਕੀਤੀ ਜਾਵੇ ਤਾਂ ਉਹ ਫੱਟਣ ਅਤੇ ਕਾਲੇ ਪੈਣ ਲੱਗ ਜਾਂਦੇ ਹਨ। ਬੁੱਲ੍ਹਾਂ ਨੂੰ ਸਕਰੱਬ ਕਰਨ ਲਈ ਬਾਜ਼ਾਰ 'ਚ ਕਈ ਤਰ੍ਹਾਂ ਦੇ ਸਕਰੱਬ ਉਪਲੱਬਧ ਹਨ ਪਰ ਤੁਸੀਂ ਘਰ 'ਚ ਵੀ ਬੁੱਲ੍ਹਾਂ ਦਾ ਸਕਰੱਬ ਬਣਾ ਸਕਦੇ ਹੋ ਜਿਸ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਅਤੇ ਸੋਹਣੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ:Cooking Tips : ਘਰ ਦੀ ਰਸੋਈ 'ਚ ਇੰਝ ਬਣਾਓ ਗੁਡ਼਼ ਵਾਲੇ ਸ਼ੱਕਰਪਾਰੇ

ਨਾਰੀਅਲ ਤੇ ਸ਼ਹਿਦ-ਇਕ ਚਮਚ ਨਾਰੀਅਲ ਦਾ ਤੇਲ 'ਚ ਸ਼ਹਿਦ, 2 ਚਮਚੇ ਭੂਰੀ ਖੰਡ, ਅੱਧਾ ਚਮਚਾ ਕੋਸਾ ਪਾਣੀ ਮਿਕਸ ਕਰਕੇ ਸਕਰੱਬ ਤਿਆਰ ਕਰ ਲਓ। ਇਸ ਨੂੰ 2 ਤੋਂ 3 ਮਿੰਟ ਤੱਕ ਸਰਕੁਲਰ ਮੋਸ਼ਨ 'ਚ ਬੁੱਲ੍ਹਾਂ 'ਤੇ ਲਗਾ ਕੇ ਕੋਸੇ ਪਾਣੀ ਨਾਲ ਧੋ ਲਓ। ਨਾਰੀਅਲ ਤੇਲ 'ਚ ਐਂਟੀ-ਆਕਸੀਡੈਂਟ, ਫੈਟੀ ਐਸਿਡ ਪਾਇਆ ਜਾਂਦਾ ਹੈ ਜੋ ਕਿ ਚਮੜੀ ਨੂੰ ਪੋਸ਼ਣ ਦਿੰਦਾ ਹੈ। ਭੂਰੀ ਖੰਡ ਨੈਚੂਰਲ ਐਕਸਫੋਲੀਏਟਰ ਦਾ ਕੰਮ ਕਰਦੀ ਹੈ, ਜਿਸ ਨਾਲ ਚਮੜੀ ਦੀਆਂ ਮ੍ਰਿਤਕ ਕੋਸ਼ਿਕਾਵਾਂ ਅਤੇ ਖਰਾਬ ਖੁਸ਼ਕ ਚਮੜੀ ਪੂਰੀ ਤਰ੍ਹਾਂ ਨਿਕਲ ਜਾਂਦੀ ਹੈ। ਸ਼ਹਿਦ ਨਾਲ ਬੁੱਲ੍ਹਾਂ ਨੂੰ ਕਾਫ਼ੀ ਨਮੀ ਮਿਲਦੀ ਹੈ।

PunjabKesari

ਪੁਦੀਨੇ ਨਾਲ ਤਿਆਰ ਕੀਤਾ ਸਕਰੱਬ
2 ਚਮਚੇ ਜੈਤੂਨ ਜਾਂ ਨਾਰੀਅਲ ਦੇ ਤੇਲ 'ਚ 2 ਚਮਚੇ ਖੰਡ, 8 ਤੋਂ 10 ਬੂੰਦ ਪੁਦੀਨੇ ਦਾ ਤੇਲ ਅਤੇ ਅੱਧਾ ਚਮਚਾ ਅੰਗੂਰ ਦੇ ਬੀਜਾਂ ਦਾ ਤੇਲ ਮਿਕਸ ਕਰਕੇ ਸਕਰੱਬ ਤਿਆਰ ਕਰ ਲਓ। ਪੁਦੀਨੇ ਦਾ ਤੇਲ ਬੁੱਲ੍ਹਾਂ ਦਾ ਖ਼ੂਨ ਦਾ ਦੌਰਾ ਵਧਾ ਕੇ ਉਨ੍ਹਾਂ ਨੂੰ ਆਕਰਸ਼ਿਤ ਬਣਾਉਣ 'ਚ ਮਦਦ ਕਰਦੇ ਹਨ, ਇਸ ਦੇ ਨਾਲ ਹੀ ਅੰਗੂਰਾਂ ਦਾ ਤੇਲ ਹਲਕਾ ਹੋਣ ਦੇ ਨਾਲ ਇਸ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਕਿ ਬੁੱਲ੍ਹਾਂ ਨੂੰ ਮਾਇਸਚੁਰਾਈਜ਼ ਕਰਦੇ ਹਨ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

ਭੂਰੀ ਖੰਡ ਅਤੇ ਸ਼ਹਿਦ
ਅੱਧਾ ਚਮਚਾ ਸ਼ਹਿਦ ਅਤੇ ਭੂਰੀ ਖੰਡ 'ਚ 5 ਤੋਂ 6 ਬੂੰਦਾਂ ਲੈਵੇਂਡਰ ਦੇ ਤੇਲ ਦੀਆਂ ਮਿਕਸ ਕਰਕੇ ਬੁੱਲ੍ਹਾਂ 'ਤੇ ਸਕਰੱਬ ਕਰੋ। ਇਸ ਨਾਲ ਤੁਹਾਡੇ ਬੁੱਲ੍ਹਾਂ ਦੀ ਰੰਗਤ 'ਚ ਨਿਖਾਰ ਆਉਣ ਦੇ ਨਾਲ ਉਹ ਫੱਟਣ ਤੋਂ ਵੀ ਬਚਣਗੇ।

PunjabKesari

ਚਾਕਲੇਟ ਸਕਰੱਬ
ਇਕ ਚਮਚਾ ਕੋਕੋ ਪਾਊਡਰ, 2 ਚਮਚੇ ਭੂਰੀ ਖੰਡ, ਜੈਤੂਨ ਦਾ ਤੇਲ, 3/4 ਚਮਚਾ ਸ਼ਹਿਦ ਮਿਕਸ ਕਰਕੇ ਹਲਕੇ ਹੱਥਾਂ ਨਾਲ ਬੁੱਲ੍ਹਾਂ 'ਤੇ ਸਕਰੱਬ ਕਰੋ। ਇਸ ਨਾਲ ਬੁੱਲ੍ਹ ਮੁਲਾਇਮ ਹੋਣ ਦੇ ਨਾਲ ਟੈਨਿੰਗ ਫਰੀ ਵੀ ਹੋਣਗੇ।

ਦਾਲਚੀਨੀ
ਅੱਧਾ ਚਮਚਾ ਦਾਲਚੀਨੀ ਪਾਊਡਰ, ਸ਼ਹਿਦ, ਜੈਤੂਨ ਦਾ ਤੇਲ ਮਿਕਸ ਕਰਕੇ ਹਲਕੇ ਹੱਥਾਂ ਨਾਲ ਬੁੱਲ੍ਹਾਂ 'ਤੇ ਲਗਾਓ। ਇਸ ਨਾਲ ਬੁੱਲ੍ਹਾਂ ਦੀ ਸਾਰੀ ਡੈੱਡ ਸਕਿਨ ਨਿਕਲ ਜਾਵੇਗੀ। ਇਸ ਦੇ ਨਾਲ ਹੀ ਬੁੱਲ੍ਹ ਮੋਟੇ ਨਜ਼ਰ ਆਉਣਗੇ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News