Beauty Tips: ਵਾਲਾਂ ''ਚ ਕਲਰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਲਗਾਓ ਇਹ ਕੁਦਰਤੀ ਹੇਅਰ ਮਾਸਕ

10/09/2021 4:55:04 PM

ਨਵੀਂ ਦਿੱਲੀ- ਹੇਅਰ ਕਲਰ (ਵਾਲਾਂ ਨੂੰ ਰੰਗ) ਕਰਵਾਉਣਾ ਅੱਜ ਕੱਲ ਲੜਕੀਆਂ 'ਚ ਆਮ ਹੋ ਗਿਆ ਹੈ। ਇਸ ਨਾਲ ਉਨ੍ਹਾਂ ਦੀ ਲੁੱਕ ਆਕਰਸ਼ਕ ਲੱਗਦੀ ਹੈ ਪਰ ਹੇਅਰ ਕਲਰ ਕਰਵਾਉਣ ਤੋਂ ਬਾਅਦ ਵਾਲਾਂ ਦੀ ਦੇਖਭਾਲ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਨਹੀਂ ਤਾਂ ਇਸ ਦੇ ਜਲਦੀ ਹੀ ਖਰਾਬ ਹੋਣ ਦੀ ਪਰੇਸ਼ਾਨੀ ਆ ਸਕਦੀ ਹੈ। ਇਸ ਤੋਂ ਇਲਾਵਾ ਵਾਲ ਰੁੱਖੇ-ਬੇਜਾਨ ਨਜ਼ਰ ਆਉਣ ਲੱਗਦੇ ਹਨ। ਅਜਿਹੇ 'ਚ ਇਨ੍ਹਾਂ ਪਰੇਸ਼ਾਨੀਆਂ ਤੋਂ ਬਚਣ ਲਈ ਤੁਸੀਂ ਕੁਝ ਕੁਦਰਤੀ ਹੇਅਰ ਮਾਸਕ ਲਗਾ ਸਕਦੇ ਹੋ। ਇਸ ਤੋਂ ਇਲਾਵਾ ਵਾਲਾਂ ਦਾ ਰੰਗ ਲੰਬੇ ਸਮੇਂ ਤੱਕ ਟਿਕਿਆ ਰਹੇਗਾ। ਇਸ ਦੇ ਨਾਲ ਹੀ ਵਾਲ ਜੜ੍ਹਾਂ ਤੋਂ ਪੋਸ਼ਿਤ ਹੋਣਗੇ। ਚੱਲੋ ਜਾਣਦੇ ਹਾਂ ਇਸ ਦੇ ਬਾਰੇ 'ਚ...

20 Stunning Black Cherry Hair Color Ideas for 2021
ਜੈਤੂਨ ਹੇਅਰ ਮਾਸਕ
ਇਸ ਲਈ ਇਕ ਪੈਨ 'ਚ 1/2 ਕੱਪ ਜੈਤੂਨ ਤੇਲ 'ਚ 2 ਛੋਟੇ ਚਮਚੇ ਅਨਸਾਲਟੇਡ ਬਟਰ ਮਿਲਾਓ। ਹੁਣ ਇਸ 'ਚ ਇਕ ਛੋਟਾ ਚਮਚਾ ਡਰਾਈ ਰੋਜਮੇਰੀ ਪਾ ਕੇ 5 ਮਿੰਟ ਤੱਕ ਉਬਾਲੋ। ਇਸ ਨੂੰ ਠੰਡਾ ਹੋਣ 'ਤੇ ਛਾਣਨੀ ਨਾਲ ਛਾਣ ਕੇ ਬੋਤਲ ਭਰ ਲਓ। ਹੁਣ ਇਸ ਨੂੰ ਕੋਸੇ ਪਦਾਰਥ ਨਾਲ ਵਾਲਾਂ 'ਤੇ ਮਸਾਜ ਕਰਦੇ ਹੋਏ ਲਗਾਓ। ਇਸ ਨੂੰ 1 ਘੰਟਾ ਲੱਗਾ ਰਹਿਣ ਦਿਓ। ਬਾਅਦ 'ਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਕੇ ਸੁਕਾ ਲਓ। ਇਸ ਨਾਲ ਤੁਹਾਡਾ ਰੰਗ ਲੰਬੇ ਸਮੇਂ ਤੱਕ ਟਿਕਿਆ ਰਹੇਗਾ। ਇਸ ਨਾਲ ਹੀ ਵਾਲ ਜੜ੍ਹਾਂ ਤੋਂ ਮਜ਼ਬੂਤ ਹੋਣਗੇ। ਅਜਿਹੇ 'ਚ ਤੁਹਾਨੂੰ ਮਜ਼ਬੂਤ, ਸੰਘਣੇ, ਲੰਬੇ, ਮੁਲਾਇਮ ਅਤੇ ਚਮਕਦਾਰ ਵਾਲ ਮਿਲਣਗੇ।

PunjabKesari
ਕੇਲਿਆਂ ਨਾਲ ਤਿਆਰ ਹੇਅਰ ਮਾਸਕ
ਇਸ ਲਈ ਕੌਲੀ 'ਚ 1 ਕੇਲਾ ਮੈਸ਼ ਕਰੋ। ਹੁਣ ਇਸ 'ਚ 2 ਛੋਟੇ ਚਮਚੇ ਨਾਰੀਅਲ ਤੇਲ ਦੇ ਮਿਲਾਓ। ਇਸ ਦੇ ਬਾਅਦ ਇਸ 'ਚ 1 ਅੰਡਾ ਪਾ ਕੇ ਚੰਗੀ ਤਰ੍ਹਾਂ ਮਿਲਾਓ। ਤੁਹਾਡਾ ਹੇਅਰ ਮਾਸਕ ਬਣ ਕੇ ਤਿਆਰ ਹੈ। ਇਸ ਨੂੰ ਸਕੈਲਪ 'ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਪੂਰੇ ਵਾਲਾਂ 'ਤੇ ਲਗਾਓ। ਵਾਲ ਜੜ੍ਹਾਂ ਤੋਂ ਪੋਸ਼ਿਤ ਹੋਣਗੇ। ਇਸ ਦੇ ਨਾਲ ਹੀ ਵਾਲਾਂ ਦਾ ਝੜਣਾ ਬੰਦ ਹੋਵੇਗਾ। ਇਸ ਨਾਲ ਤੁਹਾਡੇ ਵਾਲ ਲੰਬੇ, ਸੰਘਣੇ, ਮੁਲਾਇਮ ਅਤੇ ਚਮਕਦਾਰ ਨਜ਼ਰ ਆਉਣਗੇ।

50 Best Hair Colors and Hair Color Trends for 2021 - Hair Adviser
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
-ਵਾਲਾਂ 'ਤੇ ਧੂਪ ਪੈਣ ਨਾਲ ਵਾਲਾਂ ਦਾ ਰੰਗ ਜਲਦੀ ਉਤਰਨ ਲੱਗਦਾ ਹੈ। ਇਸ ਲਈ ਹੇਅਰ ਕਲਰ ਕਰਵਾਉਣ ਤੋਂ ਬਾਅਦ ਧੁੱਪ 'ਚ ਜਾਣ ਤੋਂ ਬਚੋ। ਇਸ ਤੋਂ ਇਲਾਵਾ ਸਿਰ ਨੂੰ ਕਵਰ ਕਰਕੇ ਹੀ ਘਰ ਤੋਂ ਬਾਹਰ ਜਾਓ।
ਵਾਲਾਂ ਨੂੰ ਧੋਣ ਨਾਲ ਹੇਅਰ ਕਲਰ ਵਾਲੇ ਹੀ ਸ਼ੈਂਪੂ ਦੀ ਵਰਤੋਂ ਕਰੋ। ਇਸ ਨਾਲ ਰੰਗ ਲੰਬੇ ਤੱਕ ਟਿਕਿਆ ਰਹਿੰਦਾ ਹੈ। ਇਸ ਲਈ ਤੁਸੀਂ ਹੇਅਰ ਕਲਰ ਕਰਵਾਉਣ ਦੇ ਨਾਲ ਹੀ ਉਸ ਦੇ ਸ਼ੈਂਪੂ ਖਰੀਦ ਲਓ।


Aarti dhillon

Content Editor

Related News