ਟ੍ਰੈਕਿੰਗ ਲਈ ਗਿਆ 22 ਸੈਲਾਨੀਆਂ ਦਾ ਗਰੁੱਪ ਕੁਦਰਤੀ ਆਫ਼ਤ ''ਚ ਫਸਿਆ, 5 ਦੀ ਮੌਤ

06/05/2024 5:55:27 PM

ਦੇਹਰਾਦੂਨ (ਏਜੰਸੀ)- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲੇ ’ਚ ਟ੍ਰੈਕਿੰਗ ਲਈ ਗਏ 22 ਸੈਲਾਨੀਆਂ ਦਾ ਇਕ ਗਰੁੱਪ ਅਚਾਨਕ ਕੁਦਰਤੀ ਆਫਤ ’ਚ ਫਸ ਗਿਆ। ਇਸ ਕਾਰਨ 5 ਟ੍ਰੈਕਰਾਂ ਦੀ ਮੌਤ ਹੋ ਗਈ । 4 ਹੋਰ ਲਾਪਤਾ ਦੱਸੇ ਜਾਂਦੇ ਹਨ। ਇਸ ਦੁਖਾਂਤ ’ਚ 11 ਟ੍ਰੈਕਰਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਮੰਗਲਵਾਰ ਸ਼ਾਮ ਤੋਂ ਚੱਲ ਰਹੇ ਬਚਾਅ ਕਾਰਜਾਂ ’ਚ ਬੁੱਧਵਾਰ ਹਵਾਈ ਫੌਜ ਵੀ ਸ਼ਾਮਲ ਹੋ ਗਈ। 

ਹਵਾਈ ਫੌਜ ਦੇ ਹੈਲੀਕਾਪਟਰ ਰਾਹੀਂ 11 ਟ੍ਰੈਕਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। 2 ਹੋਰ ਟ੍ਰੈਕਰ, ਜੋ ਨੇੜਲੇ ਬੇਸ ਕੈਂਪ ’ਚ ਸੁਰੱਖਿਅਤ ਸਨ, ਇਕ ਨੇੜਲੇ ਪਿੰਡ ਪਹੁੰਚ ਗਏ। ਘਟਨਾ ਵਾਲੀ ਥਾਂ ਤੋਂ 5 ਲਾਸ਼ਾਂ ਵੀ ਕੱਢੀਆਂ ਗਈਆਂ ਹਨ। ਕੁੱਲ 22 ਮੈਂਬਰੀ ਟ੍ਰੈਕਰ ਟੀਮ ਦੇ ਬਾਕੀ 4 ਮੈਂਬਰਾਂ ਦੀ ਭਾਲ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News