ਮੁੜ ਉੱਡੀ ਮਲਾਇਕਾ-ਅਰਜੁਨ ਦੇ ਬ੍ਰੇਕਅੱਪ ਦੀ ਖ਼ਬਰ, ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਵੱਖ ਹੋਏ ਦੋਵਾਂ ਦੇ ਰਾਹ

Friday, May 31, 2024 - 03:16 PM (IST)

ਮੁੜ ਉੱਡੀ ਮਲਾਇਕਾ-ਅਰਜੁਨ ਦੇ ਬ੍ਰੇਕਅੱਪ ਦੀ ਖ਼ਬਰ, ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਵੱਖ ਹੋਏ ਦੋਵਾਂ ਦੇ ਰਾਹ

ਮੁੰਬਈ (ਬਿਊਰੋ): ਅਦਾਕਾਰਾ ਮਲਾਇਕਾ ਅਰੌੜਾ ਅਤੇ ਅਰਜੁਨ ਕਪੂਰ ਹਮੇਸ਼ਾ ਰਿਲੇਸ਼ਨਸ਼ਿਪ ਦੀ ਖ਼ਬਰਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਕਈ ਵਾਰ ਖ਼ਬਰਾਂ ਉੱਡਦੀਆਂ ਹਨ ਕਿ ਦੋਵਾਂ ਵਿਚਾਲੇ ਰਿਸ਼ਤਾ ਖ਼ਤਮ ਹੋ ਗਿਆ ਹੈ, ਪਰ ਕਪਲ ਨੇ ਖ਼ਬਰਾਂ ਨੂੰ ਹਮੇਸ਼ਾ ਖਾਰਜ਼ ਕੀਤਾ ਹੈ। ਹੁਣ ਹਾਲ ਹੀ ‘ਚ ਖ਼ਬਰ ਆਈ ਹੈ ਕਿ ਤਾਂ ਮਲਾਇਕਾ ਅਤੇ ਅਰਜੁਨ ਵੱਖਹੋ ਗਏ ਹਨ। ਦੋਵਾਂ ਨੇ ਆਪਣੀ ਲੰਬੇ ਰਿਲੇਸ਼ਨਸ਼ਿਪ ਨੂੰ ਖ਼ਤਮ ਕਰ ਦਿੱਤਾ ਹੈ। ਕੀਤਾ ਹੈ। ਹਾਲਾਂਕਿ, ਇਨ੍ਹਾਂ ਸਭ ਖਬਰਾਂ 'ਤੇ ਕਪਲ ਦਾ ਅਜੇ ਕੋਈ ਆਫੀਸ਼ੀਅਲ ਸਟੇਟਮੈਂਟ ਸਾਹਮਣੇ ਨਹੀਂ ਆਇਆ ਹੈ।

PunjabKesari

ਦੱਸ ਦਈਏ ਕਿ ਮਲਾਇਕਾ ਅਰੌੜਾ ਅਤੇ ਅਰਜੁਨ ਕਪੂਰ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਸਫ਼ਰ ਇੱਥੋਂ ਤੱਕ ਸੀ, ਇਸ ਲਈ ਪੂਰੀ ਇੱਜ਼ਤ ਨਾਲ ਦੋਵੇਂ ਇਹ ਰਿਸ਼ਤਾ ਖ਼ਤਮ ਕਰ ਰਹੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਕਿਉਂਕਿ ਉਹ ਨਹੀਂ ਚਾਹੁੰਦੇ ਲੋਕ ਇਸ ਬਾਰੇ ਕੁਝ ਵੀ ਗਲਤ ਕਹਿਣ, ਜਿਸ ਕਰਕੇ ਉਨ੍ਹਾਂ ਦਾ ਇਹ ਰਿਸ਼ਤਾ ਖ਼ਰਾਬ ਹੋ ਜਾਵੇ। 

PunjabKesari

ਇਸ ਸਾਲ ਜਨਵਰੀ 'ਚ ਵੀ ਪਹਿਲਾਂ ਵੀ ਖ਼ਬਰ ਆਈ ਸੀ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ,ਪਰ ਅਜਿਹਾ ਕੁਝ ਵੀ ਨਹੀਂ ਹੋਇਆ।ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਪੰਜ ਸਾਲ ਤੋਂ ਵੱਧ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਦੋਵਾਂ ਨੂੰ ਅਕਸਰ ਇਵੈਂਟਸ ਅਤੇ ਪਾਰਟੀਆਂ 'ਚ ਇਕੱਠੇ ਦੇਖਿਆ ਜਾਂਦਾ ਸੀ। ਇੰਨਾ ਹੀ ਨਹੀਂ ਦੋਵੇਂ ਸੋਸ਼ਲ ਮੀਡੀਆ 'ਤੇ ਵੀ ਇਕ-ਦੂਜੇ 'ਤੇ ਕਾਫ਼ੀ ਪਿਆਰ ਦੀ ਬਰਸਾਉਂਦੇ ਨਜ਼ਰ ਆਉਂਦੇ ਹਨ।


author

sunita

Content Editor

Related News