Health Tips : ਰਾਤ ਦੇ ਸਮੇਂ ਦਹੀਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਹੋ ਸਕਦੀਆਂ ਨੇ ''ਕਬਜ਼'' ਸਣੇ ਇਹ ਸਮੱਸਿਆਵਾਂ
Sunday, Jun 16, 2024 - 12:30 PM (IST)
ਨਵੀਂ ਦਿੱਲੀ- ਚੰਗੀ ਸਿਹਤ ਦੇ ਲਈ ਦੁੱਧ, ਦਹੀ, ਪਨੀਰ, ਮੱਖਣ ਡੇਅਰੀ ਪ੍ਰੋਡਕਟਸ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁਝ ਲੋਕ ਰਾਤ ਦਾ ਖਾਣਾ ਖਾਣ ਸਮੇਂ ਬੜੇ ਸ਼ੌਕ ਨਾਲ ਦਹੀ ਦੀ ਵਰਤੋਂ ਵੀ ਕਰਦੇ ਹਨ, ਜੋ ਸਹੀ ਨਹੀਂ ਹੈ। ਅਜਿਹਾ ਕਰਨ ਵਾਲੇ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਰਾਤ ਨੂੰ ਸੋਣ ਦੇ ਸਮੇਂ ਜੇਕਰ ਤੁਸੀਂ ਆਪਣੇ ਖਾਣੇ ਵਿਚ ਦਹੀ ਸ਼ਾਮਲ ਕਰ ਰਹੇ ਹੋ ਤਾਂ ਤੁਹਾਨੂੰ ਸਿਹਤ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਹੀ 'ਚ ਸ਼ਾਮਲ ਬੈਕਟੀਰੀਆ ਰਾਤ ਦੀ ਥਾਂ ਦਿਨ 'ਚ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦੇ ਹਨ।
ਰਾਤ ਨੂੰ ਦਹੀ ਕਿਉਂ ਨਹੀਂ ਖਾਣਾ ਚਾਹੀਦਾ
ਰਾਤ ਦੇ ਸਮੇਂ ਅਸੀਂ ਖਾਣਾ ਖਾ ਕੇ ਕੋਈ ਸਰੀਰਕ ਕੰਮ ਨਹੀਂ ਕਰਦੇ। ਇਸੇ ਲਈ ਦਹੀ ਦੇ ਪਚਣ ਦੀ ਥਾਂ ਸਰੀਰ 'ਚ ਕਫ ਬਣਨਾ ਸ਼ੁਰੂ ਹੋ ਜਾਂਦਾ ਹੈ।
ਇਸ ਤਰ੍ਹਾਂ ਕਰੋਂ ਦਹੀ ਦੀ ਵਰਤੋ
ਦਹੀ ਖਾਣ ਦਾ ਸਭ ਤੋਂ ਵਧੀਆਂ ਸਮਾਂ ਸਵੇਰੇ ਦਾ ਹੁੰਦਾ ਹੈ। ਇਸ ਨਾਲ ਸਿਹਤ ਸੰਬੰਧੀ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਹੱਥਾਂ ਪੈਰਾਂ ਦੀ ਜਲਣ, ਪੇਟ ਦੀ ਇੰਨਫੈਕਸ਼ਨ ਅਤੇ ਅਪਚ, ਭੁੱਖ ਨਾ ਲੱਗਣਾ, ਕਮਜ਼ੋਰੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸ਼ਿਕਾਇਤਾ ਸਵੇਰੇ ਦਹੀ ਖਾਣ ਨਾਲ ਦੂਰ ਹੋ ਜਾਂਦੀਆਂ ਹਨ। ਨਾਸ਼ਤੇ 'ਚ ਦਹੀਂ ਖਾਣ ਨਾਲ ਇਕ ਕਟੋਰੀ 'ਚ ਸ਼ੱਕਰ ਮਿਲਾਕੇ ਖਾਣ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।
ਹੋ ਸਕਦੀਆਂ ਹਨ ਇਹ ਬੀਮਾਰੀਆਂ...
1. ਪਾਚਨ 'ਚ ਪਰੇਸ਼ਾਨੀ
ਰਾਤ ਨੂੰ ਦਹੀ ਖਾਣ ਨਾਲ ਪਾਚਨ ਕਿਰਿਆ 'ਚ ਗੜਬੜੀ ਪੈਦਾ ਹੋ ਜਾਂਦੀ ਹੈ ਇਸ ਨਾਲ ਪਾਚਨ ਦੇ ਲਈ ਐਨਰਜ਼ੀ ਬਰਨ ਕਰਨ ਦੀ ਜ਼ਰੂਰਤ ਹੁੰਦੀ ਹੈ ਰਾਤ ਦੇ ਸਮੇਂ ਜ਼ਿਆਦਾਤਰ ਲੋਕ ਖਾਣੇ ਦੇ ਬਾਅਦ ਸੋ ਜਾਂਦੇ ਹਨ। ਜਿਸ ਨਾਲ ਦਿੱਕਤ ਵਧਣ ਲਗ ਜਾਂਦੇ ਹਨ।
2. ਖਾਂਸੀ ਜੁਕਾਮ
ਰਾਤ ਦੇ ਸਮੇਂ ਦਹੀ ਖਾਣ ਨਾਲ ਸਰੀਰ 'ਚ ਇੰਫੈਕਸ਼ਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਨਾਲ ਖਾਂਸੀ ਅਤੇ ਜੁਕਾਮ ਹੋਣ ਦਾ ਖਤਰਾ ਵੀ ਰਹਿੰਦਾ ਹੈ।
3. ਜੋੜਾਂ ਦਾ ਦਰਦ
ਗੱਠਿਆ ਜਾਂ ਜੋੜਾਂ ਦੇ ਦਰਦ ਨਾਲ ਪਰੇਸ਼ਾਨ ਹੋ ਤਾਂ ਰਾਤ ਦੇ ਸਮੇਂ ਇਸ ਦੀ ਵਰਤੋ ਤੋਂ ਪਰਹੇਜ਼ ਕਰੋ। ਇਸ ਨਾਲ ਦਰਦ ਘੱਟ ਹੋਣ ਦੀ ਬਜਾਏ ਵਧ ਜਾਂਦਾ ਹੈ।
4. ਸੋਜ
ਸਰੀਰ 'ਚ ਕੁਝ ਹਿੱਸਿਆਂ 'ਚ ਜੇ ਸੋਜ ਹੈ ਤਾਂ ਰਾਤ ਦੇ ਸਮੇਂ ਦਹੀ ਕਦੀ ਨਾ ਖਾਓ। ਇਸ ਨਾਲ ਸੋਜ ਘੱਟ ਹੋਣ ਦੀ ਬਜਾਅ ਵਧ ਜਾਵੇਗੀ।
5. ਪਿੰਪਲਸ ਦੀ ਸਮੱਸਿਆ
ਕਲੀਨਿਕਲ ਅਜ਼ਮਾਇਸ਼ ਦੀ ਰਿਪੋਰਟ ਅਨੁਸਾਰ, ਲਗਾਤਾਰ 2 ਹਫ਼ਤੇ ਰਾਤ ਦੇ ਸਮੇਂ ਦਹੀਂ ਖਾਣ ਨਾਲ ਮੁਹਾਸੇ, ਪਿੰਪਲਸ ਅਤੇ ਚਮੜੀ ਨਾਲ ਸਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ।
6. ਭਾਰ ਵੱਧਦਾ ਹੈ
ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਦਹੀਂ ਦੀ ਵਰਤੋਂ ਕਦੇ ਵੀ ਭੁੱਲ ਕੇ ਨਾ ਕਰੋ। ਇਕ ਖੋਜ ਅਨੁਸਾਰ ਰਾਤ ਨੂੰ ਦਹੀ ਖਾਣ ਨਾਲ ਨਾ ਸਿਰਫ ਭਾਰ ਘਟਾਉਣ ’ਚ ਮੁਸ਼ਕਲ ਹੁੰਦੀ ਹੈ, ਸਗੋਂ ਇਹ ਬੈਲੀ ਚਰਬੀ ਨੂੰ ਵੀ ਵਧਾਉਂਦਾ ਹੈ।
7. ਕਬਜ਼ ਦੀ ਸਮੱਸਿਆ
ਦਹੀ ਵਿਚ ਲੈਕਟਿਕ ਐਸਿਡ ਪਾਇਆ ਜਾਂਦਾ ਹੈ, ਜਿਸ ਕਾਰਨ ਭੋਜਨ ਸਹੀ ਤਰ੍ਹਾਂ ਹਜ਼ਮ ਨਹੀਂ ਹੁੰਦਾ। ਇਸੇ ਕਾਰਨ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।