ਸੌਣ ਤੋਂ ਪਹਿਲਾਂ ਫੋਲੋ ਕਰੋ ਇਹ 5 ਗੱਲਾਂ, ਖੂਬਸੂਰਤੀ ਰਹੇਗੀ ਬਰਕਰਾਰ

01/14/2020 1:40:36 PM

ਜਲੰਧਰ—ਸੁੰਦਰ, ਖੂਬਸੂਰਤ ਦਿਸਣਾ, ਦੂਜਿਆਂ ਤੋਂ ਆਪਣੀ ਤਾਰੀਫ ਸੁਣਨਾ ਸਭ ਨੂੰ ਚੰਗਾ ਲੱਗਦਾ ਹੈ ਪਰ ਇਸ ਦੇ ਲਈ ਆਪਣੀ ਸਕਿਨ ਦਾ ਕੁਝ ਖਾਸ ਤਰੀਕੇ ਨਾਲ ਧਿਆਨ ਰੱਖਣਾ ਪੈਂਦਾ ਹੈ। ਪਰ ਸਮੇਂ ਦੀ ਕਮੀ ਦੇ ਕਾਰਨ ਲੜਕੀਆਂ ਖੁਦ ਦੇ ਲਈ ਟਾਈਮ ਨਹੀਂ ਕੱਢ ਪਾਉਂਦੀਆਂ ਹਨ। ਅਜਿਹੇ 'ਚ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਆਸਾਨ ਜਿਹੇ ਕੰਮ ਕਰ ਸਕਦੀ ਹੋ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਜਿਹੇ ਟਿਪਸ ਦੱਸਦੇ ਹਾਂ ਜਿਸ ਨੂੰ ਰਾਤ ਨੂੰ ਫੋਲੋ ਕਰਕੇ ਤੁਸੀਂ ਸੁੰਦਰ ਅਤੇ ਹੈਲਦੀ ਸਕਿਨ ਪਾ ਸਕਦੀ ਹੋ।
ਸੌਣ ਤੋਂ ਪਹਿਲਾਂ ਨਹਾਓ
ਰੋਜ਼ ਰਾਤ ਨੂੰ ਸੌਣ ਦੇ 2 ਤੋਂ 2:30 ਘੰਟੇ ਪਹਿਲੇ ਕੋਸੇ ਪਾਣੀ ਨਾਲ ਨਹਾਓ। ਅਜਿਹਾ ਕਰਨ ਨਾਲ ਤੁਹਾਡੀ ਥਕਾਣ ਦੂਰ ਹੋਵੇਗੀ। ਚੰਗੀ ਨੀਂਦ ਆਵੇਗੀ ਜਿਸ ਨਾਲ ਤੁਸੀਂ ਅਗਲੀ ਸਵੇਰੇ ਜਦੋਂ ਉਠੋਗੇ ਤਾਂ ਖੁਦ ਨੂੰ ਕਾਫੀ ਫਰੈੱਸ਼ ਅਤੇ ਤਰੋਤਾਜ਼ਾ ਮਹਿਸੂਸ ਕਰੋਗੇ। ਤੁਸੀਂ ਚਾਹੇ ਤਾਂ ਨਹਾਉਣ ਵਾਲੇ ਪਾਣੀ 'ਚ ਗੁਲਾਬ ਦੀਆਂ ਕੁਝ ਪੱਤੀਆਂ ਪਾ ਸਕਦੇ ਹੋ। ਇਸ ਨਾਲ ਤੁਹਾਨੂੰ ਨੀਂਦ ਆਉਣ ਦੇ ਨਾਲ ਚਿਹਰੇ 'ਤੇ ਗਲੋਅ ਵੀ ਆਵੇਗਾ।

PunjabKesari
ਰਾਤ ਨੂੰ ਵੀ ਕਰੋ ਬਰੱਸ਼
ਚਿਹਰੇ 'ਤੇ ਸਰੀਰ ਦੇ ਨਾਲ-ਨਾਲ ਦੰਦਾਂ ਦਾ ਵੀ ਚੰਗੀ ਤਰ੍ਹਾਂ ਨਾਲ ਧਿਆਨ ਰੱਖਣਾ ਚਾਹੀਦਾ। ਇਸ ਲਈ ਸੌਣ ਤੋਂ ਪਹਿਲਾਂ ਵੀ ਬਰੱਸ਼ ਕਰਨਾ ਨਾ ਭੁੱਲੋ। ਅਜਿਹਾ ਕਰਨ ਨਾਲ ਤੁਹਾਡੇ ਦੰਦ ਸਿਹਤਮੰਦ ਰਹਿਣਗੇ। ਨਾਲ ਹੀ ਕੀਟਾਣੂ, ਕੈਵਿਟੀ ਅਤੇ ਦੰਦ ਨਾਲ ਜੁੜੀਆਂ ਸਮੱਸਿਆਵਾਂ ਤੋਂ ਤੁਸੀਂ ਬਚੋ ਰਹੋਗੇ।

PunjabKesari
ਪਿੱਠ ਦੇ ਭਾਰ ਸੋਵੋ
ਜੇਕਰ ਤੁਸੀਂ ਪੇਟ ਜਾਂ ਬਾਹ ਦੇ ਬਲ ਸੌਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲ ਲਓ। ਅਜਿਹਾ ਕਰਨ ਨਾਲ ਤੁਹਾਡੇ ਚਿਹਰੇ 'ਤੇ ਦਬਾਅ ਪੈਂਦਾ ਹੈ ਜੋ ਝੁਰੜੀਆਂ, ਸਕਿਨ ਇੰਫੈਕਸ਼ਨ ਦਾ ਕਾਰਨ ਬਣਦਾ ਹੈ। ਨਾਲ ਹੀ ਤੁਸੀਂ ਇਸ ਤਰ੍ਹਾਂ ਸੌਂਦੇ ਹੋ ਉਸ ਹਿੱਸੇ 'ਤੇ ਝੁਰੜੀਆਂ ਪੈਣ ਦਾ ਜ਼ਿਆਦਾ ਚਾਂਸਿਸ ਹੁੰਦੇ ਹਨ। ਇਸ ਤੋਂ ਬਚਣ ਲਈ ਹਮੇਸ਼ਾ ਪਿੱਠ ਦੇ ਬਲ ਸੋਵੋ।
ਮਾਇਸਰਾਈਜ਼ਰ ਵਰਤੋਂ ਕਰੋ
ਸੌਣ ਤੋਂ ਪਹਿਲਾਂ ਪੂਰੇ ਸਰੀਰ 'ਤੇ ਮਾਇਸਚੁਰਾਈਜ਼ਰ ਲਗਾਓ। ਇਸ ਨਾਲ ਤੁਹਾਡੀ ਬਾਡੀ ਨੂੰ ਨਮੀ ਮਿਲਣ ਦੇ ਨਾਲ ਪੋਸ਼ਣ ਵੀ ਮਿਲੇਗਾ। ਇਹ ਸਕਿਨ ਨੂੰ ਰੁਖੀ, ਬੇਜਾਨ ਹੋਣ ਤੋਂ ਬਚਾਉਂਦਾ ਹੈ।

PunjabKesari
ਚਿਪਸ ਨਾ ਖਾਣਾ
ਜੇਕਰ ਤੁਸੀਂ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਚਿਪਸ ਜਾਂ ਬਾਹਰ ਦੀਆਂ ਚੀਜ਼ਾਂ ਖਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ 'ਚ ਆਲਸ ਅਤੇ ਸੁਸਤੀ ਆਉਂਦੀ ਹੈ।


Aarti dhillon

Content Editor

Related News