ਇਸ ਤਰ੍ਹਾਂ ਘਰ ''ਚ ਬਣਾਓ ਹੇਅਰ ਕੰਡੀਸ਼ਨਰ

04/19/2019 2:04:04 PM

ਨਵੀਂ ਦਿੱਲੀ— ਅੱਜਕਲ ਦੀ ਬਿਜ਼ੀ ਜ਼ਿੰਦਗੀ 'ਚ ਲਾਈਫ ਸਟਾਈਲ ਦੇ ਚਲਦੇ ਜ਼ਿਆਦਾਤਰ ਲੋਕ ਆਪਣੇ ਵਾਲਾਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ। ਇਸ ਨਾਲ ਵਾਲ ਰੁੱਖੇ-ਸੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਵਾਲਾਂ ਦੀ ਗੁਆਚੀ ਹੋਈ ਚਮਕ ਨੂੰ ਵਾਪਸ ਪਾਉਣ ਲਈ ਲੜਕੀਆਂ ਕੰਡੀਸ਼ਨਰ ਦੀ ਵਰਤੋਂ ਕਰਦੇ ਹਨ। ਬਾਜ਼ਾਰ 'ਚ ਮਿਲਣ ਵਾਲੇ ਕੰਡੀਸ਼ਨਰ 'ਚ ਕਈ ਕੈਮੀਕਲਸ ਹੁੰਦੇ ਹਨ ਜੋ ਕਿ ਵਾਲਾਂ ਨੂੰ ਖਰਾਬ ਕਰ ਦਿੰਦੇ ਹਨ। ਅਜਿਹੇ 'ਚ ਘਰ ਤੁਸੀਂ ਘਰ 'ਤੇ ਹੀ ਬਣੇ ਕੰਡੀਸ਼ਨਰ ਦੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ 'ਤੇ ਹੀ ਕੰਡੀਸ਼ਨਰ ਬਣਾਉਣ ਦੀ ਤਰੀਕਾ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਕੇਲੇ ਦਾ ਕੰਡੀਸ਼ਨਰ
ਘਰ 'ਤੇ ਕੇਲੇ ਦਾ ਕੰਡੀਸ਼ਨਰ ਬਣਾਉਣ ਲਈ 1 ਕੇਲਾ ਲਓ ਅਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰੋ। ਫਿਰ ਇਸ 'ਚ ਇਕ ਵੱਡਾ ਚੱਮਚ ਸ਼ਹਿਦ ਅਤੇ 2 ਵੱਡੇ ਚੱਮਚ ਜੈਤੂਨ ਤੇਲ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਪੇਸਟ ਨੂੰ ਸਿਰ 'ਤੇ ਲਗਾਓ ਅਤੇ ਫਿਰ ਸ਼ਾਵਰ ਕੈਪ ਪਹਿਨ ਲਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਓ। ਜਦੋਂ ਕੇਲੇ ਦਾ ਪੈਕ ਚੰਗੀ ਤਰ੍ਹਾਂ ਨਾਲ ਨਿਕਲ ਜਾਵੇ ਤਾਂ ਇਸ ਨੂੰ ਸ਼ੈਂਪੂ ਨਾਲ ਧੋ ਲਓ।
2. ਨਾਰੀਅਲ ਤੇਲ ਦਾ ਕੰਡੀਸ਼ਨ
ਨਾਰੀਅਲ ਤੇਲ 'ਚ 2 ਚੱਮਚ ਸ਼ਹਿਦ ਮਿਲਾ ਕੇ ਥੋੜ੍ਹਾ ਜਿਹਾ ਗਰਮ ਕਰ ਲਓ ਪਰ ਧਿਆਨ ਰਹੇ ਕਿ ਇਸ ਨੂੰ ਸਿਧਾ ਗਰਮ ਨਾ ਕਰੋ। ਗਰਮ ਪਾਣੀ ਦੇ ਬਾਊਲ 'ਚ ਰੱਖ ਕੇ ਗਰਮ ਕਰੋ। ਫਿਰ ਇਸ ਨੂੰ ਠੰਡੇ ਕਰਕੇ ਵਾਲਾਂ 'ਤੇ ਲਗਾਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
3. ਚਾਹਪੱਤੀ ਦਾ ਕੰਡੀਸ਼ਨਰ
ਬਲੈਕ ਜਾਂ ਗ੍ਰੀਨ ਚਾਹਪੱਤੀ ਲਓ ਅਤੇ 1 ਕੱਪ ਪਾਣੀ 'ਚ 2 ਚੱਮਚ ਚਾਹਪੱਤੀ ਪਾ ਕੇ ਉਬਾਲ ਲਓ। ਜਦੋਂ ਇਹ ਚੰਗੀ ਤਰ੍ਹਾਂ ਨਾਲ ਉਬਲ ਜਾਵੇ ਤਾਂ ਉਸ 'ਚ ਪੁਦੀਨੇ ਦੀਆਂ ਕੁਝ ਪੱਤੀਆਂ ਪਾ ਕੇ ਫਿਰ ਤੋਂ ਉਬਾਲ ਲਓ। ਇਸ ਤੋਂ ਬਾਅਦ ਪਾਣੀ ਨੂੰ ਛਾਣ ਕੇ ਪਾਣੀ ਠੰਡਾ ਕਰ ਲਓ। ਇਸ ਪਾਣੀ ਨੂੰ ਸ਼ੈਂਪੂ ਕਰਨ ਦੇ ਬਾਅਦ ਵਾਲਾਂ  'ਚ ਲਗਾ ਲਓ। ਇਸ ਨਾਲ ਵਾਲ ਸ਼ਾਇਨੀ ਹੋ ਜਾਣਗੇ।
4. ਐਪਲ ਸਾਈਡਰ ਵਿਨੇਗਰ ਕੰਡੀਸ਼ਨਰ
1 ਕੱਪ ਪਾਣੀ 'ਚ 2 ਵੱਡੇ ਚੱਮਚ ਐਪਲ ਸਾਈਡਰ ਵਿਨੇਗਰ ਮਿਲਾ ਲਓ। ਸਭ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਫਿਰ ਐੱਪਲ ਸਾਈਡਰ ਵਿਨੇਗਰ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਤੋਂ ਬਾਅਦ ਠੰਡੇ ਪਾਣੀ ਨਾਲ ਇਕ ਵਾਰ ਫਿਰ ਤੋਂ ਧੋ ਲਓ।


manju bala

Content Editor

Related News