Beauty Tips: ਗਰਮੀਆਂ ’ਚ ਆਇਲੀ ਸਕਿਨ ਤੋਂ ਪਰੇਸ਼ਾਨ ਲੋਕ ਚਿਹਰੇ ''ਤੇ ਲਗਾਉਣ ਇਹ ਫੇਸਪੈਕ, ਵਧੇਗਾ ਨਿਖ਼ਾਰ

05/20/2022 4:40:35 PM

ਜਲੰਧਰ (ਬਿਊਰੋ) - ਗਰਮੀਆਂ ਦੀ ਧੂੜ-ਮਿਟੀ, ਗੰਦਗੀ ਅਤੇ ਪ੍ਰਦੂਸ਼ਣ ਚਿਹਰੇ ਦੇ ਨਿਖ਼ਾਰ ਨੂੰ ਫਿੱਕਾ ਕਰ ਦਿੰਦੇ ਹਨ। ਇਸ ਨਾਲ ਚਮੜੀ ਬੇਜਾਨ, ਆਇਲੀ ਅਤੇ ਖੁਸ਼ਕ ਹੋ ਜਾਂਦੀ ਹੈ ਅਤੇ ਧੁੱਪ ਕਾਰਨ ਚਿਹਰੇ ਦੀ ਚਮਕ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ। ਤੇਲਯੁਕਤ ਚਮੜੀ ’ਤੇ ਗਰਮੀਆਂ ’ਚ ਮੁਹਾਸੇ, ਬਲੈਕਹੈੱਡਸ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ, ਜਿਸ ਨਾਲ ਤੁਹਾਡੀ ਸੁੰਦਰਤਾ ਘੱਟ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਫੇਸਪੈਕ ਬਾਰੇ ਦੱਸਾਂਗੇ, ਜਿਸ ਦੀ ਵਰਤੋਂ ਨਾਲ ਤੇਲਯੁਕਤ ਚਮੜੀ ਤੋਂ ਰਾਹਤ ਮਿਲ ਜਾਵੇਗੀ....

ਅੰਡੇ ਅਤੇ ਨਿੰਬੂ ਦੇ ਫੇਸ ਪੈਕ ਦੀ ਵਰਤੋਂ ਕਰੋ
ਤੇਲਯੁਕਤ ਚਮੜੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅੰਡੇ ਅਤੇ ਨਿੰਬੂ ਦੇ ਬਣੇ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਅੰਡੇ ਦਾ ਸਫ਼ੈਦ ਹਿੱਸਾ ਤੁਹਾਡੀ ਚਮੜੀ ਦੇ ਪੋਰਸ ਨੂੰ ਕੱਸਣ ਦਾ ਕੰਮ ਕਰਦਾ ਹੈ। ਦੂਜੇ ਪਾਸੇ, ਨਿੰਬੂ ਵਿੱਚ ਪਾਏ ਜਾਣ ਵਾਲੇ ਬਲੀਚਿੰਗ ਅਤੇ ਐਂਟੀਬੈਕਟੀਰੀਅਲ ਗੁਣ ਤੁਹਾਡੇ ਚਿਹਰੇ ਤੋਂ ਤੇਲ ਨੂੰ ਸੋਖ ਲੈਂਦੇ ਹਨ। 

ਇੰਝ ਕਰੋ ਇਸਤੇਮਾਲ
ਸਭ ਤੋਂ ਪਹਿਲਾਂ ਅੰਡੇ ਨੂੰ ਤੋੜ ਕੇ ਉਸ ਦੇ ਸਫੇਦ ਹਿੱਸੇ 'ਚ ਨਿੰਬੂ ਦਾ ਰਸ ਮਿਲਾ ਲਓ। ਫਿਰ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਪੈਕ ਨੂੰ 20-25 ਮਿੰਟ ਲਈ ਚਿਹਰੇ 'ਤੇ ਲਗਾਓ ਅਤੇ ਸਾਦੇ ਪਾਣੀ ਨਾਲ ਚਿਹਰਾ ਧੋ ਲਓ।

2. ਮੁਲਤਾਨੀ ਮਿੱਟੀ, ਸ਼ਹਿਦ ਅਤੇ ਦਹੀਂ ਦਾ ਫੇਸ ਪੈਕ ਲਗਾਓ
ਮੁਲਤਾਨੀ ਮਿੱਟੀ ਤੁਹਾਡੇ ਚਿਹਰੇ ਤੋਂ ਵਾਧੂ ਤੇਲ ਦੇ ਪੱਧਰ ਨੂੰ ਰੋਕਣ ਵਿੱਚ ਮਦਦ ਕਰਦੀ ਹੈ। ਇਸ ਨਾਲ ਤੁਹਾਡੇ ਚਿਹਰੇ ਦੇ ਪੋਰਸ ਵੀ ਬੰਦ ਹੋ ਜਾਂਦੇ ਹਨ। ਦਹੀਂ 'ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਅਤੇ ਐਂਟੀਮਾਈਕ੍ਰੋਬਾਇਲ ਗੁਣ ਚਮੜੀ ਤੋਂ ਤੇਲ ਹਟਾਉਣ ’ਚ ਮਦਦਗਾਰ ਹੁੰਦੇ ਹਨ। ਸ਼ਹਿਦ ਇਕ ਕੁਦਰਤੀ ਮਾਇਸਚਰਾਈਜ਼ਰ ਹੈ, ਜੋ ਚਮੜੀ ਨੂੰ ਨਮੀ ਦੇਣ ਦਾ ਕੰਮ ਕਰਦਾ ਹੈ।

ਇੰਝ ਕਰੋ ਵਰਤੋਂ
ਸਭ ਤੋਂ ਪਹਿਲਾਂ ਮੁਲਤਾਨੀ ਮਿੱਟੀ 'ਚ ਸ਼ਹਿਦ ਮਿਲਾ ਲਓ। ਇਨ੍ਹਾਂ ਨੂੰ ਹੁਣ ਚੰਗੀ ਤਰ੍ਹਾਂ ਮਿਲਾ ਕੇ ਇਕ ਪੇਸਟ ਬਣਾ ਲਓ। ਪੇਸਟ ਨੂੰ ਹੋਰ ਮੁਲਾਇਮ ਬਣਾਉਣ ਲਈ ਇਸ ’ਚ ਥੋੜ੍ਹਾ ਜਿਹਾ ਦਹੀਂ ਪਾਓ ਅਤੇ ਫਿਰ ਮਿਲਾਓ। ਇਸ ਪੈਕ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਓ।

ਸੇਬ ਦੇ ਸਿਰਕੇ ਦੀ ਕਰੋ ਵਰਤੋਂ 
ਚਿਹਰੇ ਤੋਂ ਤੇਲ ਹਟਾਉਣ ਲਈ ਤੁਸੀਂ ਸੇਬ ਦੇ ਸਿਰਕੇ ਦੀ ਵਰਤੋਂ ਕਰ ਸਕਦੇ ਹੋ। ਇਹ ਇੱਕ ਕਿਸਮ ਦਾ ਕੁਦਰਤੀ ਟੋਨਰ ਹੈ। ਇਹ ਤੁਹਾਡੇ ਚਿਹਰੇ ਨੂੰ ਹੋਰ ਚਮਕਦਾਰ ਬਣਾਉਂਦਾ ਹੈ। ਇਹ ਚਿਹਰੇ ਦੀਆਂ ਫਾਈਨ ਲਾਈਨਾਂ ਅਤੇ ਤੇਲਯੁਕਤ ਚਮੜੀ ਨੂੰ ਠੀਕ ਕਰਦਾ ਹੈ। ਤੁਸੀਂ ਇਸਨੂੰ ਟੋਨਰ ਦੇ ਤੌਰ 'ਤੇ ਵਰਤ ਸਕਦੇ ਹੋ।

ਇੰਝ ਕਰੋ ਵਰਤੋਂ
ਤੁਸੀਂ 2 ਚਮਚ ਐਪਲ ਸਾਈਡ ਵਿਨੇਗਰ ਲੈ ਕੇ ਉਸ ਨੂੰ ਪਾਣੀ 'ਚ ਘੋਲ ਲਓ। ਫਿਰ ਰੂੰ ਦੀ ਮਦਦ ਨਾਲ ਤੁਸੀਂ ਇਸ ਨੂੰ ਆਪਣੀ ਚਮੜੀ 'ਤੇ ਲਗਾਓ। 15 ਮਿੰਟ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।


rajwinder kaur

Content Editor

Related News